ਮੁੜ ਜੀਵੰਤ ਕੀਤੀ ਜਾ ਰਹੀ ਠਠੇਰਿਆਂ ਦੀ ਗੁਆਚਦੀ ‘ਵਿਰਾਸਤ’
Published : May 3, 2019, 6:24 pm IST
Updated : May 3, 2019, 6:35 pm IST
SHARE ARTICLE
These Delhi college students get down to brass tacks to revive a dying trade in Punjab
These Delhi college students get down to brass tacks to revive a dying trade in Punjab

ਦਿੱਲੀ ਦੇ ਵਿਦਿਆਰਥੀ ਸਾਂਭ ਰਹੇ ਹਨ ਜੰਡਿਆਲਾ ਗੁਰੂ ਦੀ ਪੁਸ਼ਤੈਨੀ ਕਲਾ

ਭਾਰਤ ਦੀ ਵਿਰਾਸਤ ਨੂੰ ਲਿਖਤਾਂ ਵਿਚ ਸੰਪੂਰਨ ਕੀਤਾ ਗਿਆ ਹੈ ਅਤੇ ਸੈਂਕੜੇ ਕਾਰੀਗਰਾਂ ਦੁਆਰਾ ਸਾਂਭਿਆ ਗਿਆ ਹੈ। ਹਾਲਾਂਕਿ ਵੱਡੇ ਪੱਧਰ ਤੇ ਕਲਾ ਦਾ ਮੁੱਲ ਘਟਣ ਕਾਰਨ ਕਾਰੀਗਰਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਇਕ ਤਾਂ ਸਾਡੀ ਵਿਰਾਸਤ ਦੀਆਂ ਚੀਜਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਦੂਜਾ ਇਸ ਨੂੰ ਬਣਾਉਣ ਵਾਲੇ ਕਾਰੀਗਰਾਂ ਦੀ ਕਮੀ ਬਹੁਤ ਵੱਡੇ ਪੱਧਰ ’ਤੇ ਹੋ ਰਹੀ ਹੈ। 

P-TALP-TAL

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲੇ ਸ਼ਹਿਰ ਵਿਚ ਸਥਿਤ ਥੈਥਰਸ ਨੂੰ ਕੌਲੀ, ਕੜਾਹੀ ਅਤੇ ਪਤੀਲੇ ਬਣਾਉਣ ਲਈ ਜਾਣਿਆ ਜਾਂਦਾ ਹੈ। ਪਿਛਲੇ ਕੁੱਝ ਸਮੇਂ ਤੋਂ ਇਸ ਕੰਮ ਦਾ ਪੱਧਰ ਬਹੁਤ ਘਟ ਗਿਆ ਹੈ ਕਿਉਂਕਿ ਇਹਨਾਂ ਬਰਤਨਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ। ਲੋਕ ਇਹਨਾਂ ਬਰਤਨਾਂ ਨੂੰ ਖਰੀਦਣਾ ਪਸੰਦ ਹੀ ਨਹੀਂ ਕਰਦੇ। ਇਸ ਨਾਲ ਪਿੱਤਲ ਦੇ ਬਰਤਨ ਬਣਾਉਣ ਵਾਲੇ ਲੋਕਾਂ ਦੀ ਜ਼ਿੰਦਗੀ ਗਰੀਬੀ ਦੀ ਰੇਖਾ ’ਤੇ ਪੁੱਜ ਗਈ ਹੈ।

PhotoPhoto

ਇਸ ਨਾਲ ਇਹਨਾਂ ਦੇ ਘਰ ਦਾ ਗੁਜ਼ਾਰਾ ਵੀ ਠੀਕ ਢੰਗ ਨਾਲ ਨਹੀਂ ਹੁੰਦਾ। ਇਸ ਖਿੱਤੇ ਵਿਚ ਲਗਭਗ 300 ਪਰਵਾਰ ਕੰਮ ਕਰਦੇ ਸਨ। ਪਰ ਹੁਣ ਘਟ ਕੇ ਸਿਰਫ 3-4 ਹੀ ਰਹਿ ਗਏ ਹਨ। ਸਿਰਫ ਕੰਮ ਨੂੰ ਫਿਰ ਪੁਨਰ ਜਾਗਰਤ ਕਰਨ ਲਈ ਸ਼੍ਰੀ ਰਾਮ ਕਾਲਜ ਦੇ ਵਿਦਿਆਰਥੀਆਂ ਨੇ ਇਕ ਕੋਸ਼ਿਸ਼ ਕੀਤੀ। ਇਹਨਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਇਸ ਕੰਮ ਨੂੰ ਬਚਾਉਣ ਲਈ ਠੋਸ ਕਦਮ ਉਠਾਉਣੇ ਪੈਣਗੇ। ਅਜਿਹਾ ਕਰਨ ਨਾਲ ਵਿਰਾਸਤ ਦੀਆਂ ਚੀਜਾਂ ਵੀ ਅਲੋਪ ਹੋਣ ਤੋਂ ਬਚ ਜਾਣਗੀਆਂ ’ਤੇ ਠਠੇਰਿਆਂ ਦਾ ਕੰਮ ਵੀ ਮੁੜ ਤੋਂ ਸ਼ੁਰੂ ਹੋ ਜਾਵੇਗਾ।

