
ਆਲ ਇੰਡੀਆ ਕ੍ਰਿਸ਼ਚਨ ਕਲਿਆਣ ਸੰਸਥਾ ਦੇ ਚੇਅਰਮੈਨ, ਸਾਬਕਾ ਚੇਅਰਮੈਨ ਘੱਟ ਗਿਣਤੀ ਸੈੱਲ ਕਾਂਗਰਸ ਪੰਜਾਬ ਤੇ ਸੀਨੀਅਰ ਕਾਂਗਰਸ ਆਗੂ........
ਧਾਰੀਵਾਲ : ਆਲ ਇੰਡੀਆ ਕ੍ਰਿਸ਼ਚਨ ਕਲਿਆਣ ਸੰਸਥਾ ਦੇ ਚੇਅਰਮੈਨ, ਸਾਬਕਾ ਚੇਅਰਮੈਨ ਘੱਟ ਗਿਣਤੀ ਸੈੱਲ ਕਾਂਗਰਸ ਪੰਜਾਬ ਤੇ ਸੀਨੀਅਰ ਕਾਂਗਰਸ ਆਗੂ ਪ੍ਰੋਫ਼ੈਸਰ ਮੁਸਤਾਕ ਮਸੀਹ ਚੌਧਰੀ ਨੇ ਕਾਂਗਰਸ ਪਾਰਟੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ, ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸ਼ਫ ਨੂੰ ਪੱਤਰ ਲਿਖ ਕੇ ਅਪਣੇ ਸਪੁੱਤਰ ਸੁਰਿੰਦਰ ਮੋਹਨ ਚੌਧਰੀ ਜਨਰਲ ਸੱਕਤਰ ਆਲ ਇੰਡੀਆ ਕ੍ਰਿਸ਼ਚਨ ਕਲਿਆਣ ਸੰਸਥਾ ਨੂੰ 2019 ਦੀ ਲੋਕ ਸਭਾ ਚੋਣਾਂ ਲਈ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ।
ਪ੍ਰੋਫ਼ੈਸਰ ਚੌਧਰੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਕਾਂਗਰਸ ਪਾਰਟੀ ਵਲੋਂ 1992 ਵਿਚ ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਅਤੇ ਪਿਛਲੇ ਸਮੇਂ ਦੋਰਾਨ ਵੀ ਗੁਰਦਾਸਪੁਰ ਲੋਕ ਸਭਾ ਸੀਟ ਲਈ ਦਾਵੇਦਾਰੀ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕ੍ਰਿਸ਼ਚਨ ਕਲਿਆਣ ਸੰਸਥਾ ਦੇ ਜਨਰਲ ਸਕੱਤਰ ਸੁਰਿੰਦਰ ਮੋਹਨ ਚੌਧਰੀ ਨੂੰ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਪੇਸ਼ ਕਰਦੇ ਹਨ ਤਾਂ ਸਾਰੇ ਘੱਟ ਗਿਣਤੀ ਲੋਕ ਇਕੱਠੇ ਹੋ ਕੇ ਚੌਧਰੀ ਸਾਹਿਬ ਨੂੰ ਲੋਕ ਸਭਾ ਮੈਂਬਰ ਜਿੱਤਾ ਕੇ ਪਾਰਲੀਮੈਂਟ ਵਿਚ ਭੇਜਣਗੇ।