
ਦੋ ਘਰਾਂ ਚ ਹੋਈ ਲੜਾਈ ਦੌਰਾਨ ਇਕ ਬੇਗੁਨਾਹ ਨੂੰ ਇਸ ਦਾ ਖਮਿਆਜ਼ਾ ਭੁਗਤਨਾ ਪੈ ਗਿਆ
ਫਾਜ਼ਿਲਕਾ (ਹਰਪ੍ਰੀਤ ਮਹਿਮੀ)-ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ ਦੇਖਇਆ ਜਾ ਸਕਦਾ ਹੈ ਕਿ ਕਿਵੇਂ ਕੁਝ ਨੌਜਵਾਨ ਗੱਡੀ ਦੀ ਤੋੜ-ਭੰਨ ਕਰਦੇ ਹਨ ਅਤੇ ਫਿਰ ਸੀ.ਸੀ.ਟੀ.ਵੀ. ਕੈਮਰੇ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਇਹ ਕਾਰਾ ਕੈਮਰੇ 'ਚ ਕੈਦ ਨਾ ਹੋ ਜਾਵੇ।
ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ
Fighting in two housesਦੱਸ ਦੇਈਏ ਕਿ ਇਹ ਵੀਡੀਓ ਫਾਜ਼ਿਲਕਾ ਦੀ ਹੈ। ਫਾਜ਼ਿਲਕਾ ਦੇ ਐਮ.ਆਰ. ਐਨਕਲੇਵ ਦੇ ਨੇੜੇ ਨਵੀਂ ਆਬਾਦੀ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਘਰਾਂ 'ਚ ਲੜਾਈ ਹੋਈ ਗਈ। ਦੇਰ ਸ਼ਾਮ ਦੋ ਘਰਾਂ ਚ ਹੋਈ ਲੜਾਈ ਦੌਰਾਨ ਇਕ ਬੇਗੁਨਾਹ ਨੂੰ ਇਸ ਦਾ ਖਮਿਆਜ਼ਾ ਭੁਗਤਨਾ ਪੈ ਗਿਆ।
ਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
Fighting in two housesਨੌਜਵਾਨਾਂ ਨੇ ਪਹਿਲਾਂ ਗੱਡੀ ਦੀ ਤੋੜ-ਭੰਨ ਕੀਤੀ ਅਤੇ ਬਾਅਦ 'ਚ ਘਰ ਵੱਲ ਵਧਦੇ ਹੋਏ ਇਹ ਸੁਣ ਕੇ ਫਰਾਰ ਹੋ ਗਏ ਹਨ ਇਹ ਘਰ ਉਨ੍ਹਾਂ ਦਾ ਨਹੀਂ ਹੈ। ਵੀਡੀਓ 'ਚ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਹ ਆਪਣੇ ਬੱਚਿਆਂ ਨਾਲ ਘਰ 'ਚ ਇਕੱਲੀ ਸੀ ਅਤੇ ਉਸ ਦਾ ਪਤੀ ਬਾਹਰ ਸੀ।
ਇਹ ਵੀ ਪੜ੍ਹੋ-ਟਰੰਪ ਦਾ ਬਲਾਗ ਪੇਜ਼ ਵੀ ਹੋਇਆ ਬੰਦ, ਕੁਝ ਸਮੇਂ ਪਹਿਲਾਂ ਹੀ ਹੋਇਆ ਸੀ ਲਾਂਚ
Fighting in two houses ਮਹਿਲਾ ਦਾ ਕਹਿਣਾ ਹੈ ਕਿ ਇਹ ਘਰ ਉਨ੍ਹਾਂ ਦਾ ਨਹੀਂ ਹੈ ਜਿਨ੍ਹਾਂ ਘਰ ਲੜਾਈ ਹੋਈ ਹੈ। ਦਰਸਅਲ, ਹੱਥ 'ਚ ਤਲਵਾਰਾਂ ਅਤੇ ਡੰਡੇ ਲੈ ਕੇ ਆਏ ਨੌਜਵਾਨ ਗੁਆਂਢੀਆਂ ਦੀ ਗੱਡੀ ਦੀ ਤੋੜ-ਭੰਨ ਕਰ ਗਏ ਅਤੇ ਉਨ੍ਹਾਂ ਦੇ ਘਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਕਿਹਾ ਕਿ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਹੋਏ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ।