
ਆਉਣ ਵਾਲੇ ਰਮਜਾਨ ਦੇ ਮਹੀਨੇ ਵਿਚ ਇੱਥੇ ਦਾ ਇਕਲੌਤਾ ਗੁਰਦੁਆਰਾ ਇਨਸਾਨੀਅਤ ਅਤੇ ਭਾਈਚਾਰੇ ਦੀ ਇੱਕ ਨਵੀਂ ਮਿਸਾਲ ਪੇਸ਼ ਕਰੇਗਾ...
ਦੁਬਈ : ਆਉਣ ਵਾਲੇ ਰਮਜਾਨ ਦੇ ਮਹੀਨੇ ਵਿਚ ਇੱਥੇ ਦਾ ਇਕਲੌਤਾ ਗੁਰਦੁਆਰਾ ਇਨਸਾਨੀਅਤ ਅਤੇ ਭਾਈਚਾਰੇ ਦੀ ਇੱਕ ਨਵੀਂ ਮਿਸਾਲ ਪੇਸ਼ ਕਰੇਗਾ। ਗੁਰਦੁਆਰੇ ਵਿਚ ਛੇ ਸਾਲ ਤੋਂ ਚਲ ਰਹੀ ਇਸ ਰਸਮ ਵਿਚ ਕਰਮਚਾਰੀਆਂ ਨੂੰ ਰੋਜ਼ਾਨਾ ਇਫਤਾਰ ਵਿਚ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ।
Iftaar
ਰਮਜਾਨ ਦੇ ਦੌਰਾਨ ਰੋਜਾ ਰੱਖਣ ਵਾਲੇ ਨਾ ਕੁਝ ਖਾਂਦੇ ਹਨ ਨਾ ਪੀਂਦੇ ਹਨ ਲੇਕਿਨ ਸ਼ਾਮ ਹੋਣ ਤੋਂ ਬਾਅਦ ਉਹ ਅਪਣਾ ਰੋਜਾ ਖੋਲ੍ਹ ਕੇ ਖਾਣਾ ਖਾਂਦੇ ਹਨ। ਇਸ ਨੂੰ ਇਫਤਾਰ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਮਈ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ।
Muslim Praying
ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਵਿਸਾਖੀ ਦੇ ਦਿਹਾੜੇ ਦੌਰਾਨ ਕਿਹਾ ਕਿ ਜਬਲ ਅਲੀ ਸਥਿਤ ਗੁਰਦੁਆਰਾ ਪਿਛਲੇ ਸਾਲ ਤੋਂ ਰਮਜਾਨ ਦੌਰਾਨ ਇਫਤਾਰ ਦਾ ਆਯੋਜਨ ਕਰਦਾ ਆ ਰਿਹਾ ਹੈ। ਕੰਧਾਰੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਇਸ ਖੇਤਰ ਵਿਚ ਕਈ ਮੁਸਲਿਮ ਕਰਮਚਾਰੀ ਹਨ।
Iftaar
ਲੇਕਿਨ ਇੱਥੇ ਅਜਿਹੀ ਜਗ੍ਹਾ ਘੱਟ ਹੈ ਜਿੱਥੇ ਉਹ ਅਪਣਾ ਰੋਜਾ ਤੋੜ ਸਕਣ। ਅਜਿਹੇ ਵਿਚ ਅਸੀਂ ਇੱਥੇ ਉਨ੍ਹਾਂ ਗੁਰਦੁਆਰੇ ਵਿਚ ਸੱਦਾ ਦਿੰਦੇ ਹਨ ਕਿ ਉਹ ਇੱਥੇ ਆ ਕੇ ਅਪਣਾ ਰੋਜਾ ਤੋੜਨ।