
ਕਿਹਾ, ਜਿਸ ਚੀਜ਼ ਦੀ ਪੇਮੈਂਟ ਹੀ ਨਹੀਂ ਹੋਈ, ਉਸ ਦੀ ਰਿਕਵਰੀ ਕਿਵੇਂ ਹੋ ਸਕਦੀ ਹੈ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਮਸ਼ਹੂਰੀਆ ਵਾਲੀ ਸਰਕਾਰ ਦਸਿਆ ਹੈ। ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਮੈਂ ਕਿਸੇ ਜਾਂਚ ਤੋਂ ਨਹੀਂ ਡਰਦਾ। ਮੈਂ ਦਿੱਲੀ ਜਾਣਾ ਸੀ ਪਰ ਸਰਕਾਰ ਦੇ ਨੋਟਿਸ ਕਾਰਨ ਅਪਣੀ ਉਡਾਣ 2 ਘੰਟੇ ਲੇਟ ਕਰਵਾ ਲਈ ਹੈ। ਹੁਣ ਨੋਟਿਸ ਲੈ ਕੇ ਹੀ ਜਾਵਾਂਗਾ। ਸਰਕਾਰ ਕਿਸੇ ਅਫ਼ਸਰ ਰਾਹੀਂ ਨੋਟਿਸ ਮੇਰੇ ਘਰ ਭੇਜੇ, ਮੈਂ ਬੈਠਾ ਉਡੀਕ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕਰਨਗੇ।
ਇਹ ਵੀ ਪੜ੍ਹੋ: ਅਸੀਂ ਪੰਜਾਬ ਦੇ ਖ਼ਜ਼ਾਨੇ ਦੇ ਪਹਿਰੇਦਾਰ ਹਾਂ ਅਤੇ ਲੁਟੇਰਿਆਂ ਤੋਂ ਲਵਾਂਗੇ ਇਕ-ਇਕ ਰੁਪਏ ਦਾ ਹਿਸਾਬ : ਮਾਲਵਿੰਦਰ ਸਿੰਘ ਕੰਗ
ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਨੇ ਕਿਹਾ ਕਿ ਅੰਸਾਰੀ ਮਾਮਲੇ ਵਿਚ ਜੇਲ੍ਹ ਵਿਭਾਗ ਪਟੀਸ਼ਨਰ ਨਹੀਂ ਸਗੋਂ ਰਿਸਪਾਂਡੈਂਟ ਸੀ। 8 ਜਨਵਰੀ 2021 ਨੂੰ ਐਡਵੋਕੇਟ ਜਨਰਲ ਨੇ ਇਸ ਬਾਰੇ ਜੇਲ੍ਹ ਵਿਭਾਗ ਨੂੰ ਪੱਤਰ ਲਿਖਿਆ ਸੀ। ਫਿਰ 30 ਜਨਵਰੀ 2021 ਨੂੰ ਏਜੀ ਨੇ ਐਡਵੋਕੇਟ ਦਵੇ ਦੀ ਮੁੱਖ ਮੰਤਰੀ ਪੰਜਾਬ ਨੂੰ ਸਿਫਾਰਿਸ਼ ਕੀਤੀ। ਫਿਰ ਨਿਯਮਾਂ ਅਨੁਸਾਰ ਸਰਕਾਰ ਵਲੋਂ 3.30 ਲੱਖ ਰੁਪਏ ਫੀਸ ਤੈਅ ਕੀਤੀ ਗਈ। ਰੰਧਾਵਾ ਨੇ ਕਿਹਾ ਕਿ ਬਿੱਲ 'ਤੇ ਪੈਸੇ ਨਹੀਂ ਦਿਤੇ ਜਾਂਦੇ, ਸਗੋਂ ਸਰਕਾਰ ਵਲੋਂ ਤੈਅ ਕੀਤੇ ਪੈਸੇ ਦਿਤੇ ਜਾਂਦੇ ਹਨ। ਉਹਨਾਂ ਕਿਹ ਕਿ ਮੁੱਖ ਮੰਤਰੀ ਵਲੋਂ ‘ਭਾਰੀ ਬਿਲ ਦੀ ਅਦਾਇਗੀ ਕਰਨਾ’ ਕਹਿਣਾ ਝੂਠਾ ਹੈ।
ਇਹ ਵੀ ਪੜ੍ਹੋ: ਦਾਦੀ ਨੂੰ ਮਿਲਣ ਲਈ ਘਰੋਂ ਨਿਕਲੇ ਮਾਸੂਮ ਭੈਣ-ਭਰਾ ਹੋਏ ਲਾਪਤਾ
ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 55 ਲੱਖ ਰੁਪਏ ਦੇਣ ਦਾ ਪਹਿਲਾ ਝੂਠ ਬੋਲਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਮੁੱਖ ਵਲੋਂ 55 ਲੱਖ ਰੁਪਏ ’ਤੇ ਦਸਤਖ਼ਤ ਕਰਵਾ ਕੇ ਫੀਸ ਭੇਜੀ ਗਈ ਹੈ। ਪਰ ਅਸਲ ਵਿਚ 17.60 ਲੱਖ ਰੁਪਏ ਬਣਦਾ ਹੈ। ਦੂਜੀ ਗੱਲ 7 ਜਨਵਰੀ 2022 ਨੂੰ ਏ.ਜੀ. ਪੰਜਾਬ, ਏ.ਸੀ.ਐਸ. ਹੋਮ, ਏ.ਸੀ.ਐਸ. ਵਿੱਤ, ਏ.ਸੀ.ਐਸ. ਜੇਲ੍ਹ ਅਤੇ ਏ.ਡੀ.ਜੀ.ਪੀ. ਜੇਲ੍ਹ ਵਿਚਕਾਰ ਮੀਟਿੰਗ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਦੀ ਇਸ ਕਾਰਵਾਈ ਵਿਚ ਕਦੇ ਕੋਈ ਭੂਮਿਕਾ ਨਹੀਂ ਰਹੀ। ਏ.ਜੀ. ਕੇਸ ਬਾਰੇ ਵਿਭਾਗ ਨੂੰ ਲਿਖਦਾ ਹੈ ਅਤੇ ਵਕੀਲ ਨੂੰ ਸ਼ਾਮਲ ਕਰਨ ਲਈ ਫਾਈਲ ਮੁੱਖ ਮੰਤਰੀ ਨੂੰ ਭੇਜਦਾ ਹੈ।
ਇਹ ਵੀ ਪੜ੍ਹੋ: ਜੀਂਦ 'ਚ ਹਾਈਵੇਅ 'ਤੇ ਪਲਟੀ ਕਾਰ, 2 ਨੌਜੁਆਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਰੰਧਾਵਾ ਨੇ ਦਸਿਆ ਕਿ ਉਨ੍ਹਾਂ ਨੇ 27 ਨਵੰਬਰ 2018 ਨੂੰ ਸਥਾਈ ਆਰਡਰ ਜਾਰੀ ਕੀਤੇ ਸਨ। ਇਸ ਤਹਿਤ ਕਿਸੇ ਵੀ ਮੰਤਰੀ ਵਲੋਂ ਤਬਾਦਲੇ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਜਾਣਾ ਸੀ। ਵਧੀਕ ਮੁੱਖ ਸਕੱਤਰ ਜੇਲ੍ਹ ਨੂੰ ਅਪਣੇ ਪੱਧਰ ’ਤੇ ਫੈਸਲਾ ਲੈਣਾ ਹੁੰਦਾ ਸੀ ਕਿਉਂਕਿ ਸਿਆਸੀ ਵਿਅਕਤੀ ਵਲੋਂ ਗ਼ਲਤੀ ਹੋਣ ਦੀ ਸੰਭਾਵਨਾ ਹੈ।ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅੰਸਾਰੀ ਮਾਮਲੇ ਦੀ ਐਫ.ਆਈ.ਆਰ. ਵਿਚ ਮੁੱਖ ਵਿਅਕਤੀ ਉਮੰਗ ਜਿੰਦਲ ਹੈ, ਜਿਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਨਵੀਨੀਕਰਨ ਕੀਤਾ ਸੀ। ਇਸ ਦੇ ਨਾਲ ਹੀ ਤਤਕਾਲੀ ਐਸ.ਐਸ.ਪੀ. ਦੱਸ ਸਕਦਾ ਹੈ ਕਿ ਇਹ ਕੇਸ ਕਰਕੇ ਲਿਆਂਦਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਹੀ ਪੁੱਛਗਿੱਛ ਕਰਨੀ ਸੀ। ਉਸ ਸਮੇਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਸੀ ਤਾਂ ਇਸ ਵਿਚ ਜੇਲ੍ਹ ਵਿਭਾਗ ਕੋਲ ਕਿਥੋਂ ਆਇਆ? ਰੰਧਾਵਾ ਨੇ ਦਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਪੇਮੈਂਟ ਨਹੀਂ ਹੋਈ, ਮੈਂ ਫਾਈਲ ਵਾਪਸ ਭੇਜ ਦਿਤੀ ਸੀ। ਜਿਸ ਚੀਜ਼ ਦੀ ਪੇਮੈਂਟ ਨਹੀਂ ਹੋਈ, ਉਸ ਵਿਚ ਰਿਕਵਰੀ ਕਿਵੇਂ ਹੋਵੇਗੀ।
ਇਹ ਵੀ ਪੜ੍ਹੋ: ਜਗਦਲਪੁਰ: ਡੀਜ਼ਲ ਨਾਲ ਭਰਿਆ ਟੈਂਕਰ ਪਲਟਿਆ, ਬਾਲਟੀਆਂ ਭਰ ਕੇ ਲੈ ਗਏ ਲੋਕ
ਸੁਖਜਿੰਦਰ ਰੰਧਾਵਾ ਨੇ ਜੇਲ ਤੋਂ ਗੈਂਗਸਟਰ ਲਾਰੈਂਸ ਦੀ ਇੰਟਰਵਿਊ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੋਂ ਪਹਿਲਾਂ ਜੇਲ੍ਹ ਮੰਤਰੀ ਰਹੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਸ ਦਰਜ ਕਰਨ ਬਾਰੇ ਕਿਹਾ ਸੀ। ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਕੇਸ ਦਰਜ ਨਹੀਂ ਹੋਇਆ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਦੀਆਂ ਵੀਡੀਓਜ਼ ਯੂ-ਟਿਊਬ 'ਤੇ ਮੌਜੂਦ ਹਨ ਪਰ ਸਰਕਾਰ ਵਿਰੁਧ ਬੋਲਣ ਵਾਲੀਆਂ ਦੀਆਂ ਵੀਡੀਓਜ਼ ਯੂ-ਟਿਊਬ ਤੋਂ ਤੁਰੰਤ ਹਟਵਾ ਦਿਤੀਆਂ ਗਈਆਂ ਹਨ। ਲਾਰੈਂਸ ਦੀਆਂ ਦੋਵੇਂ ਇੰਟਰਵਿਊਜ਼ ਯੂ-ਟਿਊਬ 'ਤੇ ਉਪਲਬਧ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਕਿਉਂ ਨਹੀਂ ਹਟਾਇਆ?
ਇਹ ਵੀ ਪੜ੍ਹੋ: ਜੋਧਪੁਰ : ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦੋ ਮਾਸੂਮ ਪੁੱਤਰਾਂ ਸਮੇਤ ਰੇਲਗੱਡੀ ਅੱਗੇ ਮਾਰੀ ਛਾਲ, ਤਿੰਨਾਂ ਦੀ ਮੌਤ
ਰਾਜਾ ਵੜਿੰਗ ਨੇ ‘ਆਪ’ ਸਰਕਾਰ ਨੂੰ ਦਸਿਆ ‘ਮਸ਼ਹੂਰੀਆਂ ਵਾਲੀ ਸਰਕਾਰ’
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਬੁਨਿਆਦੀ ਮਸਲਿਆਂ ਵੱਲ ਧਿਆਨ ਨਹੀਂ ਦਿਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਆਏ ਦਿਨ ਨਸ਼ੇ ਕਾਰਨ ਨੌਜੁਆਨਾਂ ਜਾਨਾਂ ਗਵਾ ਰਹੇ ਹਨ, ਮਾਵਾਂ ਰੋ ਰਹੀਆਂ ਹਨ ਪਰ ਸਰਕਾਰ ਦਾ ਕੋਈ ਧਿਆਨ ਨਹੀਂ। ਦੂਜੀ ਸਮੱਸਿਆ ਕਾਨੂੰਨ ਵਿਵਸਥਾ ਦੀ ਹੈ, ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਆਏ ਦਿਨ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਵੀ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ, ਮੂੰਗੀ 'ਤੇ ਕੋਈ ਸਬਸਿਡੀ ਨਹੀਂ ਦਿਤੀ ਗਈ।
ਇਹ ਵੀ ਪੜ੍ਹੋ: ਸੋਨੀਪਤ 'ਚ ਵਾਪਰੀ ਵੱਡੀ ਵਾਰਦਾਤ! ਸੁੱਤੇ ਪਏ ਬਜ਼ੁਰਗ ਦਾ ਗਲਾ ਵੱਢ ਕੇ ਕੀਤਾ ਕਤਲ
ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦੇ ਸਿਹਤ ਢਾਂਚੇ ਦਾ ਬੁਰਾ ਹਾਲ ਹੈ। ਪੰਜਾਬ ਕਾਂਗਰਸ ਵਲੋਂ ਸਿਹਤ ਢਾਂਚੇ ’ਤੇ ਸਰਕਾਰ ਦੀ ਪੋਲ ਖੋਲ੍ਹਣ ਲਈ ਮੁਹਿੰਮ ਵਿੱਢੀ ਜਾਵੇਗੀ ਅਤੇ ਸੂਬੇ ਦੀਆਂ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੌਰਾਨ ਸੂਬੇ ਵਿਚ ਇਕ ਵੀ ਇੱਟ ਨਹੀਂ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਪੀ.ਪੀ.ਏ. ਰੱਦ ਕਰਨ ਦੀਆਂ ਗੱਲਾਂ ਵਾਲੀ ਆਮ ਆਦਮੀ ਪਾਰਟੀ ਹੁਣ ਥਰਮਲ ਖਰੀਦਣ ਕਰਨ ਦੀਆਂ ਗੱਲਾਂ ਕਰ ਰਹੀ ਹੈ।
ਇਹ ਵੀ ਪੜ੍ਹੋ: ਹਰਿਆਣਾ ਦੇ ਬੈਚਲਰਸ ਲਈ ਵੱਡੀ ਖਬਰ! ਸਰਕਾਰ ਇਨ੍ਹਾਂ ਲੋਕਾਂ ਨੂੰ ਪੈਨਸ਼ਨ ਦੇਣ ਦੀ ਕਰ ਰਹੀ ਹੈ ਤਿਆਰੀ
ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਦੇ ਆਰਡੀਨੈਂਸ ਦਾ ਵਿਰੋਧ ਕਰਦਿਆਂ ਪੂਰੇ ਦੇਸ਼ ਦਾ ਦੌਰਾ ਕੀਤਾ ਗਿਆ, ਇਨ੍ਹਾਂ ਹੈਲੀਕਾਪਟਰ ਦੌਰਿਆ ਦਾ ਖਰਚਾ ਕੌਣ ਦੇਵੇਗਾ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਭਾਜਪਾ ਦਾ ਵਿਰੋਧ ਕਰਦੇ ਹਨ ਪਰ ਭਾਜਪਾ ਵਲੋਂ ਲਿਆਂਦੇ ਬਿਲਾਂ ਦਾ ਸਮਰਥਨ ਕਰਦੇ ਹੋ ਪਹਿਲਾਂ 370 ਅਤੇ ਹੁਣ ਯੂਨੀਫਾਰਮ ਸਿਵਲ ਕੋਡ ਦਾ ਸਮਰਥਨ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਪੈਦਾ ਹੋਈ ਕੁੜਤਣ ਦੀ ਦੇਸ਼ ਦੇ ਗ੍ਰਹਿ ਮੰਤਰੀ ਨੇ ਸੁਲਹਾ ਕਰਵਾ ਦਿਤੀ ਹੈ। ਆਪਰੇਸ਼ਨ ਲੋਟਸ ਬਾਰੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਪੁਛਿਆ ਕਿ ਆਪਰੇਸ਼ਨ ਲੋਟਸ ਦਾ ਕੀ ਹੋਇਆ? ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ‘ਮਸ਼ਹੂਰੀਆਂ ਵਾਲੀ ਸਰਕਾਰ’ ਵਿਰੁਧ ਮੁਹਿੰਮ ਸ਼ੁਰੂ ਕਰੇਗੀ।