ਕੈਲੀਫ਼ੋਰਨੀਆ ‘ਚ ਗੁਰਦੁਆਰੇ ਦੇ ਗ੍ਰੰਥੀ ਨਾਲ ਕੁੱਟਮਾਰ, ‘ਦੇਸ਼ ਵਾਪਸ ਜਾਓ’ ਦੇ ਲਾਏ ਨਾਅਰੇ
Published : Jul 27, 2019, 3:48 pm IST
Updated : Jul 27, 2019, 4:27 pm IST
SHARE ARTICLE
Giani
Giani

ਕੈਲੀਫੋਰਨੀਆ ਦੇ ਇਕ ਗੁਰਦੁਆਰੇ ਵਿਚ ਵੀਰਵਾਰ ਰਾਤ ਇਕ ਗ੍ਰੰਥੀ ਉਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ...

ਵਾਸ਼ਿੰਗਟਨ: ਕੈਲੀਫੋਰਨੀਆ ਦੇ ਇਕ ਗੁਰਦੁਆਰੇ ਵਿਚ ਵੀਰਵਾਰ ਰਾਤ ਇਕ ਗ੍ਰੰਥੀ ਉਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਇਸ ਘਟਨਾ ਨੂੰ ਘਿਨੌਣਾ ਅਪਰਾਧ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਗ੍ਰੰਥੀ ਅਮਰਜੀਤ ਸਿੰਘ ਨੇ ਸਥਾਨਿਕ ਸਮਾਚਾਰ ਪੱਤਰ ਪ੍ਰੇਸਨੋ ਬੀ ਨੂੰ ਦੱਸਿਆ ਕਿ ਇਕ ਘੁਸਪੈਠੀਆ ਗੁਰਦੁਆਰਾ ਦੀ ਇਮਾਰਤ ‘ਚ ਬਣੇ ਉਨ੍ਹਾਂ ਦੇ ਮਕਾਨ ਵਿਚ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਇਆ ਅਤੇ ਉਨ੍ਹਾਂ ਨੂੰ ਮੁੱਕਾ ਮਿਰਾ, ਦੇਸ਼ ਵਾਪਸ ਜਾਣ ਨੂੰ ਕਿਹਾ ਅਤੇ ਗਾਲਾਂ ਵੀ ਕੱਢੀਆਂ। ਸਿੰਘ ਮੋਡੇਸਟੋ ਕੇਰੇਸ ਸਥਿਤ ਗੁਰਦੁਆਰੇ ਵਿਚ ਗ੍ਰੰਥੀ ਹੈ।

ਸਿੰਘ ਨੇ ਦੱਸਿਆ ਕਿ ਨਕਾਬਪੋਸ਼ ਹਮਲਾਵਾਰ ਨੇ ਉਨ੍ਹਾਂ ਦੀ ਗਰਦਨ ਉਤੇ ਮੁੱਕਾ ਮਾਰਿਆ ਅਤੇ ਕਿਹਾ ਕਿ ਦੇਸ਼, ਦੇਸ਼, ਦੇਸ਼, ਵਾਪਸ ਜਾਓ, ਵਾਪਸ ਜਾਓ, ਦੇਸ਼। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਨੇ ਉਨ੍ਹਾਂ ਨੂੰ ਗਾਲਾਂ ਵੀ ਕੱਢੀਆਂ ਅਤੇ ਉਸਦੇ ਹੱਥ ਵਿਚ ਖਿੜਕੀ ਤੋੜਨ ਦੇ ਲਈ ਕੁਝ ਸੀ। ਮੋਡੇਸਟੋ ਸਿਟੀ ਕਾਉਂਸਿਲ ਤੇ ਗੁਰਦੁਆਰਾ ਦੇ ਮੈਂਬਰ ਮਣੀ ਗਰੇਵਾਲ ਨੇ ਇਸ ਘਿਨੌਣਾ ਅਪਰਾਧ ਦੱਸਿਆ ਹੈ। ਉਨ੍ਹਾਂ ਨੇ ਇਕ ਵੀਡੀਓ ਵਿਚ ਕਿਹਾ ਕਿ ਅਜਿਹੇ ਪ੍ਰਤੀਤ ਹੁੰਦਾ ਹੈ ਕਿ ਹਮਲਾ ਨਫ਼ਰਤ ਦੇ ਚਲਦੇ ਕੀਤਾ ਗਿਆ। ਇਹ ਘਿਨੌਣਾ ਕੱਟੜਤਾ ਨਾਲ ਪ੍ਰੇਰਿਤ ਹਮਲਾ ਸੀ।

ਗਰੇਵਾਲ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਇਹ ਕੁਝ ਸਮੇਂ ਤੋ ਵਧ ਰਿਹਾ ਹੈ ਪਿਛਲੇ ਕੁਝ ਸਾਲਾਂ ਵਿਚ ਅਜਿਹੀਆਂ ਘਟਨਾਵਾਂ ਵਧੀਆਂ ਹਨ। ਮਾਮਲੇ ਦੀ ਜਾਂਚ ਕਰ ਰਹੀ ਸਥਾਨਿਕ ਪੁਲਿਸ ਨੇ ਕਿਹਾ ਕਿ ਇਸ ਘਿਨੌਣੇ ਅਪਰਾਧ ਕਹਿਣਾ ਜਲਦਬਾਜ਼ੀ ਹੋਵੇਗੀ। ਸੰਸਦ ਜੋਸ਼ ਹਾਰਡਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮੁਸ਼ਕਿਲਾ ਸਮੇਂ ਵਿਚ ਸਿੱਖ ਸਮੂਹ ਦੇ ਨਾਲ ਹਾਂ।

ਅਮਰੀਕੀ ਬੁਲਾਰੇ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਬਿਨਾ ਕਿਸੇ ਡਰ ਦੇ ਸੁਤੰਤਰ ਰੂਪ ਤੋਂ ਆਪਣੇ ਧਰਮ ਦਾ ਪਾਲਣ ਕਰ ਸਕੇ। ਇਹ ਘਿਣੌਨਾ ਹਮਲਾ ਇਹ ਨਹੀਂ ਦਿਖਾਉਂਦਾ ਹੈ ਕਿ ਅਸੀਂ ਕੀ ਹਾਂ। ਅਸੀਂ ਇਸਦੇ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਉਂਦਾ ਚਾਹੀਦਾ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement