
ਪੁਲਿਸ ਵਿਭਾਗ ਹੁਣ ਵਿਭਾਗ ਵਿਸ਼ੇਸ਼ ਪਾਲਿਸੀ ਤਹਿਤ ਭ੍ਰਿਸ਼ਟ ਅਫ਼ਸਰਾਂ ਤੇ ਮੁਲਾਜ਼ਮਾ ਖਿਲਾਫ ਐਕਸ਼ਨ ਲਵੇਗਾ
ਚੰਡੀਗੜ੍ਹ: ਪੰਜਾਬ ਪੁਲਿਸ ਐਕਸ਼ਨ ਵਿਚ ਆ ਗਈ ਹੈ। ਪੁਲਿਸ ਵਿਭਾਗ ਹੁਣ ਵਿਭਾਗ ਵਿਸ਼ੇਸ਼ ਪਾਲਿਸੀ ਤਹਿਤ ਭ੍ਰਿਸ਼ਟ ਅਫ਼ਸਰਾਂ ਤੇ ਮੁਲਾਜ਼ਮਾ ਖਿਲਾਫ ਐਕਸ਼ਨ ਲਵੇਗਾ। ਡੀਜੀਪੀ ਦਿਨਕਰ ਗੁਪਤਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਦਕਿ ਗਲਤ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇਗੀ।
Punjab Police
ਦਰਅਸਲ ਪੰਜਾਬ ਪੁਲਿਸ ਦੇ ਕੁਝ ਭ੍ਰਿਸ਼ਟ ਅਫ਼ਸਰਾਂ ਅਤੇ ਮੁਲਾਜ਼ਮਾ ਸਦਕਾ ਕਈ ਵਾਰ ਪੂਰੇ ਵਿਭਾਗ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੇ 'ਚ ਵਿਭਾਗ ਹੁਣ ਆਪਣੇ ਮੱਥੇ 'ਤੇ ਲੱਗਾ ਕਲੰਕ ਧੋਣ ਵਿਚ ਜੁੱਟ ਗਿਆ ਹੈ।
Punjab Police
ਇਸ ਤਹਿਤ ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ ਮੁਲਾਜ਼ਮਾਂ ਤੇ ਅਫ਼ਸਰਾਂ 'ਤੇ ਹੁਣ ਤਲਵਾਰ ਲਟਕ ਸਕਦੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਤੇ ਭ੍ਰਿਸ਼ਟਾਚਾਰ, ਫਿਰੌਤੀ ਤੇ ਤਸਕਰੀ ਦੇ ਮਾਮਲੇ 'ਚ 3,487 ਕੇਸ ਦਰਜ ਹਨ।
Punjab Police
ਸਪਸ਼ਟ ਹੈ ਕਿ ਅਜਿਹੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਿਭਾਗ ਵੱਲੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ ਜਿਨ੍ਹਾਂ ਖਿਲਾਫ਼ ਉਪਰੋਕਤ 'ਚੋਂ ਕੋਈ ਵੀ ਸ਼ਿਕਾਇਤ ਸਹੀ ਪਾਈ ਗਈ। ਪੁਲਿਸ ਵਿਭਾਗ ਇਸ ਲਈ ਇਕ ਖ਼ਾਸ ਪਾਲਿਸੀ ਬਣਾ ਰਿਹਾ ਹੈ। ਇਸ ਤਹਿਤ ਸਾਰੇ ਦਾਗੀ ਪੁਲਿਸ ਕਰਮੀਆਂ ਤੇ ਅਧਿਕਾਰੀਆਂ ਦਾ ਡਾਟਾ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚੋਂ ਇਕੱਠਾ ਕੀਤਾ ਗਿਆ ਹੈ।
Punjab Police
ਅਜਿਹੀ ਕਾਰਵਾਈ ਕਰਨ ਨਾਲ ਅੱਗੇ ਤੋਂ ਪੁਲਿਸ ਮੁਲਾਜ਼ਮ ਤੇ ਕਰਮਚਾਰੀ ਅਜਿਹੀ ਕਿਸੇ ਵੀ ਗਤੀਵਿਧੀ 'ਚ ਹਿੱਸਾ ਲੈਣ ਤੋਂ ਗੁਰੇਜ਼ ਕਰਨਗੇ ਜੋ ਵਿਭਾਗ ਦੀ ਬਦਨਾਮੀ ਦਾ ਕਾਰਨ ਬਣਦੀ ਹੋਵੇ। ਇਸ ਨਾਲ ਲੋਕਾਂ ਦਾ ਵੀ ਪੁਲਿਸ 'ਤੇ ਵਿਸ਼ਵਾਸ ਵਧੇਗਾ।
Punjab Police
ਪੁਲਿਸ ਵਿਭਾਗ ਵਿਚ ਨਵੀਂ ਪਾਲਿਸੀ ਤਹਿਤ ਹੁਣ ਕੁਝ ਖ਼ਾਸ ਕਰਨ ਵਾਲੇ ਨੂੰ ਇਕ ਰੈਂਕ ਅਪ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਆਊਟ ਆਫ਼ ਟਰਨ ਪ੍ਰਮੋਸ਼ਨ ਮਿਲ ਸਕੇਗੀ। ਇਸ ਤਹਿਤ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਫਾਇਦਾ ਮਿਲੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।