ਮਨਦੀਪ ਮੰਨਾ ਦੇ ਤਿੱਖੇ ਬੋਲਾਂ ਨੇ ਸਿਆਸਤਦਾਨਾਂ ਦੀ ਅਕਲ ਲਿਆਂਦੀ ਟਿਕਾਣੇ
Published : Aug 3, 2020, 12:24 pm IST
Updated : Aug 3, 2020, 12:24 pm IST
SHARE ARTICLE
Mandeep Singh Manna HarshWords Embarrass Politicians Shiromani Akali Dal Congress
Mandeep Singh Manna HarshWords Embarrass Politicians Shiromani Akali Dal Congress

ਮਨਦੀਪ ਮੰਨਾ ਨੇ ਕਿਹਾ ਕਿ ਇਹ ਬਹੁਤ ਵੱਡੀ...

ਅੰਮ੍ਰਿਤਸਰ: ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੰਜਾਬ ਦੇ 3 ਜ਼ਿਲ੍ਹਿਆਂ ਵਿਚ 86 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਪਰਿਵਾਰਾਂ ਦੀ ਸਾਰ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ। ਉੱਥੇ ਹੀ ਹੁਣ ਮਨਦੀਪ ਸਿੰਘ ਮੰਨਾ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਲਈ ਪਹੁੰਚੇ ਹਨ।

PeoplePeople

ਮਨਦੀਪ ਮੰਨਾ ਨੇ ਕਿਹਾ ਕਿ ਇਹ ਬਹੁਤ ਵੱਡੀ ਸਰਕਾਰ ਦੀ ਅਣਗਹਿਲੀ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜਾਬ ਵਿਚ 100 ਦੇ ਕਰੀਬ ਮੌਤਾਂ ਹੋ ਗਈਆਂ ਹਨ। ਜਿਸ ਵਿਅਕਤੀ ਨੇ 3 ਜ਼ਿਲ੍ਹਿਆਂ ਵਿਚ ਸ਼ਰਾਬ ਦੀ ਸਪਲਾਈ ਕੀਤੀ ਹੈ ਉਹਨਾਂ ਨੂੰ ਫੜਨ ਦੀ ਲੋੜ ਹੈ। ਜੇ ਕਿਸੇ ਤੇ ਪਰਚਾ ਕੀਤਾ ਜਾਂਦਾ ਹੈ ਤਾਂ ਉਸ ਨੂੰ 1 ਮਹੀਨੇ ਬਾਅਦ ਛੱਡ ਦਿੱਤਾ ਜਾਵੇਗਾ ਇਸ ਲਈ ਇਸ ਦਾ ਪੱਕਾ ਹੱਲ ਕੀਤਾ ਜਾਵੇ।

Mandeep Manna Mandeep Manna

ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਨੂੰ ਆਪ ਇਕਜੁੱਟ ਹੋਣਾ ਪੈਣਾ ਹੈ ਤਾਂ ਹੀ ਇਸ ਦਾ ਹੱਲ ਨਿਕਲ ਸਕਦਾ ਹੈ। ਦਸ ਦਈਏ ਕਿ ਸੁਖਬੀਰ ਬਾਦਲ ਨੇ ਵੀ ਇਹਨਾਂ ਪਰਿਵਾਰਾਂ ਕੋਲ ਪਹੁੰਚੇ ਸਨ। ਉੱਥੇ ਹੀ ਪੰਜਾਬ ਵਿਚ ਕਈ ਮੁੱਦਿਆਂ ਤੇ ਬੋਲਣ ਵਾਲੇ ਸੁਖਪਾਲ ਖਹਿਰਾ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਬੋਲੇ ਹਨ। ਨਾਜ਼ਾਇਜ਼ ਸ਼ਰਾਬ ਦਾ ਕੰਮ ਕਈ ਜ਼ਿਲ੍ਹਿਆਂ ਵਿਚ ਚਲ ਰਿਹਾ ਹੈ ਤੇ ਇਸ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ।

Mandeep Manna Mandeep Manna

“ਪੰਜਾਬ ਵਿਚ ਹੋਰ ਵੀ ਕਈ ਨਸ਼ੇ ਸ਼ਰੇਆਮ ਵਿਕਦੇ ਹਨ ਇਸ ਦੀ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਹੀ ਹੈ ਕਿਉਂ ਕਿ ਉਹਨਾਂ ਦੇ ਨੱਕ ਹੇਠ ਇਹ ਸਭ ਕੁੱਝ ਹੁੰਦਾ ਹੈ ਤੇ ਉਹ ਫਿਰ ਵੀ ਚੁੱਪ ਰਹਿੰਦੇ ਹਨ।”  ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਮਾਝੇ ਵਿੱਚ ਜਿਸ ਜ਼ਹਿਰੀਲੀ ਸ਼ਰਾਬ ਕਾਰਨ 86 ਜਾਨਾਂ ਚਲੀਆਂ ਗਈਆ ਹਨ ਉਸ ਨੂੰ ਬਣਾਉਣ ਲਈ ਵਰਤੀ ਗਈ ਐਕਸਟਰਾ ਨਿਊਟਰਲ ਐਲਕੋਹਲ (ਈਐੱਨਏ) ਦੀ ਤਸਕਰੀ ਦੇ ਲਿੰਕ ਪਟਿਆਲਾ ਦੇ ਰਾਜਪੁਰਾ ਅਤੇ ਨੋਇਡਾ ਤੱਕ ਮਿਲੇ ਹਨ।

Sukhpal KhairaSukhpal Khaira

ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਦੀ ਪੀੜ ਗੁਰਦਾਸਪੁਰ ਦੇ ਪਿੰਡ ਬਾਹਲੇਵਾਲ ਦੇ ਸ਼ੀਰਾ ਮਸੀਹ ਪਰਿਵਾਰ ਨੇ ਵੀ ਸਹੀ ਹੈ। 8 ਸਾਲ ਪਹਿਲਾਂ 6 ਅਗਸਤ 2012 ਨੂੰ ਨਕਲੀ ਸ਼ਰਾਬ ਕਾਰਨ ਸ਼ੀਰਾ ਮਸੀਹ ਨੇ ਆਪਣੇ ਪਤੀ ਸਣੇ ਘਰ ਦੇ 2 ਜੀਅ ਗੁਆ ਦਿੱਤੇ ਸੀ। ਉਸ ਵੇਲੇ ਅਕਾਲੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਾਅਦੇ ਵੀ ਹੋਏ ਪਰ ਉਹ ਸਿਰਫ਼ ਵਾਅਦੇ ਹੀ ਰਹਿ ਗਏ।

AlcohalAlcohol

ਸਥਾਨਕ ਮੁਹੱਲਾ ਮੁਰਾਦਪੁਰਾ ਨਿਵਾਸੀ ਸੁਖਦੇਵ ਸਿੰਘ (35) ਪੁੱਤਰ ਧਰਮ ਸਿੰਘ ਜੋ ਸੰਘੇ ਸ਼ੈਲਰ ਵਿਖੇ ਮਜ਼ਦੂਰੀ ਕਰਦਾ ਸੀ ਨੇ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਦੀ ਸੁੱਤੇ ਪਏ ਮੌਤ ਹੋ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement