Faridkot News : ਜੇਲ੍ਹਾਂ ’ਚ ਔਰਤਾਂ ਦੀਆਂ ਮੁਸ਼ਕਲਾਂ ਜਾਨਣ ਲਈ ਮੰਤਰੀ ਬਲਜੀਤ ਕੌਰ ਨੇ ਕੇਂਦਰੀ ਮਾਡਰਨ ਜੇਲ੍ਹ ਦਾ ਕੀਤਾ ਦੌਰਾ

By : BALJINDERK

Published : Jan 3, 2025, 2:46 pm IST
Updated : Jan 3, 2025, 2:48 pm IST
SHARE ARTICLE
ਮੰਤਰੀ ਡਾ. ਬਲਜੀਤ ਕੌਰ ਨੇ ਕੇਂਦਰੀ ਮਾਡਰਨ ਜੇਲ੍ਹ ਪਹੁੰਚਦੇ ਹੋਏ
ਮੰਤਰੀ ਡਾ. ਬਲਜੀਤ ਕੌਰ ਨੇ ਕੇਂਦਰੀ ਮਾਡਰਨ ਜੇਲ੍ਹ ਪਹੁੰਚਦੇ ਹੋਏ

Faridkot News :ਮਾਂਵਾਂ ਦੇ ਨਾਲ ਜੇਲ੍ਹਾਂ ’ਚ ਬੰਦ ਬੱਚਿਆਂ ਨੂੰ ਜੇਲ੍ਹਾਂ ’ਚ ਮੁਹੱਈਆ ਕਰਵਾਇਆ ਜਾਵੇਗਾ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਨਿਊਟ੍ਰੀਸ਼ੀਅਨ- ਡਾ. ਬਲਜੀਤ ਕੌਰ

Faridkot News in Punjabi :  ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਅੱਜ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦਾ ਵਿਸ਼ੇਸ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਜੇਲ੍ਹਾਂ ’ਚ ਬੰਦ ਔਰਤ ਕੈਦੀਆਂ ਨਾਲ ਖਾਸ ਗੱਲਬਾਤ ਕਰ ਉਨ੍ਹਾਂ ਦੀਆਂ ਸਮੱਸਿਆਵਾ ਸੁਣੀਆਂ ਵੀ ਗਈਆਂ ਅਤੇ ਉਨ੍ਹਾਂ ਦੇ ਹੱਲ ਅਤੇ ਬਿਹਤਰ ਜੀਵਨ ਲਈ ਵਿਚਾਰ ਵਟਾਂਦਰਾ ਕੀਤਾ।

ਇਸ ਮੌਕੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜ ਦੇ ਉਹਨਾਂ ਦੇ ਦੌਰੇ ਦਾ ਮਕਸਦ ਇਹ ਹੈ ਕਿ ਜੇਲ੍ਹਾਂ ’ਚ ਬੰਦ ਔਰਤਾਂ ਦੇ ਬਿਹਤਰ ਜੀਵਨ ਪੱਧਰ ਅਤੇ ਉਹਨਾਂ ਨੂੰ ਅਪਰਾਧਿਕ ਪ੍ਰਵਿਰਤੀ ਨਾਲੋਂ ਮੋੜ ਕੇ ਮੁਖ ਜੀਵਨ ਧਾਰਾ ਨਾਲ ਜੋੜਨ ਲਈ ਉਪਰਾਲੇ ਕਰਨਾ। ਉਹਨਾਂ ਕਿਹਾ ਕਿ ਜੇਲ੍ਹਾਂ ’ ਚ ਬੰਦ ਮਾਂਵਾਂ ਦੇ ਨਾਲ ਜੋ ਛੋਟੇ ਬੱਚੇ ਹਨ ਉਹਨਾਂ ਦੇ ਬਿਹਤਰ ਜੀਵਨ ਅਤੇ ਉਹਨਾਂ ਦੀ ਪੜ੍ਹਾਈ ਦੇ ਪ੍ਰਬੰਧ ਬਾਰੇ ਵੀ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ ਅਤੇ 6 ਸਾਲ ਤੱਕ ਦੇ ਬੱਚਿਆਂ ਨੂੰ ਅੱਜ ਤੋਂ ਆਂਂਗਣਵਾੜੀਆਂ ’ਚ ਮਿਲਣ ਵਾਲਾ ਨਿਊਟ੍ਰੀਸ਼ਨ ਹੁਣ ਜੇਲ੍ਹਾਂ ’ਚ ਵੀ ਦਿੱਤਾ ਜਾਇਆ ਕਰੇਗਾ, ਜਿਸ ਦੀ ਸ਼ੁਰੂਆਤ ਅੱਜ ਫ਼ਰੀਦਕੋਟ ਤੋਂ ਹੋ ਰਹੀ ਹੈ।

1

ਉਹਨਾਂ ਨਾਲ ਹੀ ਕਿਹਾ ਕਿ ਛੋਟੇ ਬੱਚਿਆਂ ਦੀ ਭਲਾਈ ਲਈ ਜੇਲ੍ਹਾਂ ਅੰਦਰ ਕਰੈਚ ਖੋਲ੍ਹਣ ਦਾ ਅਸੀਂ ਨਵਾਂ ਵਿਚਾਰ ਲੈ ਕੇ ਚੱਲਾਂਗੇ, ਜਿਸ ਦੀ ਸ਼ੁਰੂਆਤ ਫ਼ਰੀਦਕੋਟ ਜੇਲ੍ਹ ਤੋਂ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜੇਲ੍ਹਾਂ ’ਚ ਬੰਦ ਮਾਪਿਆਂ ਦੇ ਨਾਲ ਉਹਨਾਂ ਦੇ ਬੱਚੇ ਜੋ ਕੋਈ ਕਸੂਰ ਨਾਂ ਹੁੰਦੇ ਹੋਏ ਵੀ ਜੇਲ੍ਹਾਂ ’ਚ ਬੰਦ ਹਨ ਉਹਨਾਂ ਦੇ ਵਧੀਆ ਜੀਵਨ ਲਈ ਉਹਨਾਂ ਦੀ ਪੜ੍ਹਾਈ ਅਤੇ ਨਿਊਟ੍ਰੀਸ਼ਨ ਦੇ ਨਾਲ ਉਹਨਾਂ ਦੇ ਸਰੀਰਕ ਅਤੇ ਬੌਧਕ ਵਿਕਾਸ਼ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਉਪਰ ਉਹਨਾਂ ਦੇ ਮਾਂ ਬਾਪ ਦੇ ਅਪਰਧਿਕ ਜੀਵਨ ਦਾ ਅਸਰ ਨਾਂ ਪਵੇ।

(For more news apart from Minister Baljit Kaur visited Central Modern Jail know problems faced by women in prisons News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement