ਤਨਖ਼ਾਹਾਂ ਨਾ ਮਿਲਣ ਕਾਰਨ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਵਲੋਂ ਧਰਨਾ
Published : Jul 3, 2018, 2:03 pm IST
Updated : Jul 3, 2018, 2:03 pm IST
SHARE ARTICLE
Thermal Plant Workers Protesting
Thermal Plant Workers Protesting

ਸਥਾਨਕ ਗੁਰੁ ਨਾਨਕ ਦੇਵ ਥਰਮਲ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਵਲੋਂ ਅੱਜ ਤਨਖ਼ਾਹਾਂ ਨਾ ਮਿਲਣ ਦੇ ਚੱਲਦੇ ਪਾਵਰਕੌਮ........

ਬਠਿੰਡਾ: ਸਥਾਨਕ ਗੁਰੁ ਨਾਨਕ ਦੇਵ ਥਰਮਲ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਵਲੋਂ ਅੱਜ ਤਨਖ਼ਾਹਾਂ ਨਾ ਮਿਲਣ ਦੇ ਚੱਲਦੇ ਪਾਵਰਕੌਮ ਦੇ ਪੱਛਮੀ ਜੋਨ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਸਰਕਾਰ ਦੁਆਰਾ ਬਠਿੰਡਾ ਥਰਮਲ ਬੰਦ ਕਰਨ ਤੋਂ ਬਾਅਦ ਹੋਏ ਸਮਝੋਤੇ ਤਹਿਤ ਥਰਨਲ ਦੇ ਕੱਚੇ ਕਾਮਿਆ ਨੂੰ ਗਰਿੱਡਾ ਅਤੇ ਫੀਲਡ ਵਿੱਚ ਪੈਸਕੋ ਹੇਠ ਨਿਯੁਕਤ ਕੀਤਾ ਗਿਆ ਹੈ। ਪ੍ਰੰਤੂ ਪੈਸਕੋ ਅਧੀਨ ਕੰਮ ਕਰਦਿਆਂ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ।

ਉਨ੍ਹਾਂ ਦੋਸ਼ ਲਗਾਇਆ ਕਿ ਨਿਗੂਣੀਆ ਤਨਖਾਹਾਂ 'ਤੇ ਕੰਮ ਕਰਦੇ ਕੱਚੇ ਕਾਮਿਆ ਨੂੰ ਕਿਰਤ ਕਾਨੂੰਨ ਦੇ ਉਲਟ 11-11 ਘੰਟੇ ਕੰਮ ਲਿਆ ਜਾਂਦਾ ਹੈ। ਇਸਦੇ ਇਲਾਵਾ ਸਰਕਾਰ ਜਾਂ ਕੰਪਨੀ ਵਲੋਂ ਬਿਜਲੀ ਖੇਤਰ ਦੇ ਜੌਖਮ ਭਰੇ ਕੰਮ ਵਿੱਚ ਵਾਪਰੇ ਹਾਦਸੇਂ ਸਮੇਂ ਵਰਕਰ ਦੇ ਇਲਾਜ ਲਈ ਕੋਈ ਪਾਲਿਸੀ ਨਹੀ ਬਣਾਈ ਗਈ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਵਰਕਰਾਂ ਨੂੰ ਕੋਈ ਵੀ ਮੋਬਾਇਲ ਭੱਤਾ ਨਹੀ ਦਿੱਤਾ ਗਿਆ। ਜਨਰਲ ਸਕੱਤਰ ਖੁਸ਼ਦੀਪ ਸਿੰਘ ਨੇ ਕਿਹਾ ਕਿ ਪਾਵਰ ਕਾਮ ਦੇ ਹੈਡ ਆਫਸ  ਵੰਡ ਖੇਤਰ ਪੱਛਮੀ ਜੋਨ ਬਠਿੰਡਾ ਵਿਖੇ ਲਗਾਏ ਗਏ

ਧਰਨੇ ਦੌਰਾਨ ਪੱਛਮੀ ਜੋਨ ਦੇ ਮੁੱਖ ਇੰਜੀਨੀਅਰ ਭਗਵਾਨ ਸਿੰਘ ਮਠਾੜੂ ਨੇ 25 ਜੂਨ ਤੱਕ ਤਨਖ਼ਾਹਾਂ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਇਸ ਭਰੋਸੇ ਦੇ ਬਾਅਦ ਇੱਕ ਹਫ਼ਤਾ ਹੋਰ ਬੀਤ ਗਿਆ। ਜਿਸਦੇ ਚੱਲਦੇ ਅੱਜ ਕੱਚੇ ਕਾਮਿਆਂ ਨੂੰ ਮੁੜ ਧਰਨਾ ਲਗਾਉਣਾ ਪਿਆ ਹੈ। ਇਸ ਮੌਕੇ ਕੱਚੇ ਕਾਮਿਆਂ ਨੇ ਮੰਗ ਕੀਤੀ ਕਿ ਪਾਵਰਕਾਮ ਵਰਕਰਾਂ ਨੂੰ ਸਮੇਂ ਸਿਰ ਤਨਖਾਹਾਂ ਜਾਰੀ ਕਰੇ ਅਤੇ ਮਹਿੰਗਾਈ ਅਨੁਸਾਰ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਆਗੂਆਂ ਨੇ ਇਸ ਮੌਕੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹਾਂ ਦਾ ਕਾਨੂੰਨ ਲਾਗੂ ਕਰਨ ਦੀ ਵੀ ਮੰਗ ਕੀਤੀ।

ਇਸ ਮੌਕੇ ਪ੍ਰੈਸ ਸਕੱਤਰ ਕਿਰਪਾਲ ਸਿੰਘ, ਖਜਾਨੀ ਰਾਮ ਬਾਰਨ, ਕਾਰਜਕਾਰੀ ਮੈਂਬਰ ਸਤਵੀਰ ਸਿੰਘ,ਮਹਿੰਦਰ ਸਿੰਘ ਮੀਤ ਪ੍ਰਧਾਨ ਜਗਜੀਤ ਸਿੰਘ ਰਵਿੰਦਰ ਸਿੰਘ ਇਕਬਾਲ ਸਿੰਘ ਤੇ ਮੀਡੀਆਂ ਸਕੱਤਰ ਰੁਪਿੰਦਰ ਸਿੰਘ ਅਤੇ ਲਹਿਰਾਂ ਥਰਮਲ ਪਲਾਟ ਦੇ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਭੱਗੂ ਜਲ ਸਪਲਾਈ ਤੌਂ ਸੰਦੀਪ ਖਾਨ ਪੀ.ਐਸ.ਯੂ ਤੋਂ ਜਨਰਲ ਸਕੱਤਰ ਯਰਪਾਲ ਸਿੰਘ ਪਾਵਰ ਕਾਮ ਐਂਡ ਟਰਾਸਕੋ ਤੋਂ ਸੂਬਾ ਪ੍ਰਧਾਨ ਬਲੀਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜ਼ੇਸ ਕੁਮਾਰ,ਸ਼ੇਰ ਸਿੰਘ, ਚਿਮਨ ਲਾਲ, ਗੁਰਮੀਤ ਸਿੰਘ,ਬੂਟਾ ਸਿੰਘ ਆਦਿ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement