ਚੋਣਾਂ ਤੋਂ ਪਹਿਲਾਂ 'ਆਪ' ਨੇ ਵਿੱਢੀ ਤਿਆਰੀ, ਪਾਰਟੀ ਦੇ ਸੰਗਠਨਾਤਮਿਕ ਢਾਂਚੇ ਦਾ ਕੀਤਾ ਵਿਸਤਾਰ
Published : Mar 4, 2019, 8:47 pm IST
Updated : Mar 5, 2019, 7:59 pm IST
SHARE ARTICLE
AAP
AAP

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਸੰਗਠਨਾਤਮਿਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਤੇਜਿੰਦਰ ਸਿੰਘ ਬਰਾੜ...

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਸੰਗਠਨਾਤਮਿਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਤੇਜਿੰਦਰ ਸਿੰਘ ਬਰਾੜ ਅਤੇ ਆਤਮ ਪ੍ਰਕਾਸ਼ ਸਿੰਘ ਬੱਬਲੂ ਨੂੰ ਸੂਬੇ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ 4 ਹਲਕਾ ਪ੍ਰਧਾਨ ਅਤੇ 1 ਹਲਕਾ ਸਹਿ-ਪ੍ਰਧਾਨ, 2 ਹਲਕਾ ਅਬਜ਼ਰਵਰ ਅਤੇ ਯੂਥ ਵਿੰਗ ਦੇ 2 ਜ਼ਿਲ੍ਹਾ ਪ੍ਰਧਾਨਾਂ ਸਮੇਤ ਅਲੱਗ-ਅਲੱਗ ਵਿੰਗਾਂ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਸੂਚੀ ਅਨੁਸਾਰ ਹਲਕਾ ਪ੍ਰਧਾਨ ਧਰਮਕੋਟ ਤੋਂ ਸੰਜੀਵ ਕੋਛੜ, ਆਤਮ ਨਗਰ (ਲੁਧਿਆਣਾ) ਤੋਂ ਰਵਿੰਦਰ ਪਾਲ ਸਿੰਘ ਪਾਲੀ, ਬੱਸੀ ਪਠਾਣਾ ਤੋਂ ਰੁਪਿੰਦਰ ਸਿੰਘ ਹੈਪੀ ਅਤੇ ਲੁਧਿਆਣਾ (ਨਾਰਥ) ਤੋਂ ਡਾ. ਸਤਵਰਗ ਸਿੰਘ ਸ਼ੇਰਗਿੱਲ ਨੂੰ ਹਲਕਾ ਪ੍ਰਧਾਨ ਬਣਾਇਆ ਗਿਆ ਹੈ ਅਤੇ ਮਹਿਲਾ ਯੂਥ ਆਗੂ ਨਰਿੰਦਰ ਕੌਰ ਭਰਾਜ ਨੂੰ ਹਲਕਾ ਸੰਗਰੂਰ ਦੀ ਸਹਿ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦਕਿ ਹਲਕਾ ਨਕੋਦਰ ਲਈ ਜਸਵੀਰ ਸਿੰਘ, ਸ਼ਾਂਤੀ ਸਰੂਪ, ਪਰਮਜੀਤ ਸਿੰਘ, ਨਰੇਸ਼ ਕੁਮਾਰ, ਬਲਜੀਤ ਕੌਰ ਅਤੇ ਸੁਭਾਸ਼ ਸ਼ਰਮਾ 'ਤੇ ਆਧਾਰਿਤ ਕਮੇਟੀ ਗਠਿਤ ਕੀਤੀ ਗਈ ਹੈ।

ਕੇਵਲ ਸਿੰਘ ਜਾਗੋਵਾਲ ਨੂੰ ਯੂਥ ਵਿੰਗ ਦਾ ਸੂਬਾ ਸੰਯੁਕਤ ਸਕੱਤਰ ਅਤੇ ਨਵਜੋਤ ਸਿੰਘ ਸੈਣੀ ਨੂੰ ਯੂਥ ਵਿੰਗ ਮੋਹਾਲੀ ਦਾ ਪ੍ਰਧਾਨ ਅਤੇ ਹਰਦੀਪ ਸਿੰਘ ਨੂੰ ਪਾਰਟੀ ਦੇ ਲੀਗਲ ਸੈੱਲ ਦਾ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਲੀਗਲ ਸੈੱਲ ਦੇ ਹਾਈਕੋਰਟ ਪੈਨਲ 'ਚ ਐਡਵੋਕੇਟ ਸੁਸ਼ੀਲ ਕੌਸ਼ਲ, ਜੈਕਰ ਵਿਰਕ ਅਤੇ ਹਰਜੋਤ ਮਾਨ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

AAP-2AAP-2ਪਾਰਟੀ ਦੇ ਸਾਬਕਾ ਸੈਨਿਕ ਵਿੰਗ ਲਈ ਲੈਫ਼ਟੀਨੈਂਟ (ਰਿਟਾ.) ਪ੍ਰਹਿਲਾਦ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਰੋਪੜ, ਸਾਰਜ਼ਂਟ ਨਰਿੰਦਰ ਸਿੰਘ ਭਾਟੀਆ ਨੂੰ ਫ਼ਤਿਹਗੜ੍ਹ ਸਾਹਿਬ, ਮਾਸਟਰ ਚਰਨਜੀਤ ਸਿੰਘ ਨੂੰ ਕਪੂਰਥਲਾ, ਸੂਬੇਦਾਰ ਮੇਜਰ ਸੁਖਦੇਵ ਸਿੰਘ (ਰਿਟਾ.) ਨੂੰ ਗੁਰਦਾਸਪੁਰ, ਸੂਬੇਦਾਰ ਮੇਜਰ (ਰਿਟਾ.) ਸੁਲੱਖਣ ਸਿੰਘ ਨੂੰ ਹੁਸ਼ਿਆਰਪੁਰ, ਕੈਪਟਨ (ਰਿਟਾ.)  ਏਡੀ ਸਿੰਘ ਨੂੰ ਪਟਿਆਲਾ, ਹਰਜੀਤ ਸਿੰਘ ਬਰਾੜ ਨੂੰ ਸੰਗਰੂਰ, ਜੇਡਬਲਯੂਓ ਏਐਮ ਸਹਿਗਲ ਨੂੰ ਜਲੰਧਰ, ਸੇਵਾ ਸਿੰਘ ਨੂੰ ਨਵਾਂ ਸ਼ਹਿਰ ਅਤੇ ਲਖਵਿੰਦਰ ਸਿੰਘ ਨੂੰ ਤਰਨਤਾਰਨ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ।

'ਆਪ' ਦੇ ਅਨੁਸੂਚਿਤ ਜਾਤੀ ਵਿੰਗ ਲਈ ਬਲਵਿੰਦਰ ਸਿੰਘ ਧਾਲੀਵਾਲ ਨੂੰ ਸੂਬਾ ਸੰਯੁਕਤ ਸਕੱਤਰ ਅਤੇ ਬਲੌਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨਾਂ ਲੁਧਿਆਣਾ ਦਿਹਾਤੀ, ਗੁਰਿੰਦਰ ਸਿੰਘ ਨੂੰ ਮੋਗਾ, ਸੁਰਿੰਦਰ ਸਿੰਘ ਨੂੰ ਫ਼ਾਜ਼ਿਲਕਾ, ਪਿਆਰਾ ਸਿੰਘ ਨੂੰ ਕਪੂਰਥਲਾ ਅਤੇ ਸੁਖਦੇਵ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਨਿਯੁਕਤ ਕੀਤਾ ਗਿਆ ਹੈ। 'ਆਪ' ਦੇ ਵਪਾਰ ਵਿੰਗ ਲਈ ਭੁਪਿੰਦਰ ਬਾਂਸਲ ਨੂੰ ਮਾਲਵਾ ਜ਼ੋਨ-1 ਦਾ ਉਪ ਪ੍ਰਧਾਨ ਅਤੇ ਗੁਰਚਰਨ ਸਿੰਘ ਮੁੰਡੂ ਨੂੰ ਜਨਰਲ ਸਕੱਤਰ ਲਗਾਇਆ ਗਿਆ ਹੈ।

ਜ਼ਿਲ੍ਹਾ ਉਪ ਪ੍ਰਧਾਨਾਂ 'ਚ ਰਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਬਠਿੰਡਾ ਸ਼ਹਿਰੀ, ਬਲਵਿੰਦਰ ਸਿੰਘ ਨੂੰ ਸਰਦੂਲਗੜ੍ਹ, ਕੇਵਲ ਸਿੰਘ ਨੂੰ ਬੁਢਲਾਡਾ, ਮਨੀਸ਼ ਕੁਮਾਰ ਨੂੰ ਮਾਨਸਾ, ਪ੍ਰੀਤਪਾਲ ਸਿੰਘ ਨੂੰ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਨੂੰ ਜ਼ੀਰਾ, ਸੁਰਿੰਦਰ ਮੋਹਨ ਨੂੰ ਗੁਰਹਰਸਾਏ ਤੋਂ ਨਿਯੁਕਤ ਕੀਤਾ ਗਿਆ। 'ਆਪ' ਦੀ ਬੁੱਧੀਜੀਵੀ ਵਿੰਗ ਵਿਚ ਸੂਬਾ ਟੀਮ ਦੇ ਮੈਂਬਰਾਂ ਵਿਚ ਤੇਜਪਾਲ, ਗੁਰਮੀਤ ਸਿੰਘ ਨੂੰ , ਉਪ-ਪ੍ਰਧਾਨਾਂ ਵਿਚ ਰਾਜਵੰਤ ਸਿੰਘ, ਡਾ. ਚਰਨਜੀਤ ਕੌਰ, ਹਰਬੰਸ ਸਿੰਘ, ਐਚ.ਐਸ ਵਾਲੀਆ,

ਸੁਖਵਿੰਦਰ ਸਿੰਘ ਨੂੰ, ਜਨਰਲ ਸਕੱਤਰ ਹਰਭਜਨਾ ਕੌਰ, ਬਰਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸ਼ਰਮਾ,  ਪ੍ਰਹਿਲਾਦ ਸਿੰਘ ਨੂੰ, ਸੰਯੁਕਤ ਸਕੱਤਰ ਬਲਦੇਵ ਸਿੰਘ ਪੰਨੂੰ, ਹਰਮਿੰਦਰਪਾਲ ਸਿੰਘ, ਸ਼ਿੰਗਾਰਾ ਸਿੰਘ, ਨਛੱਤਰ ਸਿੰਘ ਨੂੰ, ਜ਼ੋਨ ਪ੍ਰਧਾਨ ਬਲਦੇਵ ਸਿੰਘ ਨੂੰ ਮਾਲਵਾ -1 ਦਾ, ਪ੍ਰਗਟ ਸਿੰਘ ਨੂੰ ਮਾਲਵਾ -2 ਦਾ, ਮਾਸਟਰ ਭੋਲਾ ਨੂੰ ਮਾਲਵਾ -3 ਦਾ,  ਸੁਰਿੰਦਰਪਾਲ ਸਿੰਘ ਮੰਡ ਨੂੰ ਦੋਆਬਾ ਦਾ ਅਤੇ ਜਸਪਾਲ ਸਿੰਘ ਨੂੰ ਮਾਝਾ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ।

ਜਦਕਿ ਜ਼ਿਲ੍ਹਾ ਪ੍ਰਧਾਨ ਲਈ ਕ੍ਰਿਸ਼ਨ ਲਾਲ ਨੂੰ ਫ਼ਾਜ਼ਿਲਕਾ,  ਗੁਰਜੀਤ ਸਿੰਘ ਨੂੰ ਮਾਨਸਾ, ਗੁਰਦਰਸ਼ਨ ਸਿੰਘ ਨੂੰ ਲੁਧਿਆਣਾ ਦਿਹਾਤੀ, ਸੁਰਜੀਤ ਸਿੰਘ ਸੰਧੂ ਨੂੰ ਬਰਨਾਲਾ, ਸੁਰਿੰਦਰਪਾਲ ਸ਼ਰਮਾ ਨੂੰ ਸੰਗਰੂਰ, ਸੁਦੇਸ਼ ਸਿੰਘ ਮੋਦਗਿਲ ਨੂੰ ਪਟਿਆਲਾ, ਦੀਪਕ ਕੌਸ਼ਲ ਨੂੰ ਪਟਿਆਲਾ ਦਿਹਾਤੀ, ਗੁਰਮੇਜ ਸਿੰਘ ਕਾਹਲੋਂ ਨੂੰ ਮੋਹਾਲੀ,  ਪਰਮਜੀਤ ਸਿੰਘ ਅਰੋੜਾ ਨੂੰ ਜਲੰਧਰ ਸਿਟੀ,  ਪ੍ਰੇਮ ਕੁਮਾਰ ਨੂੰ ਜਲੰਧਰ ਦਿਹਾਤੀ, ਜਗਦੀਸ਼ ਸਿੰਘ ਸੋਢੀ ਨੂੰ ਤਰਨ ਤਾਰਨ,  ਜਸਵੰਤ ਸਿੰਘ ਸੰਧੂ ਨੂੰ ਅੰਮ੍ਰਿਤਸਰ ਸਿਟੀ,

ਬਲਜਿੰਦਰ ਸਿੰਘ ਜੋਸ਼ਨ ਨੂੰ ਅੰਮ੍ਰਿਤਸਰ ਦਿਹਾਤੀ, ਡਾ. ਗੁਰਿੰਦਰ ਸਿੰਘ ਨੂੰ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। 'ਆਪ' ਦੀ ਮਹਿਲਾ ਵਿੰਗ ਲਈ ਮੰਜੂ ਸ਼ੇਰੀ ਨੂੰ ਲੁਧਿਆਣਾ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦਕਿ ਮਹਿਲਾ ਵਿੰਗ ਦੀ ਉਪ-ਪ੍ਰਧਾਨ ਜਗਜੀਤ ਕੌਰ ਨੂੰ ਨਵਾਂ ਸ਼ਹਿਰ, ਕੁਲਵਿੰਦਰ ਕੌਰ ਅਤੇ ਕਸ਼ਮੀਰ ਕੌਰ ਨੂੰ ਐਸ.ਏ.ਐਸ ਨਗਰ, ਰਵਿੰਦਰ ਕੌਰ ਰੇਖੀ ਨੂੰ ਜਲੰਧਰ ਤੋਂ ਉਪ ਪ੍ਰਧਾਨ ਨਿਯੁਕਤ ਕੀਤਾ।

ਇਸੇ ਤਰ੍ਹਾਂ ਮਹਿਲਾ ਵਿੰਗ ਦੀ ਜਨਰਲ ਸਕੱਤਰ ਲਈ ਬਲਜਿੰਦਰ ਕੌਰ ਅਤੇ ਹਰਜਿੰਦਰ ਕੌਰ ਨੂੰ ਫ਼ਿਰੋਜ਼ਪੁਰ, ਭਾਗਵੰਤੀ ਨੂੰ ਫ਼ਾਜ਼ਿਲਕਾ, ਤੇਜ਼ ਕੌਰ ਨੂੰ ਬਠਿੰਡਾ, ਮੁਕਤਸਰ ਤੋਂ ਸੋਨੀਆ ਸ਼ਰਮਾ, ਫ਼ਾਜ਼ਿਲਕਾ ਤੋਂ ਇੰਦਰਜੀਤ ਕੌਰ ਅਤੇ ਕੁਲਵੰਤ ਕੌਰ, ਲੁਧਿਆਣਾ ਤੋਂ ਸਤਵਿੰਦਰ ਕੌਰ, ਮਮਤਾ ਚਾਵਲਾ, ਨਵਨੀਤ ਕੌਰ, ਊਸ਼ਾ ਰਾਣੀ, ਪੂਨਮ, ਫ਼ਤਿਹਗੜ੍ਹ ਸਾਹਿਬ ਤੋਂ ਕਵਿਤਾ, ਕਿਰਨਜੀਤ, ਅੰਮ੍ਰਿਤ ਕੌਰ, ਬਲਜੀਤ ਕੌਰ,

ਐਸ ਏ ਐਸ ਨਗਰ ਤੋਂ ਜੋਗਿੰਦਰ ਕੌਰ, ਸਵਰਨ ਲਤਾ, ਸਿਮਰਨ ਕੌਰ, ਬਲਜਿੰਦਰ ਕੌਰ, ਉਰਮਿਲਾ, ਰਾਣੀ ਸੋਹਲ, ਸਵਿਤਾ ਪੂਰੀ, ਮੀਨੂ, ਸੁਰਿੰਦਰ ਸ਼ਰਮਾ, ਰਣਦੀਪ ਕੌਰ, ਸਰਬਜੀਤ ਕੌਰ, ਮੁਕਤਸਰ ਤੋਂ ਕਮਲਜੀਤ ਕੌਰ ਅਤੇ  ਜਲੰਧਰ ਤੋਂ ਗੁਰਪ੍ਰੀਤ ਕੌਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement