
ਪੰਜਾਬ ਦੇ ਨਵੇਂ ਡੀਜੀਪੀ ਦੀ ਚੋਣ ਨੂੰ ਲੈ ਕੇ ਯੂਪੀਐਸਸੀ (UPSC) ਦੀ ਬੈਠਕ ਅੱਜ ਸੋਮਵਾਰ ਨੂੰ ਹੋਵੇਗੀ। ਇਸ ਬੈਠਕ ਵਿਚ ਯੂਪੀਐਸਸੀ ਸੂਬਾ ਸਰਕਾਰ ਵਲੋਂ...
ਚੰਡੀਗੜ੍ਹ : ਪੰਜਾਬ ਦੇ ਨਵੇਂ ਡੀਜੀਪੀ ਦੀ ਚੋਣ ਨੂੰ ਲੈ ਕੇ ਯੂਪੀਐਸਸੀ (UPSC) ਦੀ ਬੈਠਕ ਅੱਜ ਸੋਮਵਾਰ ਨੂੰ ਹੋਵੇਗੀ। ਇਸ ਬੈਠਕ ਵਿਚ ਯੂਪੀਐਸਸੀ ਸੂਬਾ ਸਰਕਾਰ ਵਲੋਂ ਭੇਜੀ ਗਈ ਸੀਨੀਅਰ ਆਈਪੀਐਸ ਪੁਲਿਸ ਅਧਿਕਾਰੀਆਂ ਦੀ ਲਿਸਟ ‘ਤੇ ਚਰਚਾ ਕਰੇਗੀ। ਸਰਕਾਰ ਨੇ ਯੂਪੀਐਸਸੀ ਨੂੰ ਨਵੇਂ DGP ਦੀ ਤੈਨਾਤੀ ਦੇ ਲਈ ਛੇ ਨਾਮ ਭੇਜੇ ਹਨ। ਇਨ੍ਹਾਂ ਵਿਚੋਂ ਯੋਗਤਾ ਦੇ ਆਧਾਰ ਉਤੇ ਤਿੰਨ ਨਾਵਾਂ ਦੀ ਚੋਣ ਕਰਕੇ ਪੰਜਾਬ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤਿੰਨ ਵਿਚੋਂ ਕਿਸੇ ਇਕ ਨੂੰ DGP ਨਿਯੁਕਤ ਕਰਨਗੇ।
UPSC
ਸੂਚਨਾ ਮੁਤਾਬਕ ਯੂਪੀਐਸਸੀ ਨੂੰ ਭੇਜੀ ਗਈ ਸੀਨੀਅਰ ਆਈਪੀਐਸ ਪੁਲਿਸ ਅਫ਼ਸਰਾਂ ਦੀ ਸੂਚੀ ਵਿਚ ਮੁਹੰਮਦ ਮੁਸਤਫ਼ਾ, ਦਿਨਕਰ ਗੁਪਤਾ, ਐਸ ਚੱਟੋਪਾਧਿਆਏ, ਐਸ.ਐਲ. ਤਿਵਾਰੀ, ਐਮ.ਕੇ. ਧਵਨ ਅਤੇ ਸਾਮੰਤ ਕੁਮਾਰ ਗੋਇਲ ਸ਼ਾਮਲ ਹਨ।