CM ਚੰਨੀ ਨੇ ਪੇਸ਼ ਕੀਤਾ ਆਪਣੇ ਹੁਣ ਤੱਕ ਦੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ
Published : Dec 2, 2021, 5:11 pm IST
Updated : Dec 2, 2021, 5:11 pm IST
SHARE ARTICLE
Charanjeet Channi
Charanjeet Channi

ਪੰਜਾਬ ਦੇ 20 ਲੱਖ ਪਰਿਵਾਰਾਂ ਦਾ 1500 ਕਰੋੜ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਮੁਆਫ਼ ਕੀਤਾ ਗਿਆ।

 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ  ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਆਪਣੇ ਹੁਣ ਤੱਕ ਦੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਉਹ ਜੋ ਵੀ ਵਾਅਦੇ ਕਰਦੀ ਹੈ ਪੂਰੇ ਕਰਦੀ ਹੈ। ਸਾਡੀ ਸਰਕਾਰ ਗੁਰੂਆਂ ਵੱਲੋਂ ਦਿੱਤੇ ਮਾਡਲ ਦੇ ਮੁਤਾਬਿਕ ਹੀ ਚੱਲਦੀ ਹੈ।  

Charanjit Singh ChanniCharanjit Singh Channi

ਉਹਨਾਂ ਕਿਹਾ ਕਿ ਉਨ੍ਹਾਂ ਨੇ ਜੋ ਵੀ ਐਲਾਨ ਕੀਤੇ ਹਨ, ਉਨ੍ਹਾਂ ਨੂੰ ਲਾਗੂ ਵੀ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜੋ ਮੈਨੂੰ ਐਲਾਨਜੀਤ ਦੱਸਦੇ ਹਨ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਐਲਾਨਜੀਤ ਸਿੰਘ ਚੰਨੀ ਨਹੀਂ ਸਗੋਂ ਵਿਸ਼ਵਾਸ ਜੀਤ ਸਿੰਘ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਉਹ ਬੋਲਦੇ ਹਨ, ਉਹੀ ਕਾਨੂੰਨ ਬਣਦਾ ਹੈ। ਮੁੱਖ ਮੰਤਰੀ ਚੰਨੀ ਨੇ ਅਪਣੇ ਹੁਣ ਤੱਕ ਕੀਤੇ ਗਏ ਸਾਰੇ ਫ਼ੈਸਲੇ ਅਤੇ ਉਨ੍ਹਾਂ ਦੇ ਲਾਗੂ ਹੋਣ ਸਬੰਧੀ ਨੋਟੀਫਿਕੇਸ਼ਨਾਂ ਦਿਖਾਈਆਂ। ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਇਸ ਗੱਲ ਦੀ ਤਕਲੀਫ਼ ਹੋ ਰਹੀ ਹੈ ਕਿ ਸਾਰੇ ਫ਼ੈਸਲੇ ਲਾਗੂ ਹੋਈ ਜਾ ਰਹੇ ਹਨ ਤੇ ਜਦੋਂ ਇਹ ਸਾਰੇ ਕੰਮ ਪੂਰੇ ਹੋ ਗਏ ਤਾਂ ਵਿਰੋਧੀਆਂ ਨੂੰ ਵੀ ਯਕੀਨ ਹੋ ਜਾਵੇਗਾ ਕਿ ਉਹ ਐਲਾਨਜੀਤ ਸਿੰਘ ਚੰਨੀ ਨਹੀਂ, ਸਗੋਂ ਵਿਸ਼ਵਾਸਜੀਤ ਸਿੰਘ ਚੰਨੀ ਹੈ। 

CM ChanniCM Channi

ਸੂਬੇ 'ਚ 'ਮੁੱਖ ਮੰਤਰੀ ਵਜ਼ੀਫਾ ਯੋਜਨਾ' ਸ਼ੁਰੂ ਕੀਤੀ ਗਈ ਹੈ। ਇਸ ਤਹਿਤ 60-70 ਫ਼ੀਸਦੀ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ 70 ਫ਼ੀਸਦੀ, 70-80 ਫ਼ੀਸਦੀ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ 80 ਫ਼ੀਸਦੀ, 80-90 ਫ਼ੀਸਦੀ ਵਾਲਿਆਂ ਦੀ 90 ਫ਼ੀਸਦੀ ਅਤੇ 90 ਫ਼ੀਸਦੀ ਤੋਂ ਉੱਪਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ 'ਚ ਸਾਰੀ ਫ਼ੀਸ ਮੁਆਫ਼ ਕੀਤੀ ਜਾਵੇਗੀ।

CM ChanniCM Channi

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ 20 ਲੱਖ ਪਰਿਵਾਰਾਂ ਦਾ 1500 ਕਰੋੜ ਰੁਪਏ ਬਿਜਲੀ ਬਿੱਲਾਂ ਦਾ ਬਕਾਇਆ ਮੁਆਫ਼ ਕੀਤਾ ਗਿਆ। 7 ਕਿੱਲੋਵਾਟ ਤੱਕ ਲੋਡ ਵਾਲੇ ਸਾਰੇ ਖ਼ਪਤਕਾਰਾਂ ਲਈ ਬਿਜਲੀ 3 ਰੁਪਏ ਸਸਤੀ ਕੀਤੀ ਗਈ, ਜਿਸ ਨੂੰ ਇਕ ਨਵੰਬਰ ਤੋਂ ਲਾਗੂ ਕੀਤਾ ਗਿਆ ਹੈ। ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਬਿਜਲੀ ਸਮਝੌਤੇ ਰੱਦ ਕੀਤੇ ਗਏ। ਬਾਦਲਾਂ ਦੇ ਕਾਰਜਕਾਲ ਦੌਰਾਨ 17 ਰੁਪਏ 91 ਪੈਸੇ ਪ੍ਰਤੀ ਯੂਨਿਟ ਬਿਜਲੀ ਖ਼ਰੀਦੀ ਗਈ, ਜਦੋਂ ਕਿ ਹੁਣ 2 ਰੁਪਏ, 33 ਪੈਸੇ ਤੋਂ ਲੈ ਕੇ 34 ਪੈਸੇ ਪ੍ਰਤੀ ਯੂਨਿਟ ਤੱਕ ਬਿਜਲੀ ਖ਼ਰੀਦੀ ਜਾ ਰਹੀ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ 15 ਰੁਪਏ ਪ੍ਰਤੀ ਯੂਨਿਟ ਦਾ ਫ਼ਾਇਦਾ ਹੋਇਆ ਹੈ।

CM Charanjit Singh ChanniCM Charanjit Singh Channi

ਪਿਛਲੇ 2 ਮਹੀਨਿਆਂ ਦੌਰਾਨ 36 ਹਜ਼ਾਰ ਗਰੀਬ ਪਰਿਵਾਰਾਂ ਨੂੰ 5 ਮਰਲੇ ਦੇ ਪਲਾਂਟ ਦਿੱਤੇ ਗਏ ਹਨ ਅਤੇ ਪਿੰਡਾਂ 'ਚ ਪੰਚਾਇਤਾਂ ਨੂੰ ਇਹ ਹੁਕਮ ਦਿੱਤੇ ਗਏ ਹਨ।
ਲਾਲ ਲਕੀਰ ਅੰਦਰ ਰਹਿਣ ਵਾਲੇ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਦਿੱਤੇ ਗਏ ਹਨ। ਇਹ ਸਾਰਾ ਕੰਮ ਦਸੰਬਰ 2022 ਤੱਕ ਪੂਰਾ ਕਰ ਲਿਆ ਜਾਵੇਗਾ।
ਪਿੰਡਾਂ ਅਤੇ ਸ਼ਹਿਰਾਂ ਦੀਆਂ ਜਲ ਸਪਲਾਈ ਵਾਲੀਆਂ ਟੈਂਕੀਆਂ ਦੇ ਬਿੱਲ ਮੁਆਫ਼ ਕੀਤੇ ਗਏ ਹਨ। ਪਿੰਡਾਂ ਅਤੇ ਸ਼ਹਿਰਾਂ 'ਚ ਪਾਣੀ ਕੁਨੈਕਸ਼ਨ ਦੇ ਬਿੱਲ 50 ਰੁਪਏ ਤੱਕ ਫਿਕਸ ਕੀਤੇ ਗਏ ਹਨ।

Charanjit Singh ChanniCharanjit Singh Channi

ਸ਼ਹਿਰਾਂ 'ਚ ਜਿਹੜੇ ਗਰੀਬ ਲੋਕ ਸਲੱਮ ਇਲਾਕਿਆਂ 'ਚ ਰਹਿੰਦੇ ਹਨ, ਉਨ੍ਹਾਂ ਲਈ ਬਸੇਰਾ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ 80 ਹਜ਼ਾਰ ਪਰਿਵਾਰਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ 12428 ਲੋਕਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਚੁੱਕਾ ਹੈ। ਪੰਜਾਬ 'ਚ ਸਰਕਾਰੀ ਨੌਕਰੀਆਂ ਲਈ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਨੀ ਲਾਜ਼ਮੀ ਹੋਵੇਗੀ ਨਹੀਂ ਤਾਂ ਸਰਕਾਰੀ ਨੌਕਰੀ ਨਹੀਂ ਮਿਲੇਗੀ।  ਪੰਜਾਬ ਦੇ ਹਰ ਜ਼ਿਲ੍ਹੇ 'ਚ ਅੰਬੇਦਕਰ ਭਵਨ ਬਣਾਇਆ ਜਾ ਰਿਹਾ ਹੈ।
ਫਗਵਾੜਾ ਵਿਖੇ ਭਗਵਾਨ ਪਰਸੂਰਾਮ ਦੇ ਮੰਦਿਰ ਲਈ 10 ਕਰੋੜ ਰੁਪਏ ਦਾ ਨਕਦ ਚੈੱਕ ਦਿੱਤਾ ਗਿਆ ਹੈ। ਪੰਜਾਬ ਦੇ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਨਹੀਂ ਬਣੇ,

Charanjit Singh ChanniCharanjit Singh Channi

ਉਨ੍ਹਾਂ ਦੀ ਸ਼ਨਾਖ਼ਤ ਕਰਕੇ ਨੀਲੇ ਕਾਰਡ ਬਣਾਏ ਜਾ ਰਹੇ ਹਨ। 3 ਲੱਖ, 70 ਹਜ਼ਾਰ ਕੰਸਟ੍ਰੱਕਸ਼ਨ ਵਰਕਰਾਂ ਦੇ ਪਰਿਵਾਰਾਂ ਨੂੰ ਦੀਵਾਲੀ 'ਤੇ 3100 ਰੁਪਏ ਸ਼ਗਨ ਭੇਜਿਆ ਗਿਆ ਹੈ। ਪੰਜਾਬ 'ਚ 425 ਨਵੇਂ ਬੱਸ ਰੂਟ ਅਤੇ 1406 ਨਵੇਂ ਪਰਮਿਟ ਜਾਰੀ ਕੀਤੇ ਗਏ ਹਨ, ਜੋ ਨੌਜਵਾਨਾਂ ਨੂੰ ਦਿੱਤੇ ਜਾਣਗੇ। ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਕੋਈ ਕਿਰਾਇਆ ਨਹੀਂ ਲੱਗੇਗਾ। ਸ਼ਰਧਾਲੂ ਪੰਜਾਬ ਦੀ ਕਿਸੇ ਵੀ ਬੱਸ 'ਚ ਬੈਠ ਜਾਣ ਇਕ ਪੈਸਾ ਨਹੀਂ ਲਿਆ ਜਾਵੇਗਾ। ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਹਰ ਵਿਦਿਆਰਥੀ ਨੂੰ ਮੁਫ਼ਤ ਵਰਦੀਆਂ ਦਿੱਤੀਆਂ ਜਾਣਗੀਆਂ। 10ਵੀਂ ਜਮਾਤ ਤੱਕ ਪੰਜਾਬੀ ਨਾ ਪੜ੍ਹਾਉਣ ਵਾਲਿਆਂ ਨੂੰ ਜੁਰਮਾਨੇ ਦੁੱਗਣੇ ਕਰ ਦਿੱਤੇ ਹਨ। 
ਪੰਜਾਬੀ ਯੂਨੀਵਰਸਿਟੀ 'ਚ ਸ੍ਰੀ ਗੁਰੂ ਰਵਿਦਾਸ, ਭਗਵਾਨ ਵਾਲਮੀਕ ਅਤੇ ਸੰਤ ਕਬੀਰ ਜੀ ਦੀ ਚੇਅਰ ਸਥਾਪਿਤ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement