ਇੱਥੋਂ ਤੱਕ ਕਿ ਕਈ ਵਾਰ ਇਨ੍ਹਾਂ ਵੱਲੋਂ 50 ਫੀਸਦੀ ਤੱਕ ਫਸਲ ਤਬਾਹ ਕਰ ਦਿੱਤੀ ਜਾਂਦੀ ਹੈ।
ਗੁਰਦਾਸਪੁਰ: ਸੜਕਾਂ 'ਤੇ ਮੌਤ ਦੇ ਦੂਤ ਬਣ ਕੇ ਘੁੰਮਦੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਹ ਨਾ ਸਿਰਫ ਜਾਨਲੇਵਾ ਹਾਦਸਿਆਂ ਦਾ ਕਾਰਣ ਬਣ ਰਹੇ ਹਨ ਅਤੇ ਸਗੋਂ ਇਨ੍ਹਾਂ ਪਸ਼ੂਆਂ ਵੱਲੋਂ ਰਾਤ ਸਮੇਂ ਕਿਸਾਨਾਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਕਰ ਦਿੱਤਾ ਜਾਂਦਾ ਹੈ ਪਰ ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਸਾਂਭਣ ਅਤੇ ਰੱਖਣ ਲਈ ਅਜੇ ਤੱਕ ਕੋਈ ਵੀ ਅਜਿਹੀ ਨੀਤੀ ਨਹੀਂ ਬਣਾਈ ਜਾ ਸਕੀ ਜਿਸ ਨਾਲ ਦਿਨੋਂ ਦਿਨ ਵਧ ਰਹੀ ਇਸ ਵੱਡੀ ਸਮੱਸਿਆ ਦਾ ਹੱਲ ਹੋ ਸਕੇ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਜਿੱਥੇ ਆਵਾਰਾ ਕੁੱਤੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣੇ ਹੋਏ ਹਨ ਉਸ ਦੇ ਨਾਲ ਹੀ ਸੜਕਾਂ ਅਤੇ ਖੇਤਾਂ 'ਚ ਘੁੰਮਦੇ ਬੇਸਹਾਰਾ ਪਸ਼ੂ ਵੀ ਦਿਨੋਂ ਦਿਨ ਵੱਡੀ ਸਿਰਦਰਦੀ ਬਣਦੇ ਜਾ ਰਹੇ ਹਨ। ਵੈਸੇ ਤਾਂ ਪੂਰੇ ਪੰਜਾਬ ਵਿਚ ਵੀ ਬੇਸਹਾਰਾ ਪਸ਼ੂ ਵੱਡਾ ਕਹਿਰ ਵਰਤਾ ਰਹੇ ਹਨ ਪਰ ਕੰਡੀ ਏਰੀਆ ਅਤੇ ਸਰਹੱਦੀ ਇਲਾਕਿਆਂ 'ਚ ਇਹ ਸਮੱਸਿਆ ਸਭ ਤੋਂ ਜ਼ਿਆਦਾ ਹੈ।
ਇਨ੍ਹਾਂ ਪਸ਼ੂਆਂ ਕਾਰਣ ਅਕਸਰ ਸੜਕਾਂ 'ਤੇ ਕਈ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਦੌਰਾਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਕਈ ਵਾਰ ਸੜਕਾਂ 'ਤੇ ਜਾ ਰਹੇ ਤੇਜ਼ ਰਫਤਾਰ ਵਾਹਨ ਇਕਦਮ ਪਸ਼ੂਆਂ ਦੇ ਆਉਣ ਕਾਰਣ ਆਪਣਾ ਸੰਤੁਲਨ ਗਵਾ ਬੈਠਦੇ ਹਨ ਅਤੇ ਪਸ਼ੂਆਂ ਨੂੰ ਬਚਾਉਂਦੇ ਹੋਏ ਖੁਦ ਹਾਦਸਾਗ੍ਰਸਤ ਹੋ ਜਾਂਦੇ ਹਨ। ਰਾਤ ਸਮੇਂ ਤਾਂ ਇਹ ਪਸ਼ੂ ਹੋਰ ਵੀ ਖਤਰਨਾਕ ਸਿੱਧ ਹੁੰਦੇ ਹਨ ਜੋ ਅਚਾਨਕ ਸੜਕ 'ਚ ਆ ਕੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ।
ਬੇਸਹਾਰਾ ਪਸ਼ੂ ਅਤੇ ਜੰਗਲੀ ਸੂਰ ਕਿਸਾਨਾਂ ਲਈ ਵੀ ਵੱਡੀ ਸਿਰਦਰਦੀ ਬਣਦੇ ਹਨ। ਖਾਸ ਤੌਰ 'ਤੇ ਕੰਢੀ ਇਲਾਕੇ ਅਤੇ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਸਮੇਤ ਪੰਜਾਬ ਦੀ ਸਰਹੱਦੀ ਬੈਲਟ 'ਚ ਅਜਿਹੇ ਜਾਨਵਾਰ ਰਾਤ ਸਮੇਂ ਫਸਲਾਂ ਦਾ ਵੱਡਾ ਨੁਕਸਾਨ ਕਰਦੇ ਹਨ। ਗੁਰਦਾਸਪੁਰ ਜ਼ਿਲੇ ਦੇ ਕਿਸਾਨ ਸੁਖਦੇਵ ਸਿੰਘ ਥੰਮਣ, ਕਰਤਾਰ ਸਿੰਘ, ਬਲਜੀਤ ਸਿੰਘ, ਗੁਰਦੇਵ ਸਿੰਘ ਆਦਿ ਨੇ ਕਿਹਾ ਕਿ ਇਹ ਪਸ਼ੂ ਫਸਲ ਨੂੰ ਖਾਂਦੇ ਘੱਟ ਹਨ ਸਗੋਂ ਨੁਕਸਾਨ ਜ਼ਿਆਦਾ ਕਰਦੇ ਹਨ।
ਇੱਥੋਂ ਤੱਕ ਕਿ ਕਈ ਵਾਰ ਇਨ੍ਹਾਂ ਵੱਲੋਂ 50 ਫੀਸਦੀ ਤੱਕ ਫਸਲ ਤਬਾਹ ਕਰ ਦਿੱਤੀ ਜਾਂਦੀ ਹੈ। ਕਿਸਾਨਾਂ ਲਈ ਵੱਡੀ ਬੇਵਸੀ ਇਹ ਵੀ ਹੈ ਕਿ ਉਹ ਇਨ੍ਹਾਂ ਨੂੰ ਮਾਰ ਵੀ ਨਹੀਂ ਸਕਦੇ ਅਤੇ ਨਾ ਹੀ ਰਾਤ ਸਮੇਂ ਫਸਲਾਂ ਨੂੰ ਬਚਾਉਣ ਲਈ ਰਾਖੀ ਕਰ ਸਕਦੇ ਹਨ। ਇਸ ਕਾਰਣ ਕਈ ਲੋਕਾਂ ਨੇ ਮੱਕੀ, ਕਮਾਦ ਅਤੇ ਹੋਰ ਉੱਚੀਆਂ ਫਸਲਾਂ ਲਾਉਣੀਆਂ ਹੀ ਛੱਡ ਦਿੱਤੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।