
ਚਾਰ ਮੈਗਾ ਰੁਜ਼ਗਾਰ ਮੇਲਿਆਂ ਵਿਚ ਅੱਠ ਲੱਖ ਨੌਕਰੀਆਂ ਦਿਤੀਆਂ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਵਲੋਂ ਪੇਸ਼ ਕੀਤੇ ਚੋਣ ਮੈਨੀਫ਼ੈਸਟੋ ਵਿਚ ਦਿਤੇ ਵਾਅਦੇ ਕਿ ਪੰਜਾਬ ਵਿਚ ਘਰ-ਘਰ ਨੌਕਰੀ ਮੁਹਈਆ ਕਰਾਈ ਜਾਵੇਗੀ, ਨੂੰ ਹੁਣ ਢਾਈ ਸਾਲਾਂ ਮਗਰੋਂ ਬੂਰ ਪੈ ਗਿਆ ਹੈ ਅਤੇ ਪਿਛੇ ਆਯੋਜਤ ਕੀਤੇ ਚਾਰ ਮੈਗਾ ਰੁਜ਼ਗਾਰ ਮੇਲਿਆਂ ਵਿਚ 8,00,000 ਪੜ੍ਹੇ ਲਿਖੇ ਨੌਜਵਾਨ ਲੜਕੇ-ਲੜਕਿਆਂ ਨੂੰ ਨੌਕਰੀਆਂ ਦਿਤੀਆਂ ਜਾ ਚੁੱਕੀਆਂ ਹਨ।
Punjab Congress
ਇਸ ਸਾਲ ਦਾ ਹੁਣ 5ਵਾਂ ਰੁਜ਼ਗਾਰ ਮੇਲਾ 9 ਸਤੰਬਰ ਤੋਂ 30 ਸਤੰਬਰ ਤਕ 82 ਥਾਵਾਂ ਉਤੇ ਯੂਨੀਵਰਸਿਟੀਆਂ, ਕਾਲਜਾਂ, ਤਕਨੀਕੀ ਸੰਸਥਾਵਾਂ ਅਤੇ ਫ਼ੈਕਟਰੀਆਂ ਵਿਚ ਲਗਾ ਕੇ 2,10,000 ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਜਾਵੇਗਾ। ਅਗਲੇ ਮਹੀਨੇ ਵੀ 5 ਤਰੀਕ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਰੋਪੜ ਵਿਚ ਆਯੋਜਤ ਸਮਾਰੋਹ ਵਿਚ ਨਿਯੁਕਤੀ ਪੱਤਰ ਦੇਣਗੇ।
Ghar Ghar Rozgar
ਪੰਜਾਬ ਭਵਨ ਵਿਚ ਇਕ ਪੈ੍ਰੱਸ ਕਾਨਫ਼ਰੰਸ ਵਿਚ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਸਿਆ ਕਿ ਇਨ੍ਹਾਂ ਕੁਲ ਪੰਜ ਵੱਡੇ ਰੁਜ਼ਗਾਰ ਮੇਲਿਆਂ ਵਿਚ 10,00,000 ਤੋਂ ਵੱਧ ਪ੍ਰਾਈਵੇਟ ਨੌਕਰੀਆਂ ਦਿਤੀਆਂ ਗਈਆਂ ਹਨ ਜਦੋਂ ਕਿ ਅਗਲੇ ਸਾਲ ਪੰਜਾਬ ਸਰਕਾਰ ਦੇ 35 ਵਿਭਾਗਾਂ ਵਿਚ ਵੱਖ-ਵੱਖ ਪੱਧਰ ਦੀਆਂ 1,00,000 ਨੌਕਰੀਆਂ ਰੈਗੂਲਰ ਆਸਾਮੀਆਂ ਭਰਨ ਵਾਸਤੇ ਇਸਤਿਹਾਰ ਦਿਤੇ ਜਾਣਗੇ।
Charanjit Singh Channi
ਜ਼ਿਕਰਯੋਗ ਹੈ ਕਿ ਸਰਕਾਰ ਕੋਲ ਅਜੇ ਕੋਈ ਐਸਾ ਅੰਕੜਾ ਜਾਂ ਵੇਰਵਾ ਨਹੀਂ ਹੈ ਕਿ ਪੰਜਾਬ ਵਿਚ ਕਿੰਨੇ ਪੜੇ੍ਹ ਲਿਖੇ ਬੇਰੁਜ਼ਗਾਰ ਹਨ ਅਤੇ ਇੰਨਾ ਵੱਡੇ ਰੁਜ਼ਗਾਰ ਮੇਲਿਆਂ ਵਿਚ ਪ੍ਰਾਈਵੇਟ ਕੰਪਨੀਆਂ ਵਲੋਂ ਦਿਤੀਆਂ ਜਾਂਦੀਆਂ ਨਿਯੁਕਤੀਆਂ ਉਤੇ ਕਿੰਨੇ ਕੁ ਅਪਣੀ ਨੌਕਰੀ ਨੂੰ ਲਗਾਤਾਰ ਜਾਰੀ ਰਖਦੇ ਹਨ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਹੁਣ ਮੋਹਾਲੀ ਵਿਚ ਇਕ ਵੱਡਾ ‘‘ਕਾਲ ਸੈਂਟਰ’’ ਸਥਾਪਤ ਕਰ ਰਹੀ ਹੈ ਜਿਸ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਨੂੰ ਦਿਤਾ ਜਾਵੇਗਾ ਤੇ ਇਹ ਕੰਪਨੀ ਅਪਣੇ 100 ਪੜ੍ਹੇ ਲਿਖੇ ਵਿਅਕਤੀ ਨਿਯੁਕਤ ਕਰ ਕੇ ਪੜ੍ਹੇ ਲਿਖੇ ਪੰਜਾਬੀ ਮੁੰਡੇ, ਕੁੜੀਆਂ ਨੂੰ ਵਿਦੇਸ਼ਾਂ ਵਿਚ ਸਟੱਡੀ ਤੇ ਵਰਕ-ਵੀਜ਼ਾ ਦੁਆਣ ਵਿਚ ਮਦਦ ਕਰਨਗੇ।
Jobsਕੈਨੇਡਾ ਅਮਰੀਕਾ, ਅਸਟ੍ਰੇਲੀਆ, ਨਿਉਜ਼ੀਲੈੱਡ ਦੀ ਪੜ੍ਹਾਈ ਉਤੇ ਟੇਨਿੰਗ ਵਾਸਤੇ ਉਥੋਂ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ, ਸੰਸਥਾਵਾਂ ਤੇ ਹੋਰ ਟ੍ਰੇਨਿੰਗ ਕੇਂਦਰਾਂ ਨਾਲ ਸੰਪਕਰ ਕੀਤਾ ਜਾ ਰਿਹਾ ਹੈ। ਮੋਹਾਲੀ ਵਿਚ ਸਥਾਪਤ ਕੀਤਾ ਜਾਣ ਵਾਲਾ ਇਹ ਵੱਡਾ ‘ਕਾਲ ਸੈਂਟਰ’ ਇਨ੍ਹਾਂ ਨੌਜਵਾਨਾਂ ਲਈ ਵੀਜ਼ਾ ਪ੍ਰਬੰਧ ਤੋਂ ਇਲਾਵਾ ਬੈਂਕਾਂ ਤੋਂ ਸਟੱਡੀ ਕਰਜ਼ਾ ਆਦਿ ਦਾ ਇੰਤਜ਼ਾਮ ਕਰਨ ਵਿਚ ਮਦਦ ਕਰੇਗਾ। ਮੰਤਰੀ ਦਾ ਵਿਚਾਰ ਸੀ ਕਿ ਇਸ ਕਾਲ ਸੈਂਟਰ ਉਤੇ ਸਰਕਾਰ ਦਾ ਕੰਟਰੋਲ ਹੋਏਗਾ ਤੇ ਕਈ ਫ਼ਰਾਡ ਏਜੰਟਾਂ ਵਲੋਂ ਕੀਤੇ ਜਾ ਰਹੇ ਧੋਖੇ ਤੇ ਠਗੀ ਤੋਂ ਨਿਜਾਤ ਮਿਲੇਗਾ ਅਤੇ ਵਿਦੇਸ਼ਾਂ ਵਿਚ ਜਾਣ ਵਾਲੇ ਬੱਚਿਆਂ ਨੂੰ ਫ਼ੀਸ ਵੀ ਘੱਟ ਦੇਣੀ ਪਵੇਗੀ। ਇਕ ਮੋਟੇ ਅੰਦਾਜ਼ੇ ਅਨੁਸਾਰ ਹਰ ਸਾਲ ਪੰਜਾਬ ਤੋਂ 50,000 ਦੇ ਕਰੀਬ ਪੜ੍ਹੇ ਲਿਖੇ ਬੱਚੇ ਵਿਦੇਸ਼ਾਂ ਵਿਚ ਸਟੱਡੀ ਤੇ ਵਰਕ ਵੀਜ਼ਾ ਉਤੇ ਜਾ ਰਹੇ ਹਨ ਅਤੇ ਕਰੋੜਾਂ ਅਰਬਾਂ ਦੀ ਰਕਮ ਬੈਂਕਾਂ ਤੋਂ ਕਰਜ਼ ਦੇ ਰੂਪ ਵਿਚ ਵਿਦੇਸ਼ਾਂ ਵਿਚ ਜਾ ਰਹੀ ਹੈ।