ਰਾਜਾ ਵੜਿੰਗ ਦੀ ਗੱਡੀ ਰੋਕਣ ਤੇ ਪਿਆ ਪੰਗਾ, ਵੀਡੀਓ ਵਾਇਰਲ
Published : Jan 7, 2020, 12:31 pm IST
Updated : Jan 7, 2020, 12:57 pm IST
SHARE ARTICLE
File
File

ਵਿਅਕਤੀ ਨੇ ਰੋਕੀ ਰਾਜਾ ਵੜਿੰਗ ਦੀ ਗੱਡੀ, ਵਰਤੀ ਮੰਦੀ ਸ਼ਬਦਾਵਲੀ

ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੁੜ ਤੋਂ ਚਰਚਾ ਵਿੱਚ ਆਏ ਹਨ। ਪਰ ਇਸ ਵਾਰ ਚਰਚਾ 'ਚ ਆਉਣ ਦਾ ਕਾਰਨ ਉਹਨਾਂ ਦਾ ਕੋਈ ਬਿਆਨ ਨਹੀਂ, ਇੱਕ ਵਿਅਕਤੀ ਨਾਲ ਉਨ੍ਹਾਂ ਦਾ ਵਿਵਾਦ ਹੋਣਾ ਹੈ।

Image result for raja warringFile

ਦੱਸ ਦਈਏ ਕਿ ਅਰਸ਼ਦੀਪ ਸਿੰਘ ਵਾਸੀ ਪਿੰਡ ਬਾਮ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਰਾਜਾ ਵੜਿੰਗ ਦੀ ਗੱਡੀ ਅੱਗੇ ਇਨੋਵਾ ਕਾਰ ਲਗਾ ਕੇ ਰਸਤਾ ਰੋਕਿਆ ਗਿਆ। ਕਥਿਤ ਦੋਸ਼ੀ ਨੇ ਵਿਧਾਇਕ ਦੇ ਸੁਰੱਖਿਆ ਕਰਮੀ ਨਾਲ ਹੱਥੋਪਾਈ ਕਰਨ ਤੋਂ ਇਲਾਵਾ ਉਸ ਨਾਲ ਗਾਲੀ ਗਲੋਚ ਵੀ ਕੀਤਾ।

FileFile

ਜਿਸ ਦੀ ਕਿ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਉਧਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਘਟਨਾ 5 ਜਨਵਰੀ ਦੀ ਹੈ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ  ਧਾਰਾ 353, 186, ਆਈ.ਪੀ.ਸੀ. 34 ਤਹਿਤ ਮਾਮਲਾ ਦਰਜ ਕਰ ਲਿਆ ਹੈ।

Image result for raja warringFile

ਦੱਸ ਦਈਏ ਕਿ ਇਸ ਘਟਣ ਨੂੰ ਲੈ ਕੇ ਹਾਲੇ ਵਿਧਾਇਕ ਰਾਜਾ ਵੜਿੰਗ ਦਾ ਕੋਈ ਵੀ ਬਿਆਨ ਨਹੀਂ ਆਇਆ ਹੈ। ਪੁਲਿਸ ਵਲੋਂ ਹਾਲੇ ਕੋਇ ਗਿਰਤਫ਼ਤੀ ਨਹੀਂ ਹੋਇਆ। ਫਿਲਹਾਲ ਪੁਲਿਸ ਨੇ ਰਾਜਾ ਵੜਿੰਗ ਦੇ ਸੁਰੱਖਿਆ ਕਰਮੀ ਗੁਰਜੰਟ ਸਿੰਘ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement