
ਪੰਜਾਬ 'ਚ ਨਵੇਂ ਸਥਾਈ ਡੀਜੀਪੀ ਦੀ ਨਿਯੁਕਤੀ 'ਤੇ ਜਲਦ ਫੈਸਲਾ ਹੋ ਸਕਦਾ ਹੈ। ਇਸ ਸਬੰਧੀ ਯੂਪੀਐਸਸੀ ਨੇ ਪੰਜਾਬ ਸਰਕਾਰ ਨੂੰ ਇਕ ਪੈਨਲ ਭੇਜਿਆ ਹੈ।
ਚੰਡੀਗੜ੍ਹ: ਪੰਜਾਬ 'ਚ ਨਵੇਂ ਸਥਾਈ ਡੀਜੀਪੀ ਦੀ ਨਿਯੁਕਤੀ 'ਤੇ ਜਲਦ ਫੈਸਲਾ ਹੋ ਸਕਦਾ ਹੈ। ਇਸ ਸਬੰਧੀ ਯੂਪੀਐਸਸੀ ਨੇ ਪੰਜਾਬ ਸਰਕਾਰ ਨੂੰ ਇਕ ਪੈਨਲ ਭੇਜਿਆ ਹੈ। ਸੂਤਰਾਂ ਮੁਤਾਬਕ ਦਿਨਕਰ ਗੁਪਤਾ ਨੂੰ ਹਟਾਏ ਜਾਣ ਤੋਂ ਬਾਅਦ ਯੂਪੀਐਸਸੀ ਵਲੋਂ ਅਧਿਕਾਰੀਆਂ ਦਾ ਇਕ ਪੈਨਲ ਬਣਾਇਆ ਗਿਆ ਹੈ, ਜਿਸ ਵਿਚ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਦਾ ਨਾਂਅ ਨਹੀਂ ਹੈ।
DGP Punjab Sidharth Chattopadhyaya
ਪੰਜਾਬ ਸਰਕਾਰ ਨੇ ਯੂਪੀਐਸਸੀ ਨੂੰ ਦਲੀਲ ਦਿੱਤੀ ਸੀ ਕਿ ਪੈਨਲ ਵਿਚ ਸਿਧਾਰਥ ਚਟੋਪਾਧਿਆਏ ਦਾ ਨਾਂਅ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਪਰ 31 ਮਾਰਚ 2022 ਨੂੰ ਸੇਵਾਮੁਕਤ ਹੋਣ ਕਾਰਨ ਚਟੋਪਾਧਿਆਏ ਇਸ ਦੌੜ ’ਚੋਂ ਬਾਹਰ ਹੋ ਗਏ। ਜੇਕਰ ਸਿਧਾਰਥ ਚਟੋਪਾਧਿਆਏ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਵੀਕੇ ਭਾਵਰਾ ਪੰਜਾਬ ਦੇ ਨਵੇਂ ਡੀਜੀਪੀ ਬਣ ਸਕਦੇ ਹਨ। ਉਹ 2019 ਵਿਚ ਏਡੀਜੀਪੀ ਵਜੋਂ ਪੰਜਾਬ ਵਿਚ ਚੋਣਾਂ ਵੀ ਕਰਵਾ ਚੁੱਕੇ ਹਨ। ਇਸ ਪੈਨਲ ਵਿਚ ਦਿਨਕਰ ਗੁਪਤਾ, ਬੀਕੇ ਭਾਵਰਾ ਅਤੇ ਪ੍ਰਬੋਧ ਕੁਮਾਰ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।