
ਚੰਡੀਗੜ੍ਹ ਦੇ ਸੈਕਟਰ 21 ਏ ਦੇ ਸਰਕਾਰੀ ਸਕੂਲ, ਜਿਥੇ ਬੱਚਿਆਂ ਨੂੰ ਅਨੰਦਮਈ ਤਰੀਕੇ ਨਾਲ ਸਿਖਾਇਆ ਜਾਂਦਾ ਹੈ।
ਚੰਡੀਗੜ੍ਹ: ਅਕਸਰ ਬੱਚਿਆਂ ਨੂੰ ਪੜ੍ਹਾਈ ਕਰਨਾ ਇਕ ਔਖਾ ਕੰਮ ਜਾਪਦਾ ਹੈ, ਪਰ ਜੇਕਰ ਇਹੋ ਪੜ੍ਹਾਈ ਨੂੰ ਮਜ਼ੇਦਾਰ ਤਰੀਕੇ ਨਾਲ ਪੜ੍ਹਾਇਆ ਜਾਵੇ ਤਾਂ ਬੱਚੇ ਸੌਖੇ ਤਰੀਕੇ ਨਾਲ ਇਸ ਨੂੰ ਸਮਝ ਲੈਂਦੇ ਹਨ। ਕਈ ਸਕੂਲ ਅਜਿਹੇ ਵੀ ਹਨ ਜੋ ਬੱਚਿਆਂ ਨੂੰ ਵਿਹਾਰਕ ਢੰਗ ਨਾਲ ਵਧੇਰੇ ਸਿਖਾਉਂਦੇ ਹਨ। ਇਸ ਰਾਹੀਂ ਬੱਚੇ ਸਿਖ ਵੀ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਮਝਣ ‘ਚ ਇੰਨੀ ਮੁਸ਼ਕਲ ਵੀ ਨਹੀਂ ਆਉਂਦੀ।
ਇਹ ਵੀ ਪੜ੍ਹੋ - ''ਸੁਖਬੀਰ ਬਾਦਲ ਬੌਖਲਾਹਟ ਵਿਚ, ਖੁਦ ਦੀ ਸਰਕਾਰ ਸਮੇਂ ਕੀਤੀਆਂ ਧਾਂਦਲੀਆਂ ਹੁਣ ਖੁਦ ਹੀ ਦਿਖਾ ਰਿਹੈ''
PHOTO
ਗੱਲ ਕਰਦੇ ਹਾਂ ਚੰਡੀਗੜ੍ਹ ਦੇ ਸੈਕਟਰ 21 ਏ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (Government School) ਦੀ, ਜਿਥੇ ਕੁਝ ਇਸ ਤਰ੍ਹਾਂ ਹੀ ਅਨੰਦਮਈ ਤਰੀਕੇ ਨਾਲ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ। ਇਸ ਸਕੂਲ ‘ਚ ਵੱਖ-ਵੱਖ ਵਿਸ਼ਿਆਂ ਨੂੰ ਅਸਾਨੀ ਨਾਲ ਸਿੱਖਣ ਲਈ ਪਾਰਕ ਬਣਾਈਆਂ ਗਈਆਂ ਹਨ। ਇਨ੍ਹਾਂ ਰਾਹੀਂ ਬੱਚੇ ਗਣਿਤ ਅਤੇ ਵਿਗਿਆਨ ਜਿਹੇ ਵਿਸ਼ਿਆਂ ਨੂੰ ਪੜ੍ਹਕੇ ਅਤੇ ਦੇਖ ਕੇ ਸਮਝ ਸਕਦੇ ਹਨ।
ਹੋਰ ਪੜ੍ਹੋ: ਫਰਾਂਸ 'ਚ ਰਾਫ਼ੇਲ ਸੌਦੇ ਦੀ ਜਾਂਚ ਸ਼ੁਰੂ, ਮੌਜੂਦਾ ਤੇ ਸਾਬਕਾ ਰਾਸ਼ਟਰਪਤੀ ਕੋਲੋਂ ਵੀ ਹੋਵੇਗੀ ਪੁੱਛਗਿੱਛ
PHOTO
ਇਸ ਸਕੂਲ ‘ਚ ਇਕ ਗਣਿਤ ਦੀ ਪਾਰਕ ਬਣਾਈ ਗਈ ਹੈ, ਜਿਸ ‘ਚ ਗਣਿਤ ਦੇ ਵੱਖ-ਵੱਖ ਮਾਡਲਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਵਿਚ ਇਕ ਲੁਡੋ (Ludo) ਦੀ ਤਰ੍ਹਾਂ ਗੇਮ ਬਣੀ ਹੋਈ ਹੈ, ਜਿਸ ਰਾਹੀਂ ਬੱਚਾ ਇੰਟੀਜਰ, ਫਰੈਕਸ਼ਨ ਅਤੇ ਗਣਿਤ ਦੀਆਂ ਹੋਰ ਸਮੱਸਿਆਵਾਂ ਅਸਾਨੀ ਨਾਲ ਸਿਖ ਸਕਦਾ ਹੈ। ਬੱਚਾ ਇਹ ਸਭ ਕਲਾਸ ਵਿਚ ਪੜ੍ਹ ਕੇ ਬੋਰ ਹੋ ਜਾਂਦਾ ਹੈ ਅਤੇ ਪਰ ਇਸ ਤਰੀਕੇ ਨਾਲ ਬੱਚਾ ਦਿਲਚਸਪ ਤਰੀਕੇ ਨਾਲ ਸਿਖ ਲੈਂਦਾ ਹੈ। ਇਸ ‘ਚ ਗ੍ਰਾਫ ਵੀ ਬਣਾਇਆ ਗਿਆ ਹੈ, ਜਿਸ ਰਾਹੀਂ ਬੱਚਾ ਖੁਦ ਇਥੇ ਖੜ੍ਹਾ ਹੋ ਕੇ ਆਪਣੇ ਸਿਖ ਸਕਦਾ। ਨਾਲ ਹੀ ਇਕ ਸਕੇਲ ਵੀ ਬਣਿਆ ਹੈ। ਬੱਚੇ ਖੇਡ-ਖੇਡ ਵਿਚ ਹੀ ਸਕੇਲ ਵੀ ਸਿਖ ਜਾਂਦੇ ਹਨ।
ਹੋਰ ਪੜ੍ਹੋ: ਮਾਈਨਿੰਗ ਵਾਲੀਆਂ ਥਾਵਾਂ 'ਤੇ ਸੁਖਬੀਰ ਬਾਦਲ ਦਾ ਛਾਪਾ, ਬੀਬੀ ਨੇ ਵੀ ਰੋ-ਰੋ ਸੁਣਾਇਆ ਦੁਖੜਾ
PHOTO
ਇਸ ਪਾਰਕ ‘ਚ ਇਕ ਘੜੀ ਬਣੀ ਹੋਈ ਹੈ, ਜਿਸ ‘ਚ ਪ੍ਰਾਈਮਰੀ ਕਲਾਸ ਦੇ ਛੋਟੇ ਬੱਚੇ ਨੂੰ ਸਭ ਤੋਂ ਪਹਿਲਾਂ ਟਾਈਮ ਵੇਖਣਾ ਸਿਖਾਇਆ ਜਾਵੇਗਾ। ਉਸ ਤੋਂ ਵੱਡੀ ਕਲਾਸ ‘ਚ ਜਦ ਬੱਚਾ ਹੋਵੇਗਾ ਤਾਂ ਗਣਿਤ ਦੇ ਐਂਗਲ ਸਿਖੇਗਾ। 9-10ਵੀਂ ‘ਚ ਆ ਕੇ ਬੱਚਾ ਇਸੇ ਤੋਂ ਗਣਿਤ ਦੇ ਪ੍ਰਮੇਜ ਵੀ ਸਿਖ ਲਵੇਗਾ, ਇਸ ਤਰੀਕੇ ਨਾਲ ਖੇਡ ‘ਚ ਬੱਚਾ ਗਣਿਤ ਅਸਾਨੀ ਨਾਲ ਸਮਝਣ ਲੱਗ ਜਾਵੇਗਾ। ਇਸ ਤੋਂ ਬਾਅਦ ‘ਚ ਆਉਂਦੀ ਹੈ ਸਾਇੰਸ ਪਾਰਕ, ਜਿਸ ਵਿਚ ਰਸਾਇਣ, ਭੌਤਿਕ ਵਿਗਿਆਨ, ਜੀਵ ਵਿਗਿਆਨ ਦੇ ਮਾਡਲ ਬਣਾਏ ਗਏ ਹਨ, ਭੌਤਿਕ ਵਿਗਿਆਨ ਵਿਚ ਇਕ ਰਾਕੇਟ ਵੀ ਦਿੱਤਾ ਗਿਆ ਹੈ।ਇਹ ਸਭ ਸਾਇੰਸ ਨੂੰ ਅਮਲੀ ਤੌਰ ਤੇ ਸਿਖਣ ‘ਚ ਮਦਦ ਕਰਦੇ ਹਨ।
PHOTO
ਜਦ ਸਕੂਲ ਦੀ ਪ੍ਰਿੰਸੀਪਲ ਨੂੰ ਪੁੱਛਿਆ ਗਿਆ ਕਿ, ਕੀ ਬੱਚੇ ਨੂੰ ਸ਼ੁਰੂਆਤੀ ਜਮਾਤ ਤੋਂ ਲੈ ਕੇ 12ਵੀਂ ਜਮਤਾ ਤੱਕ ਪ੍ਰੈਕਟੀਕਲ ਤਰੀਕੇ ਨਾਲ ਹੀ ਪੜ੍ਹਾਇਆ ਜਾਂਦਾ ਹੈ, ਤਾਂ ਉਨ੍ਹਾਂ ਦੱਸਿਆ ਕਿ ਹਫ਼ਤੇ ‘ਚ ਇਕ ਵਾਰ ਬੱਚਿਆਂ ਨੂੰ ਪਾਰਕ ਦੇ ਵਿਚ ਲਿਆਂਦਾ ਜਾਂਦਾ ਹੈ ਅਤੇ ਸਿਖਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਨਤੀਜੇ ਵੀ 100% ਆਉਂਦੇ ਹਨ। ਬੱਚੇ ਬਹੁਤ ਚੰਗੇ ਹਨ ਅਤੇ ਹਰ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
PHOTO
ਕੋਰੋਨਾ ਕਾਲ ਦੌਰਾਨ ਬੱਚਿਆਂ ਦੀ ਪੜ੍ਹਾਈ ਵਿਚ ਕਾਫ਼ੀ ਫਰਕ ਪਿਆ ਹੈ ਅਤੇ ਆਨਲਾਈਨ ਕਲਾਸਾਂ ਲੱਗਣ ਕਾਰਨ ਪੜ੍ਹਾਈ ‘ਚ ਉਨ੍ਹਾਂ ਦਾ ਘੱਟ ਧਿਆਨ ਲੱਗਦਾ ਸੀ। ਸਕੂਲ ਦੀ ਪ੍ਰਿੰਸੀਪਲ ਨੇ ਇਸ ਬਾਰੇ ਕਿਹਾ ਕਿ ਕੋਰੋਨਾ ਕਾਲ ਵਿਚ ਵੀ ਬੱਚਿਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਅਧਿਆਪਕਾਂ ਵਲੋਂ ਇਸੇ ਤਰ੍ਹਾਂ ਮਾਡਲ ਦਿਖਾ ਕੇ ਪੜ੍ਹਾਇਆ ਜਾਂਦਾ ਹੈ। ਬੱਚੇ ਵੀ ਮਜ਼ੇਦਾਰ ਤਰੀਕੇ ਨਾਲ ਸਮਝਦੇ ਹਨ।
ਇਹ ਵੀ ਪੜ੍ਹੋ - Covid ਕਾਰਨ ਹੋਣ ਵਾਲੀ ਮੌਤ ਤੋਂ 98% ਸੁਰੱਖਿਆ ਦੇ ਸਕਦੀਆਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ- ਕੇਂਦਰ
ਅੱਜਕਲ ਸਕੂਲਾਂ ਵਿਚ ਇਸ ਤਰ੍ਹਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਇਸ ਚੀਜ਼ ਨੂੰ ਨਹੀਂ ਸਿਖ ਸਕਦੇ ਪਰ ਖੇਡ ਜ਼ਰੀਏ ਬੱਚੇ ਛੇਤੀ ਸਿਕ ਜਾਂਦੇ ਹਨ ਅਤੇ ਸਾਰੀ ੳੇਮਰ ਉਨ੍ਹਾਂ ਨੂੰ ਯਾਦ ਵੀ ਰਹਿੰਦਾ ਹੈ। ਇਸ ਰਾਹੀਂ ਬੱਚਾ ਪੜ੍ਹਾਈ ਨੂੰ ਹਊਆ ਸਮਝਣ ਦੀ ਬਜਾਏ ਉਸਨੂੰ ਸੌਖੇ ਤਰੀਕੇ ਨਾਲ ਸਮਝਣਾ ਸ਼ੁਰੂ ਕਰ ਦਿੰਦਾ ਹੈ।