
ਉਥੇ ਹੀ ਆਉਣ ਵਾਲੇ ਤਿੰਨ ਦਿਨਾਂ ਤੱਕ ਮੌਸਮ ਸਾਫ ਰਹੇਗਾ ਅਤੇ ਦਿਨ 'ਚ ਧੁੱਪ ਨਿਕਲੇਗੀ।
ਜਲੰਧਰ: ਵੈਸੇ ਤਾਂ ਚਾਰੇ ਪਾਸੇ ਠੰਡ ਬਹੁਤ ਪੈ ਰਹੀ ਹੈ ਪਰ ਕਸ਼ਮੀਰ ਅਤੇ ਹਿਮਾਚਲ 'ਚ ਹੋਈ ਬਰਫਬਾਰੀ ਨਾਲ 24 ਘੰਟਿਆਂ 'ਚ ਸੂਬੇ 'ਚ ਰਾਤ ਦੇ ਤਾਪਮਾਨ 'ਚ ਕਮੀ ਆਈ ਹੈ। ਐਤਵਾਰ ਨੂੰ ਸੂਬੇ 'ਚ ਸਭ ਤੋਂ ਵੱਧ ਆਦਮਪੁਰ ਠੰਡਾ ਰਿਹਾ।
Photo ਇਥੇ ਰਾਤ ਦਾ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ ਜਦਕਿ ਧਰਮਸ਼ਾਲਾ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਰਿਹਾ। ਉਥੇ ਹੀ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ 'ਚ ਤਾਪਮਾਨ 6.08 ਡਿਗਰੀ ਦਰਜ ਕੀਤਾ ਗਿਆ। ਦਿਨ ਦੇ ਸਮੇਂ ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ 22.08 ਡਿਗਰੀ ਦੇ ਨੇੜੇ ਰਿਹਾ। ਉਧਰ ਹਿਮਾਚਲ ਦੇ ਮਨਾਲੀ 'ਚ ਬਰਫਬਾਰੀ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ।
Photo ਸੋਲੰਗਨਾਲਾ 'ਚ ਐਤਵਾਰ ਨੂੰ ਵੱਡੀ ਗਿਣਤੀ 'ਚ ਸੈਲਾਨੀ ਪਹੁੰਚੇ ਸਨ। ਉਥੇ ਹੀ ਆਉਣ ਵਾਲੇ ਤਿੰਨ ਦਿਨਾਂ ਤੱਕ ਮੌਸਮ ਸਾਫ ਰਹੇਗਾ ਅਤੇ ਦਿਨ 'ਚ ਧੁੱਪ ਨਿਕਲੇਗੀ। ਰਾਤ ਦੇ ਸਮੇਂ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਉਥੇ ਹੀ ਹਵਾ ਪ੍ਰਦੂਸ਼ਣ ਦੀ ਗੁਣਵੱਤਾ 'ਚ ਵੀ ਸੁਧਾਰ ਆਇਆ ਹੈ।
Photoਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਈ ਤਾਜ਼ਾ ਬਰਫਬਾਰੀ ਕਾਰਨ ਨਵਾਂਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਠੰਢ ਅਤੇ ਸ਼ੀਤ ਲਹਿਰ ਦਾ ਕਹਿਣ ਹੋਰ ਵੀ ਵੱਧ ਗਿਆ। ਐਤਵਾਰ ਅਤੇ ਸੋਮਵਾਰ ਨੂੰ ਕੋਹਰੇ ਦੀ ਚਾਦਰ, ਸੰਘਣੀ ਬੱਦਲਵਾਈ ਅਤੇ ਚੱਲ ਰਹੀ ਠੰਡੀ ਤੇਜ਼ ਹਵਾ ਕਾਰਨ ਪਾਰਾ ਹੇਠਾਂ ਡਿੱਗ ਗਿਆ।
Photoਜਿਸ ਨਾਲ ਸਵੇਰ ਸਮੇਂ ਸਕੂਲ ਜਾਣ ਵਾਲੇ ਬੱਚੇ ਪ੫ਭਾਵਿਤ ਹੋਏ ਉਥੇ ਹੀ ਨੌਕਰੀਪੇਸ਼ਾ ਲੋਕ ਵੀ ਮੁਸ਼ਕਲ ਨਾਲ ਆਪਣੀ ਮੰਜ਼ਿਲ ਤਕ ਪਹੁੰਚੇ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਦੁੱਬਰ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਆਉਣ ਵਾਲੇ ਕੁੱਝ ਦਿਨਾ ਵਿਚ ਇਹ ਠੰਢ ਅਤੇ ਸ਼ੀਤ ਲਹਿਰ ਦਾ ਕਹਿਣ ਹੋਰ ਵੀ ਵੱਧਣ ਦੀ ਆਸ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।