ਮੁੱਖ ਮੰਤਰੀ ਨੂੰ ਪੰਜਾਬ ‘ਚ ਰੇਤਾ ਬਿਲਕੁਲ ਫ਼ਰੀ ਕਰ ਦੇਣਾ ਚਾਹੀਦੈ: ਰਾਜਾ ਵੜਿੰਗ
Published : Mar 3, 2020, 8:42 pm IST
Updated : Mar 3, 2020, 8:42 pm IST
SHARE ARTICLE
Raja Warring
Raja Warring

ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ 10ਵਾਂ ਦਿਨ ਹੈ। ਪੰਜਾਬ ਸਰਕਾਰ ਦੇ ਖਜਾਨਾ ਮੰਤਰੀ ਮਨਪ੍ਰੀਤ...

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ 10ਵਾਂ ਦਿਨ ਹੈ। ਪੰਜਾਬ ਸਰਕਾਰ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 2020-21 ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ। ਉਥੇ ਹੀ ਸਦਨ ਤੋਂ ਬਾਹਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜਾ ਵੜਿੰਗ ਨੇ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਅਜਿਹਾ ਬਜਟ ਮੈਂ ਪਹਿਲਾਂ ਕਦੇ ਨਹੀਂ ਦੇਖਿਆ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਹੀ ਵਧੀਆ ਬਜਟ ਪੇਸ਼ ਕੀਤਾ ਹੈ।

ਉਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਾਂ ਵਿਚ ਜੋ ਕਮੀਆਂ ਸਨ ਉਹ ਮੈਂ ਸਦਨ ਦੇ ਵਿਚ ਦੱਸੀਆਂ ਹਨ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣਿਆ ਹੈ ਤਾਂ ਸਾਡਾ ਫ਼ਰਜ ਵੀ ਬਣਦਾ ਹੈ ਕਿ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ। ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਡਾ ਪਰਵਾਰ ਹੈ ਤੇ ਕਾਂਗਰਸ ਇੱਕ ਪਰਵਾਰ ਹੈ। ਉਥੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ‘ਚ ਕੀਤੇ ਕੰਮਾਂ ਦੀ ਪ੍ਰਸੰਸ਼ਾਂ ਵੀ ਕੀਤੀ ਗਈ।

Warring with HardeepWarring with Hardeep

ਉਨ੍ਹਾਂ ਕਿਹਾ ਕਿ ਸਿੱਖਿਆ, ਨੌਕਰੀਆਂ, ਮਾਰਕਿੰਟਿੰਗ ਫ਼ੀਸ ਆਦਿ ਕੰਮ ਬਹੁਤ ਹੀ ਚੰਗੇ ਕੰਮ ਕੀਤੇ ਹਨ ਪਰ ਦੋ ਕੰਮ ਪੰਜਾਬ ਸਰਕਾਰ ਵੱਲੋਂ ਹਾਲ ਤੱਕ ਨਹੀਂ ਕੀਤੇ ਗਏ, ਜਿੱਥੇ ਉਨ੍ਹਾਂ ਨੇ ਰੇਤ ਨੂੰ ਲੈ ਕੇ ਕਿਹਾ ਪਹਿਲਾਂ ਵੀ ਰੇਤ ਦੇ ਮਹਿੰਗੇ ਭਾਅ ਸੀ ਹੁਣ ਵੀ ਰੇਤ ਦਾ ਉਹੀ ਹਾਲ ਹੈ। ਵੜਿੰਗ ਨੇ ਸਦਨ ‘ਚ ਪੰਜਾਬ ਸਰਕਾਰ ਨੂੰ ਸੁਝਾਅ ਦਿੰਦਿਆ ਕਿਹਾ ਕਿ ਸਰਕਾਰ ਨੂੰ ਪੰਜਾਬ ਵਿਚ ਰੇਤ ਬਿਲਕੁਲ ਮੁਫ਼ਤ ਕਰ ਦੇਣਾ ਚਾਹੀਦਾ ਹੈ ਤੇ ਪੰਜਾਬ ਦੇ ਲੋਕਾਂ ਤੋਂ ਇੱਕ ਵੀ ਰੁਪਏ ਦੀ ਵਸੂਲੀ ਨਹੀਂ ਕਰਨੀ ਚਾਹੀਦੀ।

Hardeep SinghHardeep Singh

ਉਥੇ ਹੀ ਉਨ੍ਹਾਂ ਨੇ ਟ੍ਰਾਂਸਪੋਰਟ ਪਾਲਿਸੀ ਨੂੰ ਲੈ ਕੇ ਕਿਹਾ ਕਿ ਇਹ ਬੜੇ ਚਿਰਾਂ ਤੋਂ ਅਟਕਦੀ ਆ ਰਹੀ ਇਸ ਮੁੱਦੇ ਦਾ ਵੀ ਜਲਦ ਹੱਲ ਹੋਣਾ ਚਾਹੀਦਾ ਹੈ। ਉਥੇ ਹੀ ਉਨ੍ਹਾਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਬਾਰੇ ਕਿਹਾ ਕਿ ਮੈਨੂੰ ਕਈ ਵਾਰ ਅਫ਼ਸਰਾਂ ਤੋਂ ਸੁਣਨ ਨੂੰ ਮਿਲਿਆ ਕਿ ਕਦੇ ਵੀ ਇਹ ਪੋਜੀਟਿਵ ਕੁਮੈਂਟ ਨਹੀਂ ਕਰਦੇ ਹਮੇਸ਼ਾ ਨੈਗੇਟਿਵ ਕਰਦੇ ਹਨ, ਉਨ੍ਹਾਂ ਕਿਹਾ ਮੰਤਰੀ ਸਾਬ੍ਹ ਨੂੰ ਇਨ੍ਹਾਂ ਦਾ ਤਬਾਦਲਾ ਵੀ ਜਲਦ ਕਰ ਦੇਣਾ ਚਾਹੀਦਾ ਹੈ।

Raja WarringRaja Warring

ਉਥੇ ਉਨ੍ਹਾਂ ਖਜਾਨਾ ਮੰਤਰੀ ਨਾਲ ਗਿਲਾ-ਸ਼ਿਕਵਾ ਕੀਤਾ ਕਿ ਉਹ ਗਿੱਦੜਬਾਹਾ ਤੋਂ ਚਾਰ ਵਾਰ ਚੋਣਾਂ ਲੜੇ ਹਨ ਪਰ ਗਿਦੜਬਾਹਾ ਹਲਕੇ ਨੂੰ ਕੋਈ ਵੀ ਫ਼ੰਡ ਜਾਰੀ ਨਹੀਂ ਕੀਤਾ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement