ਪੰਜਾਬ ਦੇ GST ਕੁਲੈਕਸ਼ਨ ਵਿਚ ਹਰ ਮਹੀਨੇ 276 ਕਰੋੜ ਰੁਪਏ ਦਾ ਵਾਧਾ; ਪਹਿਲੀ ਛਿਮਾਹੀ 'ਚ 10 ਹਜ਼ਾਰ ਕਰੋੜ ਦਾ ਅੰਕੜਾ ਪਾਰ
Published : Oct 3, 2023, 9:40 am IST
Updated : Oct 3, 2023, 9:40 am IST
SHARE ARTICLE
GST collection of Punjab
GST collection of Punjab

ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਹੋਈ ਸੀ 9215 ਕਰੋੜ ਰੁਪਏ ਦੀ ਵਸੂਲੀ

 

ਚੰਡੀਗੜ੍ਹ:  ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਨੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 10 ਹਜ਼ਾਰ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਦੇ ਹੋਏ 10869 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ ਹਾਸਲ ਕੀਤਾ ਹੈ। ਪੰਜਾਬ ਨੇ 276 ਕਰੋੜ ਰੁਪਏ ਦੇ ਵਾਧੇ ਨਾਲ ਹਰ ਮਹੀਨੇ 1812 ਕਰੋੜ ਰੁਪਏ ਦਾ ਜੀਐਸਟੀ ਹਾਸਲ ਕੀਤਾ ਹੈ ਜਦਕਿ ਪਿਛਲੇ ਸਾਲ ਪੰਜਾਬ ਨੇ ਹਰ ਮਹੀਨੇ ਔਸਤਨ 1536 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਸੀ।

ਇਹ ਵੀ ਪੜ੍ਹੋ: ਐਨਜੀਟੀ ਵਲੋਂ ਜ਼ੀਰਾ ਸ਼ਰਾਬ ਫ਼ੈਕਟਰੀ ਲਾਗਲੇ ਪ੍ਰਦੂਸ਼ਣ ਪ੍ਰਭਾਵਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਉਣ ਦੀ ਹਦਾਇਤ 

ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ ਪੰਜਾਬ ਨੇ ਸਿਰਫ਼ 9215 ਕਰੋੜ ਰੁਪਏ ਦੀ ਜੀਐਸਟੀ ਵਸੂਲੀ ਹਾਸਲ ਕੀਤੀ ਸੀ। ਪੰਜਾਬ ਨੇ ਪਿਛਲੇ ਸਾਲ ਨਾਲੋਂ ਪਹਿਲੀ ਛਿਮਾਹੀ ਵਿਚ 18 ਫ਼ੀ ਸਦੀ ਵੱਧ ਜੀਐਸਟੀ ਵਸੂਲਿਆ ਹੈ। ਸਤੰਬਰ ਮਹੀਨੇ 'ਚ ਹੀ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ 9 ਫ਼ੀ ਸਦੀ ਵਧੀ ਹੈ। ਇਸ ਸਾਲ ਸਤੰਬਰ ਵਿਚ ਜੀਐਸਟੀ ਕੁਲੈਕਸ਼ਨ 1,866 ਕਰੋੜ ਰੁਪਏ ਰਿਹਾ ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿਚ ਜੀਐਸਟੀ ਕੁਲੈਕਸ਼ਨ 1,710 ਕਰੋੜ ਰੁਪਏ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement