
ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਫਰਵਰੀ ਤੈਅ ਕੀਤੀ ਹੈ। ਇਸ ਤਰੀਕ ਨੂੰ ਬਚਾਅ ਪੱਖ ਦੋਵਾਂ ਅਧਿਕਾਰੀਆਂ ਤੋਂ ਕ੍ਰਾਸ ਐਗਜ਼ਾਮੀਨੇਸ਼ਨ ਕਰੇਗਾ।
ਜਲੰਧਰ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਮੰਗਲਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਈ। ਈਡੀ ਦੇ ਸਹਾਇਕ ਨਿਰਦੇਸ਼ਕ ਲੁਮੇਸ਼ ਅਤੇ ਅਨਿਲ ਲਾਕੜਾ ਨੇ ਇਸ ਮਾਮਲੇ ਵਿਚ ਗਵਾਹੀ ਦਿੱਤੀ।
ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ: ਸਾਬਕਾ ਕੌਂਸਲਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ CBI ਤੋਂ ਮੰਗਿਆ ਜਵਾਬ
ਲੁਮੇਸ਼ ਨੇ ਅਦਾਲਤ ਨੂੰ ਦੱਸਿਆ ਕਿ ਉਹ ਪਿਛਲੇ ਸਾਲ 18 ਜਨਵਰੀ ਨੂੰ ਲੁਧਿਆਣਾ ਸਥਿਤ ਭੁਪਿੰਦਰ ਸਿੰਘ ਹਨੀ ਦੇ ਘਰ ਛਾਪੇਮਾਰੀ ਕਰਨ ਵਾਲੀ ਟੀਮ ਦੇ ਮੈਂਬਰ ਸਨ। ਉਥੋਂ ਟੀਮ ਨੇ ਹਨੀ ਦੇ ਪਿਤਾ ਸੰਤੋਖ ਸਿੰਘ ਦੀ ਹਾਜ਼ਰੀ 'ਚ 4.09 ਕਰੋੜ ਰੁਪਏ ਬਰਾਮਦ ਕੀਤੇ ਸਨ। ਉਹਨਾਂ ਕਿਹਾ ਕਿ ਮੈਂ ਕੇਸ ਨਾਲ ਸਬੰਧਤ ਦਸਤਾਵੇਜ਼ ਇਕੱਠੇ ਕੀਤੇ।
ਇਹ ਵੀ ਪੜ੍ਹੋ: 5-5 ਲੱਖ ਰੁਪਏ ਵਿਚ ਫਰਜ਼ੀ BAMS ਡਿਗਰੀ ਲੈਣ ਦੀ ਕੋਸ਼ਿਸ਼ ਦਾ ਪਰਦਾਫਾਸ਼, ਬੋਰਡ ਨੇ DGP ਨੂੰ ਕੀਤੀ ਸ਼ਿਕਾਇਤ
ਇਸ ਦੇ ਨਾਲ ਹੀ ਅਸਿਸਟੈਂਟ ਡਾਇਰੈਕਟਰ ਅਨਿਲ ਲਾਕੜਾ ਨੇ ਅਦਾਲਤ ਵਿਚ ਕਿਹਾ ਕਿ ਕੁਦਰਤਦੀਪ ਸਿੰਘ ਦੇ ਬਿਆਨ ਲੈਣ ਤੋਂ ਲੈ ਕੇ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਲਏ ਗਏ ਸਨ। ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਫਰਵਰੀ ਤੈਅ ਕੀਤੀ ਹੈ। ਇਸ ਤਰੀਕ ਨੂੰ ਬਚਾਅ ਪੱਖ ਦੋਵਾਂ ਅਧਿਕਾਰੀਆਂ ਤੋਂ ਕ੍ਰਾਸ ਐਗਜ਼ਾਮੀਨੇਸ਼ਨ ਕਰੇਗਾ।
ਇਹ ਵੀ ਪੜ੍ਹੋ: ਇਸ ਮਹੀਨੇ ਦੱਖਣੀ ਅਫਰੀਕਾ ਤੋਂ ਭਾਰਤ ਲਿਆਂਦੇ ਜਾਣਗੇ 12 ਚੀਤੇ, ਪਿਛਲੇ 6 ਮਹੀਨਿਆਂ ਤੋਂ ਹਨ ਕੁਆਰੰਟੀਨ
ਦੂਜੇ ਪਾਸੇ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੁਦਰਤਦੀਪ ਸਿੰਘ ਦੇ ਜ਼ਮਾਨਤ ਬਾਂਡ ਭਰੇ ਗਏ, ਤਾਂ ਜੋ ਉਹ ਜੇਲ੍ਹ ਤੋਂ ਰਿਹਾਅ ਹੋ ਸਕੇ। ਦੱਸ ਦੇਈਏ ਕਿ ਪਿਛਲੇ ਸਾਲ 18 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ, ਉਸ ਦੇ ਸਾਥੀਆਂ ਸੰਦੀਪ ਕੁਮਾਰ ਅਤੇ ਕੁਦਰਤਦੀਪ ਸਿੰਘ ਦੇ ਟਿਕਾਣਿਆਂ 'ਤੇ ਤਲਾਸ਼ੀ ਲਈ ਗਈ ਸੀ। ਤਲਾਸ਼ੀ ਦੌਰਾਨ 10 ਕਰੋੜ ਰੁਪਏ ਬਰਾਮਦ ਹੋਏ। ਈਡੀ ਵੱਲੋਂ ਹਨੀ ਨੂੰ 3 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਲੰਬੀ ਪੁੱਛਗਿੱਛ ਕੀਤੀ।