ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦੇਵੇਗੀ ਸਹਿਯੋਗ: ਰੰਧਾਵਾ
Published : Feb 4, 2019, 7:40 pm IST
Updated : Feb 4, 2019, 7:40 pm IST
SHARE ARTICLE
State Gov. to extend every support for realization of credit potential
State Gov. to extend every support for realization of credit potential

ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ੍ਹ ਵਿਖੇ ਆਯੋਜਿਤ ਸਟੇਟ ਕਰੈਡਿਟ ਸੈਮੀਨਾਰ ਵਿਚ ਸਾਲ 2019-20 ਲਈ ਨਾਬਾਰਡ...

ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ੍ਹ ਵਿਖੇ ਆਯੋਜਿਤ ਸਟੇਟ ਕਰੈਡਿਟ ਸੈਮੀਨਾਰ ਵਿਚ ਸਾਲ 2019-20  ਲਈ ਨਾਬਾਰਡ ਵਲੋਂ ਤਿਆਰ ਕੀਤਾ ਸਟੇਟ ਫੋਕਸ ਪੇਪਰ ਜਾਰੀ ਕੀਤਾ। ਇਸ ਸੈਮੀਨਾਰ ਵਿਚ ਸ਼੍ਰੀ ਵਿਸ਼ਵਜੀਤ ਖੰਨਾ, ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਰ, ਵਿਕਾਸ, ਸ਼੍ਰੀਮਤੀ ਰਚਨਾ ਦੀਕਸ਼ਤ, ਖੇਤਰੀ ਡਾਇਰੈਕਟਰ, ਭਾਰਤੀ ਰਿਜ਼ਰਵ ਬੈਂਕ, ਸ਼੍ਰੀ ਸੰਜੇ ਕੁਮਾਰ, ਜਨਰਲ ਮੈਨੇਜਰ, ਭਾਰਤੀ ਸਟੇਟ ਬੈਂਕ ਅਤੇ ਸ਼੍ਰੀ ਪੀ.ਕੇ. ਆਨੰਦ, ਜਨਰਲ ਮੈਨੇਜਰ-ਐਸਐਲਬੀਸੀ ਕਨਵੀਨਰ,

State Gov. to extend every support for realization of credit potentialState Gov. to extend every support for realization of credit potential

ਪੰਜਾਬ ਤੇ ਇਸ ਤੋਂ ਇਲਾਵਾ ਰਾਜ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ, ਸੀਨੀਅਰ ਬੈਂਕਰਾਂ, ਗੈਰ-ਸਰਕਾਰੀ ਸੰਗਠਨਾਂ, ਖੇਤੀਬਾੜੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਅਤੇ ਵਿਕਾਸਸ਼ੀਲ ਕਿਸਾਨਾਂ ਨੇ ਵੀ ਸੈਮੀਨਾਰ ਵਿਚ ਭਾਗ ਲਿਆ। ਸ਼੍ਰੀ ਜੇ.ਪੀ.ਐਸ ਬਿੰਦਰਾ, ਮੁੱਖ ਜਨਰਲ ਮੈਨੇਜਰ, ਨਾਬਾਰਡ ਪੰਜਾਬ ਖੇਤਰੀ ਦਫਤਰ, ਚੰਡੀਗੜ੍ਹ ਨੇ ਸੈਮੀਨਾਰ ਵਿਚ ਸਟੇਟ ਫੋਕਸ ਪੇਪਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਇਆ। ਸਹਿਕਾਰਤਾ ਮੰਤਰੀ ਵਲੋਂ ਸਟੇਟ ਫੋਕਸ ਪੇਪਰ ਜਾਰੀ ਕੀਤਾ ਗਿਆ।

ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਸਟੇਟ ਫੋਕਸ ਪੇਪਰ ਵਰਗੇ ਇਕ ਵਿਸਤ੍ਰਿਤ ਦਸਤਾਵੇਜ਼ ਤਿਆਰ ਕਰਨ ਲਈ ਨਾਬਾਰਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿਚ ਅਰਥਵਿਵਸਥਾ ਦੇ ਹਰੇਕ ਉੱਪ-ਖੇਤਰ ਵਿਚ ਉਪਲੱਬਧ ਸੰਭਾਵਨਾਵਾਂ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਵਿਸ਼ੇਸ਼ ਰੂਪ ਵਿਚ ਐੇਸਐਚਜੀ ਦੇ ਗਠਨ ਵਿਚ ਅਤੇ ਕਿਸਾਨਾਂ ਦੇ ਸਮੂਹਿਕ ਰੂਪ ਵਿਚ ਐਫ਼ਪੀਓ ਆਦਿ ਬਣਾ ਕੇ ਸੂਬੇ ਦੇ ਵਿਕਾਸ ਵਿਚ ਨਾਬਾਰਡ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਵਲੋਂ ਕਰਜ਼ਾ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਦੇ ਸਹਿਯੋਗ ਦਾ ਭਰੋਸਾ ਦਿਤਾ।

ਇਹ ਦੱਸਣਯੋਗ ਹੈ ਕਿ ਨਾਬਾਰਡ ਨੇ ਪੰਜਾਬ ਵਿਚ ਤਰਜੀਹੀ ਖੇਤਰ ਤਹਿਤ ਸਾਲ 2019-20 ਦੌਰਾਨ 2,27,935 ਕਰੋੜ ਰੁਪਏ ਦੇ ਸੰਭਾਵਿਤ ਕਰਜ਼ਿਆਂ ਦਾ ਅਨੁਮਾਨ ਪੇਸ਼ ਕੀਤਾ ਹੈ ਜੋ ਕਿ ਸਾਲ 2018-19 ਦੇ 198737 ਕਰੋੜ ਰੁਪਏ ਦੇ ਕਰਜ਼ਾ ਅਨੁਮਾਨਾਂ ਤੋਂ ਪੰਜ ਫੀਸਦ ਵੱਧ ਹੈ। ਇਨ੍ਹਾਂ ਅਨੁਮਾਨਾਂ ਵਿਚ ਫ਼ਸਲੀ ਕਰਜ਼ੇ ਦਾ ਅਨੁਮਾਨਿਤ ਹਿੱਸਾ 97577 ਕਰੋੜ ਰੁਪਏ ਹੈ ਜੋ ਕੁੱਲ ਅਨੁਮਾਨਿਤ ਕਰਜ਼ਾ ਸੰਭਾਵਨਾ ਦਾ 43 ਫ਼ੀਸਦ ਹੈ।

ਫੋਕਸ ਪੇਪਰ ਵਿਚ ਸੈਕਟਰ-ਵਾਰ ਅਨੁਮਾਨਿਤ ਕਰਜ਼ਾ ਸੰਭਾਵਨਾਵਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜੋ ਕਿ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਲਈ(6490 ਕਰੋੜ ਰੁਪਏ), ਖੇਤੀਬਾੜੀ ਸਹਾਇਕ ਇਕਾਈਆਂ(14963 ਕਰੋੜ ਰੁਪਏ), ਖੇਤੀਬਾੜੀ ਟਰਮ ਲੋਨ(23407 ਕਰੋੜ ਰੁਪਏ), ਐਮਐਸਐਮਈ ਕਰਜ਼ (41129 ਕਰੋੜ ਰੁਪਏ), ਬਰਾਮਦ ਕਰਜ਼ਾ(15566 ਕਰੋੜ ਰੁਪਏ), ਸਿੱਖਿਆ ਕਰਜ਼(5995 ਕਰੋੜ ਰੁਪਏ), ਰਿਹਾਇਸ਼ ਕਰਜ਼ਾ(14785 ਕਰੋੜ ਰੁਪਏ) ਹਨ।

ਸ੍ਰੀ ਜੇ.ਪੀ.ਐਸ ਬਿੰਦਰਾ, ਮੁੱਖ ਜਨਰਲ ਮੈਨੇਜਰ, ਪੰਜਾਬ ਖੇਤਰੀ ਦਫਤਰ, ਚੰਡੀਗੜ੍ਹ ਨੇ ਸੈਮੀਨਾਰ ਵਿਚ ਸਟੇਟ ਫੋਕਸ ਪੇਪਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸਾਲ ਸਟੇਟ ਫੋਕਸ ਪੇਪਰ ਦਾ ਥੀਮ ਸਸਟੇਨੇਬਲ ਐਗਰੀਕਲਚਰਲ ਪ੍ਰੈਕਟਸਿਸ' ਰੱਖਿਆ ਗਿਆ ਹੈ। ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਸਸਟੇਨੇਬਲ ਐਗਰੀਕਲਚਰਲ ਪ੍ਰੈਕਟਸਿਸ ਸਮੇਂ ਦੀ ਮੰਗ ਹਨ। ਉਨ੍ਹਾਂ ਖੇਤੀਬਾੜੀ ਵਿਚ ਪੂੰਜੀ ਨਿਰਮਾਣ ਦੀ ਲੋੜ 'ਤੇ ਵੀ ਜ਼ੋਰ ਦਿਤਾ ਤੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਨੂੰ ਨਿਵੇਸ਼ ਗਤੀਵਿਧੀਆਂ  ਲਈ ਕਿਸਾਨਾਂ ਨੂੰ ਹੋਰ ਵੱਧ ਵਿੱਤੀ ਸਹਾਇਤਾ ਮੁਹੱਈਆ ਕਰਨ ਲਈ ਅਪੀਲ ਕੀਤੀ।

ਇਸ ਤੋਂ ਇਲਾਵਾ, ਨਾਬਾਰਡ ਸਹਿਕਾਰੀ ਬੈਂਕਾਂ, ਖੇਤਰੀ ਗ੍ਰਾਮੀਣ ਬੈਂਕਾਂ ਅਤੇ ਵਣਜ ਬੈਂਕਾਂ ਨੂੰ ਰੀਫਾਈਨਾਂਸ ਤੋਂ ਬਾਅਦ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਵੱਖ ਵੱਖ ਬੁਨਿਆਦੀ ਢਾਂਚਿਆਂ ਦੀ ਉਸਾਰੀ ਲਈ ਸੂਬਾ ਸਰਕਾਰ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ। ਪੇਂਡੂ ਖੇਤਰਾਂ ਵਿਚ ਡਿਜੀਟਲ ਬੈਂਕਿੰਗ ਨੂੰ ਪ੍ਰਫੁੱਲਿਤ ਕਰਨ ਲਈ ਨਾਬਾਰਡ ਨੇ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਰਾਹੀਂ ਵਿੱਤੀ ਸਾਖਰਤਾ ਪ੍ਰੋਗਰਾਮ, ਪੇਂਡੂ ਪੱਧਰ ਦੇ ਪ੍ਰੋਗਰਾਮਾਂ ਅਤੇ ਗੋ ਡਿਜੀਟਲ ਪ੍ਰੋਗਰਾਮ ਆਯੋਜਿਤ ਕੀਤੇ ਹਨ ਤਾਂ ਜੋ ਪੇਂਡੂ ਲੋਕਾਂ ਨੂੰ ਡਿਜੀਟਲ ਬੈਂਕਿੰਗ ਅਤੇ ਵਿੱਤੀ ਸਾਖਰਤਾ ਬਾਰੇ ਜਾਣੂ  ਕਰਵਾਇਆ ਜਾ ਸਕੇ।

ਸਾਲ ਦੇ ਦੌਰਾਨ, ਨਾਬਾਰਡ ਵੱਲੋਂ ਕਿਸਾਨਾਂ ਨੂੰ ਜ਼ਮੀਨ ਦੀ ਸੁਚੱਜੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਸੂਬੇ ਦੇ 4000 ਪਿੰਡਾਂ ਵਿੱਚ ਫਸਲੀ ਰਹਿੰਦ-ਖੂਹੰਦ ਪ੍ਰਬੰਧਨ ਪ੍ਰੋਗਰਾਮ - ਪਰਾਲੀ ਬਚਾਓ, ਫਸਲ ਵਧਾਓ ਆਰੰਭ ਕੀਤਾ। ਉਨ੍ਹਾਂ ਨੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਨਾਬਾਰਡ ਵਲੋਂ ਅਨੁਮਾਨਿਤ ਕਰਜ਼ ਸੰਭਾਵਨਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਤਾਂ ਜੋ ਕਿਸਾਨ/ਪਿੰਡ ਦੇ ਵਸਨੀਕਾਂ ਨੂੰ ਇਸ ਦਾ ਲਾਭ ਹੋ ਸਕੇ।

ਸ਼੍ਰੀਮਤੀ ਰਚਨਾ ਦੀਕਸ਼ਿਤ, ਖੇਤਰੀ ਡਾਇਰੈਕਟਰ, ਭਾਰਤੀ ਰਿਜ਼ਰਵ ਬੈਂਕ ਨੇ ਫਾਂਇਨਾਂਸ਼ੀਅਲ ਇੰਕਲੂਜਨ ਫੰਡ ਤਹਿਤ ਕਈ ਗਤੀਵਿਧੀਆਂ ਰਾਹੀਂ ਵਿੱਤੀ ਸਾਖਰਤਾ ਦੇ ਲਈ ਨਾਬਾਰਡ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਨਾਬਾਰਡ ਵਲੋਂ ਮੁਹੱਈਆ ਕਰਵਾਏ ਗਏ ਮੰਚ ਦੀ ਵੀ ਸ਼ਲਾਘਾ ਕੀਤੀ ਜਿੱਥੇ ਸਾਰੇ ਮਹੱਤਵਪੂਰਨ ਹਿੱਤ ਧਾਰਕ ਨਵੇਂ ਵਿਚਾਰਾਂ ਨੂੰ ਹੁਲਾਰਾ ਦੇਣ ਅਤੇ ਸਟੇਟ ਫੋਕਸ ਪੇਪਰ ਵਿਚ ਮਿੱਥੇ ਉਦੇਸ਼ਾਂ 'ਤੇ ਚਰਚਾ ਕਰਨ ਲਈ ਇਕੱਤਰ ਹੁੰਦੇ ਹਨ।

ਜਨਰਲ ਮੈਨੇਜਰ -ਕਨਵੀਨਰ ਐਸਐਲਵੀਸੀ, ਨੇ ਖੇਤੀਬਾੜੀ ਵਿਚ ਲੰਮੇ ਸਮੇਂ ਵਾਲੇ ਕਰਜ਼ੇ ਦੇ ਵਿੱਤ ਪੋਸ਼ਣ ਦੀ ਲੋੜ ਲਈ ਹੋਰ ਜ਼ਿੰਮੇਵਾਰ ਹੋਣ ਦੀ ਲੋੜ ਨੂੰ ਸਵੀਕਾਰ ਕੀਤਾ ਜਿਸ ਨਾਲ ਸੂਬੇ ਦੇ ਕਿਸਾਨਾਂ ਦੀ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ। ਇਸ ਮੌਕੇ ਸਟੇਟ ਫੋਕਸ ਪੇਪਰ ਵਿਚ ਲੱਭੀਆਂ ਗਈਆਂ ਕਰਜ਼ ਸੰਭਾਨਾਵਾਂ ਅਤੇ ਬੁਨਿਆਦੀ ਢਾਂਚਿਆਂ ਦੀਆਂ ਕਮੀਆਂ, ਸੂਬੇ ਵਿਚ ਮਹਿਲਾਵਾਂ ਤੇ ਕਿਸਾਨਾਂ ਦੇ ਵਿਕਾਸ ਲਈ ਵੱਖ ਵੱਖ ਯਤਨਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement