
ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਜਿੱਥੇ ਕਿਸਾਨਾਂ...
ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਜਿੱਥੇ ਕਿਸਾਨਾਂ ਦੇ ਕਰਜੇ ਮੁਆਫ਼ ਕੀਤੇ ਹਨ, ਉਥੇ ਹੀ ਪੰਜਾਬ ਦੀ ਆਰਥਿਕ ਮੰਦੀ ਵਿਚ ਵੀ ਸੁਧਾਰ ਕੀਤਾ ਹੈ, ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।
Raja Warring
ਇੱਥੇ ਸ਼ਹਿਰ ਵਿਚ ਅੱਗ ਨਾਲ ਹੋਏ ਕੱਪੜੇ ਦੇ ਸ਼ੋਰੂਮ ਦੇ ਨੁਕਸਾਨ ਦੇ ਪੀੜਿਤ ਪਰਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਸ਼ਬਦ ਕਹੇ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੀ ਆਰਥਿਕ ਬੁਰੀ ਦਿਸ਼ਾ ਦਾ ਮੁੱਖ ਕਾਰਨ ਬਾਦਲਾਂ ਦੇ ਰਾਜ ਦੌਰਾਨ ਲੁੱਟਾਂ ਅਤੇ ਪੀਟਾਂ ਦੀ ਨੀਤੀ ਦੇ ਤਹਿਤ ਪੰਜਾਬ ਨੂੰ ਕੰਗਾਲੀ ਦੇ ਰਸਤੇ ਉਤੇ ਧਕੇਲ ਕੇ ਖੁੱਦ ਅਮੀਰ ਬਣ ਗਏ ਹਨ ਅਤੇ ਕੋਈ ਵਿਕਾਸ ਕਾਰਜ ਨਹੀਂ ਕੀਤਾ।
Sukhbir Badal
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੁਖਦੇਵ ਸਿੰਘ ਢੀਂਡਸਾ ਵਰਗੇ ਹੋਰ ਇਮਾਨਦਾਰ ਲੋਕ ਅਕਾਲੀ ਦਲ ਨੂੰ ਅਲਵਿਦਾ ਕਹਿ ਦੇਣ ਲਈ ਤਿਆਰੀ ਵਿਚ ਬੈਠੇ ਹਨ।
Sukhdev Singh Dhindsa and badals
ਉਥੇ ਅੱਗ ਪੀੜਿਤ ਵਪਾਰੀਆਂ ਦੇ ਨੁਕਸਾਨ ਦੀ ਭਰਪਾਈ ਦੇ ਲਈ ਟਿਪਟੀ ਕਮਿਸ਼ਨਰ ਮਾਨਸਾ ਦੇ ਨਾਲ ਮੌਕੇ ਉਤੇ ਗੱਲਬਾਤ ਕਰਦੇ ਹੋਏ ਹਿਦਾਇਤ ਦਿਤੀ ਕਿ ਪੀੜਿਤਾਂ ਦੇ ਮੁਆਵਜੇ ਦੀ ਸਿਫ਼ਾਰਿਸ਼ ਦੀ ਫਾਇਲਾਂ ਮੁੱਖ ਮੰਤਰੀ ਪੰਜਾਬ ਅਤੇ ਬਿਜਲੀ ਬੋਰਡ ਦੇ ਚੇਅਰਮੈਨ ਦੇ ਕੋਲ ਸ਼ਿਫ਼ਾਰਿਸ਼ ਪੱਤਰ ਦੇ ਨਾਲ ਤੁਰੰਤ ਪਹੁੰਚਾਉਣ।
Raja Warring
ਇਸ ਮੌਕੇ ਲਕਾ ਇੰਚਾਰਜ ਰਣਜੀਤ ਕੌਰ ਭੱਟੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਆਨ ਤੀਰਥ ਸਿੰਘ ਸਵੀਟੀ, ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੋਆਣਾ ਆਦਿ ਹਾਜਰ ਰਹੇ।