Students Students of Sri Ram College 

ਇਸ ਨਾਲ ਉਹਨਾਂ ਦੇ ਜੀਵਨ ਦਾ ਸੁਧਾਰ ਵੀ ਹੋਵੇਗਾ। ਪਿੱਤਲ ਦੇ ਭਾਂਡੇ ਬਣਾਉਣ ਅਤੇ ਇਸ ਦੀ ਖਰੀਦਦਾਰੀ ਵਧਾਉਣ ਲਈ ਵਿਦਿਆਰਥੀਆਂ ਨੇ ਇਕ ਪ੍ਰੋਜੈਕਟ ਤਿਆਰ ਕੀਤਾ ਜਿਸ ਦਾ ਨਾਮ ਹੈ ਵਿਰਾਸਤ। ਥੈਥਰਸ ਕੋਲ ਵਿਰਸੇ ਦੀ ਵਿਰਾਸਤ ਹੈ ਜੋ ਕਿ 200 ਸਾਲ ਪੁਰਾਣੀ ਹੈ। ਇਸ ਨੂੰ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਬਣਾਇਆ ਗਿਆ ਸੀ। ਠਠੇਰੇ ਸਟੀਲ ਅਤੇ ਐਲੂਮੀਨੀਅਮ ਦੇ ਭਾਂਡੇ ਅਸਿੱਧੇ ਰੂਪ ਨਾਲ ਵੇਚਦੇ ਸਨ।

PhotoPhoto

ਜੋ ਸਮਾਨ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦਾ ਸੀ ਉਹ ਭ੍ਰਿਸ਼ਟਾਚਾਰ ਹੁੰਦਾ ਸੀ। ਉਹ ਬਰਤਨ ਸਸਤਾ ਲੈ ਕੇ ਮਹਿੰਗਾ ਵੇਚਦਾ ਸੀ ਤੇ ਕਾਰੀਗਰ ਨੂੰ ਉਸ ਦਾ 4 ਹਿੱਸਾ ਦਿੰਦਾ ਸੀ। ਇਸ ਨਾਲ ਉਹਨਾਂ ਦੀ ਰੋਟੀ ਦਾ ਮਸਲਾ ਵੀ ਹਲ ਨਹੀਂ ਹੁੰਦਾ ਸੀ। ਇਸ ਨੂੰ ਕਰਾਸੀ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਵਿਦਿਆਰਥੀ ਜੰਡਿਆਲੇ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਵਿਚ ਗਏ ਤਾਂ ਉਹਨਾਂ ਨੂੰ ਪਿੱਤਲ ਦੇ ਬਰਤਨਾਂ ਦੇ ਖੜਕਣ ਦੀ ਆਵਾਜ਼ ਆ ਰਹੀ ਸੀ।

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਪੈਂਦਾ। ਉਹਨਾਂ ਦੇ ਸਮਾਨ ਤੇ 400 ਖਰਚ ਆਉਂਦਾ ਹੈ। ਪਰ ਉਹਨਾਂ ਨੂੰ ਇਸ ਦਾ ਅੱਧ ਵੀ ਨਹੀਂ ਬਚਦਾ। 50 ਵਿਦਿਆਰਥੀਆਂ ਨੇ ਕਾਰੀਗਰਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਸਵੈ ਸਹਾਇਤਾ ਸਮੂਹ ਵਿਚ ਸ਼ਾਮਲ ਕੀਤਾ। ਇਸ ਦਾ ਉਦੇਸ਼ ਕਾਰੀਗਰਾਂ ਦੇ ਕਾਰੋਬਾਰ ਨੂੰ ਹੋਰ ਉੱਚ ਪੱਧਰ ਤੇ ਪਹੁੰਚਾਉਣਾ ਸੀ। ਵਿਦਿਆਰਥੀਆਂ ਨੇ ਦੋ ਡਿਜ਼ਾਇਨਰਾਂ ਡੌਲੀ ਸਿੰਘ ਅਤੇ ਇਕ ਕਿਰਿਆਸ਼ੀਲ ਡਿਜ਼ਾਇਨ ਕਿਰਤੀ ਗੋਇਲ ਨੂੰ ਵੀ ਸ਼ਾਮਲ ਕੀਤਾ।

PhotoPhoto

ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਹੁਣ ਕਾਫੀ ਸਾਰਾ ਸਮਾਨ ਚਾਹੀਦਾ ਸੀ ਜਿਸ ਦਾ ਖਰਚ ਵੀ ਕਾਫੀ ਹੈ। ਇਸ ਵਾਸਤੇ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਸਾਡੀ ਮਦਦ ਕਰਨ। ਇਸ ਵਿਚ ਵਿਦਿਆਰਥੀਆਂ ਨੇ ਇਕ ਕਮਲਦੀਪ ਸਿੰਘ ਸੰਘਾ ਜੋ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਕੁਲੈਕਟਰ ਹਨ ਅਤੇ ਸ਼ਿਵ ਦੁਲਾਰ ਸਿੰਘ ਜੋ ਕਿ ਟੂਰਿਜ਼ਮ ਡਾਇਰੈਕਟਰ ਹਨ ਨੂੰ ਵੀ ਮਦਦ ਲਈ ਕਿਹਾ। ਇਹਨਾਂ ਨੇ ਮਿਲ ਕੇ ਵਿਦਿਆਰਥੀਆਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਇਸ ਨੂੰ ਕੰਮ ਵੀ ਖਰਚ ਵੀ ਕੀਤਾ।

PhotoPhoto

ਹੁਣ ਇਸ ਤੋਂ ਬਾਅਦ ਮੁੱਦਾ ਸੀ ਕਿ ਇਹਨਾਂ ਬਰਤਨਾਂ ਦੀ ਵਿਕਰੀ ਕਿਵੇਂ ਕੀਤੀ ਜਾਵੇ। ਫਿਰ ਵਿਦਿਆਰਥੀਆਂ ਨੇ ਇਕ ਯੋਜਨਾ ਬਣਾਈ, ਕਿਉਂ ਨਾ ਇਸ ਦਾ ਇਕ ਬਰੈਂਡ ਤਿਆਰ ਕੀਤਾ ਜਾਵੇ। ਇਸ ਬਰੈਂਡ ਦਾ ਨਾਮ (Punjabi Thathera Art Legac) P-TAL ਰੱਖਿਆ ਗਿਆ। ਇਸ ਦੀ ਵਿਕਰੀ ਵਿਚ ਵਾਧਾ ਕਰਨ ਲਈ ਅਤੇ ਇਸ ਦੀ ਜਾਣਕਾਰੀ ਦੁਨੀਆ ਤਕ ਪਹੁੰਚਾਉਣ ਲਈ ਇਕ ਵੈਬਸਾਈਟ ਵੀ ਤਿਆਰ ਕੀਤੀ ਗਈ।

P-TALP-TAL

ਉਸ ਵੈਬਸਾਈਟ ਤੇ ਜਾਣ ਲਈ ਇੱਥੇ ਕਲਿੱਕ ਕਰੋ। ਬਰਤਨਾਂ ਦਾ ਬਰੈਂਡ ਦਿੱਲੀ, ਚੀਨ, ਅੰਮ੍ਰਿਤਸਰ ਅਤੇ ਗੁੜਗਾਂਵ ਆਦਿ ਵਰਗੇ ਵੱਡੇ ਸ਼ਹਿਰਾਂ ਵਿਚ ਪਹੁੰਚਾਇਆ ਗਿਆ। ਇਹਨਾਂ ਬਰਤਨਾਂ ਦੀ ਪ੍ਰਦਰਸ਼ਨੀ ਜੈਪੁਰ ਤਿਉਹਾਰ ਅਤੇ ਇੰਡੀਆ ਟ੍ਰੇਡ ਪ੍ਰੋਮੋਸ਼ਨ ਓਰਗਨਾਇਜੇਸ਼ਨ ਤੇ ਪ੍ਰਗਤੀ ਮੈਦਾਨ ਤੇ ਕੀਤੀ ਗਈ ਜਿਸ ਨਾਲ ਇਹਨਾਂ ਬਰਤਨਾਂ ਦੀ ਵਿਕਰੀ ਵੱਡੇ ਪੱਧਰ ’ਤੇ ਹੋਈ।

ਵਿਦਿਆਰਥੀਆਂ ਨੇ ਨਿਯਮਿਤ ਸਾਧਨਾਂ ਦੀ ਸਾਂਭ ਸੰਭਾਲ ਅਤੇ ਨਿਯਮਿਤ ਆਧਾਰ ਤੇ ਸਪਲਾਈ ਕਰਨ ਲਈ ਇਕ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ। ਹੁਣ ਜਿੰਨੀ ਵਿਕਰੀ ਹੁੰਦੀ ਹੈ ਉਸ ਦਾ ਲਾਹਾ ਕਾਰੀਗਰ ਲੈਂਦੇ ਹਨ। ਹੁਣ ਠਠੇਰੇ ਲਗਭਗ 9000 ਹਜ਼ਾਰ ਕਮਾਉਂਦੇ ਹਨ ਅਤੇ ਪਹਿਲਾਂ ਸਿਰਫ 2500 ਮਿਲਦੇ ਸਨ। ਪਿੱਤਲ ਦੇ ਬਰਤਨਾਂ ਦੀ ਲਾਗਤ ਵਧਣ ਨਾਲ ਲਗਭਗ 8 ਪਰਵਾਰ ਫਿਰ ਤੋਂ ਅਪਣੇ ਜੱਦੀ ਖਿੱਤੇ ’ਤੇ ਵਾਪਸ ਆ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement