ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਜੋਰਾਂ ‘ਤੇ
Published : Nov 3, 2020, 4:21 pm IST
Updated : Nov 3, 2020, 4:24 pm IST
SHARE ARTICLE
Nitish kumar and other
Nitish kumar and other

- ਸ਼ਾਮ 3 ਵਜੇ ਤੱਕ 40.43% ਮਤਦਾਨ ਕੀਤਾ ਦਰਜ

ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਦੂਜੇ ਪੜਾਅ ਲਈ ਵੋਟਿੰਗ ਨੇ ਜ਼ੋਰ ਫੜ ਲਿਆ ਹੈ। ਈਵੀਐਮ ਖਰਾਬ ਹੋਣ ਦੀਆਂ ਸ਼ਿਕਾਇਤਾਂ ਕਾਰਨ ਕਈ ਥਾਵਾਂ ’ਤੇ ਵੋਟਿੰਗ ਦੋ ਘੰਟੇ ਦੀ ਦੇਰੀ ਨਾਲ ਹੋਈ। ਦੂਜੇ ਪੜਾਅ ਵਿੱਚ ਸ਼ਾਮ 3 ਵਜੇ ਤੱਕ 40.43% ਮਤਦਾਨ ਦਰਜ ਕੀਤਾ ਗਿਆ। ਦੂਜੇ ਪਾਸੇ, ਚੋਣ ਪ੍ਰਚਾਰ ਦੇ ਤੀਜੇ ਅਤੇ ਆਖਰੀ ਪੜਾਅ ਲਈ ਮਧੂਬਨੀ ਪਹੁੰਚੇ ਮੁੱਖ ਮੰਤਰੀ ਨਿਤੀਸ਼ ਨੂੰ ਜਨ ਸਭਾ ਵਿੱਚ ਪੱਥਰ ਮਾਰਿਆ ਗਿਆ ਹੈ ।

Bihar electionBihar election
 


ਬਿਹਾਰ ਦੇ ਕਈ ਦਿੱਗਜ਼ ਨੇਤਾਵਾਂ ਨੇ ਵੋਟਿੰਗ ਦੇ ਸ਼ੁਰੂ ਵਿੱਚ ਆਪਣੀ ਵੋਟ ਪਾਈ। ਇਸ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸ਼ਵੀ ਯਾਦਵ ਅਤੇ ਸਾਬਕਾ ਮੁੱਖ ਮੰਤਰੀ ਸਣੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ, ਬਿਹਾਰ ਭਾਜਪਾ ਦੇ ਇੰਚਾਰਜ ਸੰਜੇ ਜੈਸਵਾਲ ਅਤੇ ਗੋਡਾ ਦੇ ਸੰਸਦ ਮੈਂਬਰ ਨਿਸ਼ਿਕਾਂਤ ਦੂਬੇ ਨੇ ਵੋਟਾਂ ਪਾਈਆਂ। ਇਸ ਦੌਰਾਨ ਵੈਸ਼ਾਲੀ ਜ਼ਿਲੇ ਦੇ ਲਾਲਗੰਜ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 191 ‘ਤੇ ਸੁਰੱਖਿਆ ਵਿਚ ਤਾਇਨਾਤ ਬੀਐਸਐਫ ਦੇ ਸਬ-ਇੰਸਪੈਕਟਰ ਕੇਆਰ ਭਾਈ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Bihar electionBihar election
 

ਜ਼ਿਕਰਯੋਗ ਹੈ ਕਿ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਦੇ ਦੂਜੇ ਪੜਾਅ ਵਿੱਚ, ਤੇਜ ਪ੍ਰਤਾਪ ਯਾਦਵ ਜਿਹੇ ਦੋ ਦਿੱਗਜ ਨੇਤਾ, ਜਿਸ ਵਿੱਚ ਰਾਜਦ ਨੇਤਾ ਕਮ ਵਿਰੋਧੀ ਧਿਰ ਦੇ ਨੇਤਾ ਤੇਜਸ਼ਵੀ ਯਾਦਵ ਅਤੇ ਪ੍ਰਧਾਨ ਪੁਸ਼ਪਮ ਪ੍ਰਿਆ ਚੌਧਰੀ ਅੱਜ ਮਤਦਾਨ ਦੇ ਦੂਜੇ ਪੜਾਅ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਦੀ ਵੋਟਿੰਗ ਨਾਲ, 243 ਮੈਂਬਰੀ ਬਿਹਾਰ ਵਿਧਾਨ ਸਭਾ ਲਈ 165 ਸੀਟਾਂ 'ਤੇ ਚੋਣ ਲੜ ਰਹੇ ਡੈਲੀਗੇਟਾਂ ਦੀ ਕਿਸਮਤ ਵੀ ਈਵੀਐਮ ਵਿੱਚ ਕੈਦ ਹੋ ਜਾਵੇਗੀ। ਦੂਜੇ ਪੜਾਅ ਵਿਚ 2,86,11,164 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement