
ਬੱਚਿਆਂ ਦੀ ਸਿਹਤ ਅਤੇ ਸਰੀਰਕ ਵਿਕਾਸ ਦੇ ਮੱਦੇਨਜ਼ਰ ਇਹ ਹਦਾਇਤਾਂ ਕੀਤੀਆਂ ਜਾਰੀ
ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਨੇ ਬੱਚਿਆਂ ਦੇ ਸਕੂਲ ਬੈਗਜ਼ ਦਾ ਭਾਰ ਘੱਟ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਵਿਭਾਗ ਨੇ ਬੱਚਿਆਂ ਦੀ ਸਿਹਤ ਅਤੇ ਸਰੀਰਕ ਵਿਕਾਸ ਦੇ ਮੱਦੇਨਜ਼ਰ ਸਕੂਲਾਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ ਕਿ ਬੱਚਿਆਂ ਦੇ ਭਾਰ ਦੇ 10 ਫ਼ੀ ਸਦੀ ਭਾਰ ਤੋਂ ਵੱਧ ਬੈਗ ਦਾ ਭਾਰ ਨਹੀਂ ਹੋਣਾ ਚਾਹੀਦਾ। ਵੀਰਵਾਰ ਨੂੰ ਸਿੱਖਿਆ ਵਿਭਾਗ ਨੇ ਇਸ ਸਬੰਧੀ ਸਰਕੁਲਰ ਜਾਰੀ ਕਰਦੇ ਹੋਏ ਇਸ ਹੁਕਮ ਨੂੰ ਤੁਰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਹੈ।
Punjab issues guidelines for school bags
ਦੱਸ ਦਈਏ ਕਿ ਪੰਜਾਬ ਵਿਚ 48,000 ਦੇ ਲਗਭੱਗ ਸਕੂਲ ਹਨ, ਜਿੰਨ੍ਹਾਂ ਵਿਚ ਪ੍ਰਾਈਵੇਟ ਤੇ ਸਰਕਾਰੀ ਸਕੂਲ ਸ਼ਾਮਲ ਹਨ। ਇੰਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਭੱਗ 83 ਲੱਖ ਹੈ। ਹਦਾਇਤਾਂ ਮੁਤਾਬਕ, ਪਹਿਲੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਬੈਗ ਦਾ ਭਾਰ 1.5 ਕਿਲੋਗ੍ਰਾਮ ਤੇ ਤੀਜੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ 2-3 ਕਿਲੋਗ੍ਰਾਮ ਭਾਰ ਤੋਂ ਵੱਧ ਭਾਰ ਨਹੀਂ ਹੋਣਾ ਚਾਹੀਦਾ।
Punjab issues guidelines for school bags
ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀ ਟਾਈਮ ਟੇਬਲ ਮੁਤਾਬਕ ਸਿਰਫ਼ ਜ਼ਰੂਰਤ ਦੀਆਂ ਕਿਤਾਬਾਂ ਹੀ ਬੈਗ ਵਿਚ ਪਾ ਕੇ ਲਿਆਉਣ ਤੇ ਬਿਨਾਂ ਮਤਲਬ ਤੋਂ ਵਾਧੂ ਕਿਤਾਬਾਂ ਬੈਗ ਵਿਚ ਨਾ ਰੱਖਣ। ਸਕੂਲੀ ਅਧਿਆਪਕਾਂ ਨੂੰ ਇਸ ਸਬੰਧੀ ਖ਼ਾਸ ਤੌਰ ’ਤੇ ਹਦਾਇਤ ਦਿਤੀ ਗਈ ਹੈ ਕਿ ਉਹ ਰੋਜ਼ਾਨਾ ਬੱਚਿਆਂ ਦੇ ਬੈਗ ਚੈੱਕ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਵਿਦਿਆਰਥੀ ਵਾਧੂ ਕਿਤਾਬਾਂ ਬੈਗ ਵਿਚ ਤਾਂ ਨਹੀਂ ਰੱਖ ਰਹੇ।