ਬਾਦਲਾਂ ਨੂੰ ‘84 ਸਿੱਖ ਨਸਲਕੁਸ਼ੀ ਬਾਰੇ ਮਗਰਮੱਛ ਵਾਲੇ ਹੰਝੂ ਕੇਰਨੇ ਸੋਭਾ ਨਹੀਂ ਦਿੰਦੇ : ਮਨਜੀਤ ਭੌਮਾ
Published : Jan 3, 2019, 8:51 pm IST
Updated : Jan 4, 2019, 10:00 am IST
SHARE ARTICLE
Manjit Singh Bhoma
Manjit Singh Bhoma

ਸਿੱਖ ਜੁਆਨੀ ਦਾ ਘਾਣ ਕਰਨ ਵਾਲੇ ਦੋਸ਼ੀ ਅਫ਼ਸਰਾ ਨੂੰ ਅਪਣੀ ਸਰਕਾਰ ਵਿਚ ਵੱਡੇ ਅਹੁਦੇ ਦੇਣ ਵਾਲੇ ਬਾਦਲ ਪਰਵਾਰ ਨੂੰ ਨਵੰਬਰ 1984 ਸਿੱਖ ਨਸਲਕੁਸ਼ੀ ਬਾਰੇ...

ਚੰਡੀਗੜ੍ਹ : ਸਿੱਖ ਜੁਆਨੀ ਦਾ ਘਾਣ ਕਰਨ ਵਾਲੇ ਦੋਸ਼ੀ ਅਫ਼ਸਰਾ ਨੂੰ ਅਪਣੀ ਸਰਕਾਰ ਵਿਚ ਵੱਡੇ ਅਹੁਦੇ ਦੇਣ ਵਾਲੇ ਬਾਦਲ ਪਰਵਾਰ ਨੂੰ ਨਵੰਬਰ 1984 ਸਿੱਖ ਨਸਲਕੁਸ਼ੀ ਬਾਰੇ ਮਗਰਮੱਛ ਵਾਲੇ ਹੰਝੂ ਕੇਰਨੇ ਸੋਭਾ ਨਹੀ ਦਿੰਦੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹਮੰਦ ਦੀ ਅਗਵਾਈ ਹੇਠ ਨਵੰਬਰ 1984 ਦਾ ਲੜਿਆ ਗਿਆ ਸੰਘਰਸ਼ ਬਾਦਲਦਲੀਏ ਅਪਣੀ ਝੋਲੀ ਪਾਉਣ ਤੋ ਗੁਰੇਜ ਕਰਨ।

ਡਾਕਟਰ ਮਨਜੀਤ ਸਿੰਘ ਭੌਮਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਡਾਕਟਰ ਮਨਜੀਤ ਸਿੰਘ ਭੌਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਕਿਹਾ ਹੈ ਕਿ ਬਾਦਲ ਦਲ ਨੂੰ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਕੋਈ ਵੀ ਗੱਲ ਕਰਨ ਤੋ ਪਹਿਲਾ ਉਹਨਾ ਦੀ ਅਪਣੀ ਅਕਾਲੀ ਭਾਜਪਾ ਸਰਕਾਰ ਦਾ ਪਿਛੋਕੜ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿਉਕਿ ਉਹਨਾ ਦੀ ਸਰਕਾਰ ਵਿੱਚ ਸਮੇਧ ਸੈਣੀ, ਇਜਹਾਰ ਆਲਮ, ਆਰ ਆਈ ਸਿੰਘ, ਦਰਬਾਰਾ ਗੁਰੂ ਵਰਗੇ ਅਨੇਕਾ ਉਹ ਅਫ਼ਸਰ ਵੱਡੇ ਅਹੁਦਿਆ ਤੇ ਤੈਨਾਤ ਰਹੇ ਜਿੰਨ੍ਹਾਂ ਨੇ ਸਿੱਖ ਜੁਆਨੀ ਦਾ ਭਿਆਨਕ ਕਤਲ੍ਹੇਆਮ ਕਰਵਾਇਆ।

ਡਾਕਟਰ ਭੌਮਾ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਜਿਸ ਨੂੰ ਪ੍ਰਕਾਸ਼ ਬਾਦਲ ਸੁਖਬੀਰ ਬਾਦਲ ਹਰਸਿਮਰਤ ਬਾਦਲ ਦਿੱਲੀ ਦੰਗੇ ਹੀ ਬੋਲਦੇ ਸਨ ਵਿਰੁੱਧ 5 ਨਵੰਬਰ 2007 ਤੋ ਅੱਜ ਦੀ ਤਾਰੀਕ ਤੱਕ ਸੱਚੇ ਮਨ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ  ਕਰਨੈਲ ਸਿੰਘ ਪੀਰਮੁਹਮੰਦ ਤੇ ਉਹਨਾ ਦੇ ਸਾਥੀਆ ਨੇ ਸੰਘਰਸ਼ ਕੀਤਾ ਦੰਗਿਆ ਨੂੰ ਨਸਲਕੁਸ਼ੀ ਐਲਾਨਿਆ ਹੋਦ ਚਿੱਲੜ,  ਰਿਆਸੀ , ਬੋਕਾਰੋ ,ਨਗਲੋਈ , ਵਰਗੇ ਨਸਲਕੁਸ਼ੀ ਵਰਗੇ ਭਿਆਨਕ ਦੁਖਾਂਤ ਵਰਗੀਆ ਥਾਵਾ ਲੱਭੀਆ,  ਦੇਸ ਦੇ 18 ਰਾਜਾ ਤੇ 110 ਵੱਡੇ ਸਹਿਰਾ ਦਾ ਦੌਰਾ ਕੀਤਾ

ਪਟੀਸ਼ਨਾ ਪਾਈਆ ਗਵਾਹ ਲੱਭੇ ਗਵਾਹਾਂ ਨੂੰ ਗਵਾਹੀਆਂ ਦੇਣ ਲਈ ਪ੍ਰੇਰਿਆ ਡਾਕੂਮੈਟਿਡ ਪਰੂਫ  ਤਿਆਰ ਕੀਤੇ ਪਰ ਹੁਣ ਜਦ ਸੱਜਣ ਕੁਮਾਰ ਜੇਲ ਵਿਚ ਬੰਦ ਹੋਇਆ ਹੈ ਤਾ ਅਕਾਲੀ ਦਲ ਬਾਦਲ ਇਸ ਉਪਰ ਘਟੀਆ ਰਾਜਨੀਤੀ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਲੜੇ ਸੰਘਰਸ਼ ਨੂੰ ਅਪਣੀ ਪ੍ਰਾਪਤੀ ਦੱਸ ਰਿਹਾ ਹੈ ਜੋ ਕਿ ਇਹਨਾ ਦੀ ਗਿਰੀ ਹੋਈ ਸੋਚ ਦਾ ਪ੍ਰਗਟਾਵਾ ਹੈ। ਫੈਡਰੇਸ਼ਨ ਪ੍ਰਧਾਨ ਭੌਮਾ ਨੇ ਕਿਹਾ ਕਿ ਭਾਈ ਕਰਨੈਲ ਸਿੰਘ ਪੀਰਮੁਹੰਮਦ ਸੰਘਰਸ਼ੀ ਯੋਧਾ ਹੈ ਉਹਨਾ ਦਾ ਮਾਣ ਸਨਮਾਨ ਸਿੱਖ ਜਥੇਬੰਦੀਆ ਨੂੰ ਕਰਨਾ ਚਾਹੀਦਾ ਹੈ।

ਉਹਨਾ ਐਲਾਨ ਕੀਤਾ ਕਿ ਫੈਡਰੇਸ਼ਨ ਅਪਣੀਆ ਹਮ ਖਿਆਲ ਜਥੇਬੰਦੀਆ ਯੂਨਾਈਟਿਡ ਸਿੱਖ ਮੂਵਮੈਂਟ,  ਟਕਸਾਲੀ ਅਕਾਲੀਆ ਤੇ ਸ਼ਹੀਦ ਪ੍ਰੀਵਾਰਾ  ਨਾਲ ਮਿਲਕੇ ਉਹਨਾ ਦਾ ਵਿਸ਼ੇਸ਼ ਸਨਮਾਨ ਕਰਾਗੇ। ਡਾਕਟਰ ਮਨਜੀਤ ਸਿੰਘ ਭੌਮਾ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦਾ ਫੈਸਲਾ ਤਾ ਦਿੱਲੀ ਹਾਈ ਕੋਰਟ ਨੇ ਕੀਤਾ ਪਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਬਾਦਲ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾ ਨੇ ਸੱਜਣ ਕੁਮਾਰ ਦੇ ਤਿੰਨ ਗਵਾਹ ਨਰਿੰਦਰ ਮੋਦੀ ਦੇ ਪੈਰਾ ਵਿਚ ਜਾ ਬੈਠਾਏ

ਜੋ ਕਿ ਇਹਨਾ ਦੀ ਬੇਹੱਦ ਸ਼ਰਮਨਾਕ ਸੋਚ ਵਿਚਾਰ ਦਾ ਪ੍ਰਗਟਾਵਾ ਹੈ ਉਹਨਾ ਕਿਹਾ ਕਿ ਮੋਦੀ ਵੱਲੋ ਬਣਾਈ ਐਸ ਆਈ ਟੀ ਨੇ ਅਜੇ ਤੱਕ ਕਿਸੇ ਇਕ ਵੀ ਕਾਗਰਸੀ ਨੂੰ ਦੋਸ਼ੀ ਨਹੀ ਠਹਿਰਾਇਆ ਕਮਲ ਨਾਥ ਨੂੰ ਪ੍ਕਾਸ ਬਾਦਲ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਗੁੱਲਦਸਤੇ ਭੇਟ ਕਰਦੇ ਰਹੇ ਤੇ ਹੁਣ ਇਹ ਲੋਕ ਸਿੱਖ ਕੌਮ ਦੇ ਕਾਤਲ ਖਿਲਾਫ਼ ਫੋਕੀ ਵਾਹ ਵਾਹ ਕਰਵਾਉਣ ਲਈ ਬਿਆਨਬਾਜੀ ਕਰ ਰਹੇ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement