
ਜ਼ਿਆਦਾਤਰ ਲੋਕ ਖਾਣਾ ਪਕਾਉਣ ਲਈ ਐਲੂਮੀਨੀਅਮ ਦੇ ਬਰਤਨਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਬਰਤਨਾਂ 'ਚ ਪ੍ਰੈਸ਼ਰ ਕੁੱਕਰ, ਕੜਾਹੀ ਅਤੇ ਵੱਡੇ ਪਤੀਲੇ ...
ਜ਼ਿਆਦਾਤਰ ਲੋਕ ਖਾਣਾ ਪਕਾਉਣ ਲਈ ਐਲੂਮੀਨੀਅਮ ਦੇ ਬਰਤਨਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਬਰਤਨਾਂ 'ਚ ਪ੍ਰੈਸ਼ਰ ਕੁੱਕਰ, ਕੜਾਹੀ ਅਤੇ ਵੱਡੇ ਪਤੀਲੇ ਹੁੰਦੇ ਹਨ। ਐਲੂਮੀਨੀਅਮ ਦੇ ਨਵੇਂ ਬਰਤਨਾਂ 'ਚ ਕਾਫੀ ਚਮਕ ਹੁੰਦੀ ਹੈ ਪਰ ਜਦੋਂ ਇਨ੍ਹਾਂ ਦੀ ਵਰਤੋਂ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਦੀ ਚਮਕ ਖਰਾਬ ਹੋ ਜਾਂਦੀ ਹੈ ਅਤੇ ਕਾਲੇ ਧੱਬੇ ਪੈ ਜਾਂਦੇ ਹਨ। ਇਸ ਸਥਿਤੀ 'ਚ ਇਨ੍ਹਾਂ ਬਰਤਨਾਂ ਨੂੰ ਹਮੇਸ਼ਾ ਨਵਾਂ ਬਣਾਈ ਰੱਖਣ ਲਈ ਤੁਸੀਂ ਕੁਝ ਤਰੀਕੇ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਨ੍ਹਾਂ ਤਰੀਕਿਆਂ ਬਾਰੇ ਦੱਸਾਂਗੇ।
Aluminum Utensils
ਦਾਗ ਹਟਾਉਣ ਲਈ - ਕਈ ਵਾਰੀ ਖਾਣਾ ਬਣਾਉਂਦੇ ਸਮੇਂ ਬਰਤਨ ਅੰਦਰੋਂ ਸੜ ਜਾਂਦਾ ਹੈ ਜੋ ਆਸਾਨੀ ਨਾਲ ਸਾਫ ਨਹੀਂ ਹੁੰਦਾ। ਇਸ ਲਈ ਇਕ ਗਿਲਾਸ ਗਰਮ ਪਾਣੀ 'ਚ ਦੋ ਚਮਚ ਸਿਰਕਾ ਮਿਲਾਓ ਅਤੇ ਉਸ ਨੂੰ ਬਰਤਨਾਂ 'ਤੇ ਪਾਓ। ਕੁਝ ਦੇਰ ਬਾਅਦ ਦਾਗ ਨਿਕਲ ਜਾਣਗੇ। ਦਾਗ ਜ਼ਿਆਦਾ ਹੋਣ ਦੀ ਸਥਿਤੀ 'ਚ ਸਕਰਬਰ ਦੀ ਮਦਦ ਨਾਲ ਬਰਤਨ ਸਾਫ ਕਰ ਲਓ।
Clean
ਡਿਸ਼ਵਾਸ਼ਰ ਦੀ ਵਰਤੋਂ ਨਾ ਕਰੋ - ਐਲੂਮੀਨੀਅਮ ਦੇ ਵੱਡੇ ਬਰਤਨਾਂ ਨੂੰ ਸਾਫ ਕਰਨ ਲਈ ਕਦੇ ਵੀ ਡਿਸ਼ਵਾਸ਼ਰ ਦੀ ਵਰਤੋਂ ਨਾ ਕਰੋ। ਕਿਉਂਕਿ ਇਸ ਨਾਲ ਬਰਤਨ ਦੀ ਚਮਕ ਘੱਟ ਜਾਵੇਗੀ।
Onion
ਪਿਆਜ਼ - ਬਰਤਨ ਨੂੰ ਅੰਦਰੋਂ ਨਵਾਂ ਬਣਾਈ ਰੱਖਣ ਲਈ ਉਸ 'ਚ ਪਾਣੀ ਅਤੇ ਕੱਟੇ ਹੋਏ ਪਿਆਜ਼ ਪਾ ਕੇ ਉਬਾਲੋ। ਕੁਝ ਦੇਰ ਬਾਅਦ ਇਸ ਨੂੰ ਬਰਤਨ ਸਾਫ ਕਰਨ ਵਾਲੇ ਪਾਊਡਰ ਨਾਲ ਸਾਫ ਕਰ ਲਓ। ਇਸ ਤਰ੍ਹਾਂ ਬਰਤਨ ਚਮਕਦਾਰ ਹੋ ਜਾਣਗੇ।
Aluminum Utensils
ਗਰਮ ਬਰਤਨ - ਐਲੂਮੀਨੀਅਮ ਦੇ ਬਰਤਨਾਂ ਨੂੰ ਹਮੇਸ਼ਾ ਠੰਡੇ ਹੋਣ 'ਤੇ ਹੀ ਧੋਣਾ ਚਾਹੀਦਾ ਹੈ। ਗਰਮ ਬਰਤਨ ਧੋਣ ਨਾਲ ਉਨ੍ਹਾਂ ਦੀ ਪਾਲਸ਼ ਉੱਤਰ ਜਾਂਦੀ ਹੈ ਅਤੇ ਉਹ ਪੁਰਾਣੇ ਲੱਗਦੇ ਹਨ।