
ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਪੀ. ਜੀ. ਆਈ. ਦੇ ਮੈਡੀਕਲ ਸੁਪਰੀਡੈਂਟ ਅਤੇ ਰੋਟੋ ਦੇ ਨੋਡਲ ਅਫਸਰ ਡਾ. ਵਿਪਿਨ ਕੌਸ਼ਲ ਨੂੰ ਇਹ ਸਨਮਾਨ ਦਿੱਤਾ
ਚੰਡੀਗੜ੍ਹ: ਕੁਝ ਸਾਲਾਂ ਤੋਂ ਬ੍ਰੇਨ ਡੈੱਡ ਮਰੀਜ਼ਾਂ ਦੇ ਆਰਗਨ ਟਰਾਂਸਪਲਾਂਟ ਕਰਕੇ ਪੀ. ਜੀ. ਆਈ. ਦੇਸ਼ ਦਾ ਪਹਿਲਾ ਅਜਿਹਾ ਸਰਕਾਰੀ ਹਸਪਤਾਲ ਬਣ ਗਿਆ ਹੈ, ਜਿੱਥੇ ਸਭ ਤੋਂ ਜ਼ਿਆਦਾ ਟਰਾਂਸਪਲਾਂਟ ਕੀਤੇ ਜਾ ਰਹੇ ਹਨ। ਪੀ. ਜੀ. ਆਈ. ਦੇ ਇਸ ਗ੍ਰਾਫ ਨੂੰ ਦੇਖਦਿਆਂ ਮਨਿਸਟਰੀ ਨੇ ਪੀ. ਜੀ. ਆਈ. ਨੂੰ ਇੰਡੀਅਨ ਆਰਗਨ ਡੋਨੇਸ਼ਨ-ਡੇਅ ਮੌਕੇ ਨੈਸ਼ਨਲ ਐਵਾਰਡ ਬੈਸਟ ਰੋਟੋ ਅਤੇ ਬੈਸਟ ਹਸਪਤਾਲ ਨਾਲ ਨਵਾਜਿਆ ਹੈ।
PGI becomes Chandigarh's Best Hospital
ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਪੀ. ਜੀ. ਆਈ. ਦੇ ਮੈਡੀਕਲ ਸੁਪਰੀਡੈਂਟ ਅਤੇ ਰੋਟੋ ਦੇ ਨੋਡਲ ਅਫਸਰ ਡਾ. ਵਿਪਿਨ ਕੌਸ਼ਲ ਨੂੰ ਇਹ ਸਨਮਾਨ ਦਿੱਤਾ। ਇਸ ਮੌਕੇ ਰੋਟੋ ਵਿਭਾਗ ਦੀ ਟੀਮ ਵੀ ਮੌਜੂਦ ਰਹੀ। ਇਹ ਤੀਜਾ ਮੌਕਾ ਸੀ, ਜਦੋਂ ਆਰਗਨ ਡੋਨੇਸ਼ਨ 'ਚ ਪੀ. ਜੀ. ਆਈ. ਨੂੰ ਐਵਾਰਡ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।