
ਗੁਰਦਾਸਪੁਰ : ਲੋਕ ਸਭਾਈ ਚੋਣਾਂ ਨੂੰ ਲੈ ਕੇ ਕਾਂਗਰਸ ਤਰਫ਼ੋਂ ਹਾਲ ਦੀ ਘੜੀ ਦੋਵੇਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਾਅਵੇਦਾਰ ਉਮੀਦਵਾਰ...
ਗੁਰਦਾਸਪੁਰ : ਲੋਕ ਸਭਾਈ ਚੋਣਾਂ ਨੂੰ ਲੈ ਕੇ ਕਾਂਗਰਸ ਤਰਫ਼ੋਂ ਹਾਲ ਦੀ ਘੜੀ ਦੋਵੇਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਾਅਵੇਦਾਰ ਉਮੀਦਵਾਰ ਘਾਗ ਸਿਆਸਤਦਾਨ ਹਨ ਅਤੇ ਦੋਵਾਂ ਵਲੋਂ ਕਈ ਦਿਨਾਂ ਤੋਂ ਟਿਕਟ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਵਿਚ ਇਕ ਪੰਜਾਬ ਕਾਂਗਰਸ ਦੇ ਮੌਜੂਦਾ ਸੂਬਾਈ ਪ੍ਰਧਾਨ ਅਤੇ ਇਸ ਸਮੇਂ ਗੁਰਦਾਸਪੁਰ ਤੋ ਸਾਂਸਦ ਸਨੀਲ ਜਾਖੜ ਹਨ ਅਤੇ ਦੂਸਰੇ ਪੰਜਾਬ ਕਾਂਗਰਸ ਦੇ ਕਰੀਬ ਤਿੰਨ ਸਾਲ ਰਹਿ ਚੁਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਹ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਮਜ਼ਬੂਤ ਉਮੀਦਵਾਰ ਅਤੇ ਫ਼ਿਲਮੀ ਸਿਤਾਰੇ ਵਿਨੋਦ ਖੰਨਾ ਨੂੰ ਹਰਾ ਕੇ ਲੋਕ ਸਭਾ ਦੀਆ ਪੌੜੀਆਂ ਚÎੜ੍ਹ ਚੁੱਕੇ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹਨ।
Sunil Jakharਇਕ ਲੋਕ ਸਭਾ ਤੇ ਦੂਸਰਾ ਰਾਜ ਸਭਾ ਦਾ ਮੈਂਬਰ : ਜਿਥੇ ਸ਼੍ਰੀ ਜਾਖੜ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸਾਂਸਦ ਹਨ ਉਥੇ ਦੂਸਰੇ ਦਾਅਵਦਾਰ ਉਮੀਦਵਾਰ ਸ਼੍ਰੀ ਬਾਜਵਾ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ। ਕੁੱਲ ਮਿਲਾ ਕਿ ਮੈਰਿਟ ਦੇ ਪੱਖ ਤੋਂ ਉਕਤ ਦੋਵੇਂ ਕਾਂਗਰਸੀ ਆਗੂ ਇਕ ਦੂਸਰੇ ਨੂੰ ਕਾਟ ਕਰ ਕੇ ਹਨ। ਸਿਆਸਤ ਵਿਚ ਦੋਵਾਂ ਦਾ ਭਾਰ ਅਤੇ ਵਜੂਦ ਵੀ ਸਾਵਾਂ ਹੀ ਕਿਹਾ ਜਾ ਸਕਦਾ ਹੈ। ਇਹ ਦੋਵੇਂ ਹੀ ਪਾਰਟੀ ਦੇ ਵਕਾਰੀ ਕਾਂਗਰਸੀ ਆਗੂ ਹਨ ਅਤੇ ਦੋਵੇਂ ਹੀ ਪੰਜਾਬੀਆਂ ਦੀ ਮੰਗਾਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਜਾਣਦੇ-ਬੁੱਝਦੇ ਹਨ। ਦੋਵਾਂ ਦੀ ਲੋਕਾਂ ਅਤੇ ਸਿਆਸੀ ਗਲਿਆਰਿਆਂ ਵਿਚ ਦਿੱਖ ਇਮਾਨਦਾਰੀ ਨਾਲ ਸਿਆਸਤ ਕਰਨ ਦੀ ਹੈ।
Gurdaspurਇਥੇ ਜ਼ਿਕਰਯੋਗ ਹੈ ਕਿ ਸਾਲ 2015 ਵਿਚ ਗੁਰਦਾਸਪੁਰ ਤੋਂ ਸਾਂਸਦ ਵਿਨੋਦ ਖੰਨਾ ਦੇ ਅਕਾਲ ਚਲਾਣਾ ਕਰ ਜਾਣ ਦੇ ਬਾਅਦ ਇਸ ਹਲਕੇ ਦੀ ਹੋਈ ਜ਼ਿਮਨੀ ਚੋਣ ਵਿਚ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਜਦੋਂ ਕਿ ਭਾਜਪਾ ਦੀ ਤਰਫ਼ੋਂ ਭਾਜਪਾ ਆਗੂ ਸਵਰਨ ਸਲਾਰੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਗੁਰਦਾਸਪੁਰ ਲੋਕ ਸਭਾ ਦੀ ਹੋਈ ਜੰਗ ਵਿਚ ਕਾਂਗਰਸੀ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਵੋਟਾਂ ਦੇ ਕਰੀਬ 2 ਲੋਖ ਦੇ ਵੱਡੇ ਫ਼ਰਕ ਨਾਲ ਪਛਾੜ ਕੇ ਰੱਖ ਦੇਣ ਵਿਚ ਸਫ਼ਲ ਰਹੇ ਸਨ।
ਸਾਂਸਦ ਚੁਣੇ ਜਾਣ ਤੋਂ ਬਾਅਦ ਜਾਖੜ ਨੇ ਹਲਕੇ ਦੇ ਕਾਂਗਰਸੀ ਅਤੇ ਹੋਰ ਸਰਗਰਮ ਆਗੂਆਂ ਨਾਲ ਤਾਂ ਭਾਵੇਂ ਸੰਪਰਕ ਬਣਾ ਕੇ ਰਖਿਆ ਹੋਇਆ ਹੈ ਪਰ ਸ਼੍ਰੀ ਜਾਖੜ ਬਾਹਰ ਦੇ ਆਗੂ ਹੋਣ ਕਾਰਨ ਆਮ ਕਾਂਗਰਸੀ ਵਰਕਰਾਂ ਦੀ ਪਹੁੰਚ ਤੋਂ ਬਹੁਤ ਬਾਹਰ ਹਨ। ਜਦੋਂ ਕਿ ਦੂਸਰੇ ਪਾਸੇ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਪੱਕੇ ਵਸਨੀਕ ਹਨ ਅਤੇ ਛੁੱਟੀਆਂ ਆਦਿ ਦੇ ਦਿਨਾਂ ਵਿਚ ਕਾਗਰਸੀ ਵਰਕਰ ਸ. ਬਾਜਵਾ ਨੂੰ ਉਨ੍ਹਾਂ ਦੇ ਗ੍ਰਹਿ ਕਾਦੀਆਂ ਜਾ ਕੇ ਉਨ੍ਹਾਂ ਨੂੰ ਮਿਲਦੇ-ਗਿਲਦੇ ਰਹਿੰਦੇ ਹਨ। ਹੁਣ ਦੇਖੋ ਕਾਂਗਰਸੀ ਹਾਈ ਕਮਾਂਡ ਕਿਸ ਕਾਂਗਰਸੀ ਆਗੂ ਤੇ ਅਪਣਾ ਗੁਣਾ ਫਿੱਟ ਕਰਦੀ ਹੈ।