ਪੁਲਿਸ ਵਲੋਂ ਔਰਤ ਦੀ ਲਾਸ਼ ਨਾਲ ਬਦਸਲੂਕੀ, ਵੀਡੀਓ ਵਾਇਰਲ
Published : Apr 4, 2019, 2:23 pm IST
Updated : Apr 4, 2019, 2:23 pm IST
SHARE ARTICLE
Hoshiarpur Police Video Viral
Hoshiarpur Police Video Viral

ਪੁਲਿਸ ਨੇ ਲਾਸ਼ ਨੂੰ ਸਹੀ ਢੰਗ ਨਾਲ ਲਿਜਾਉਣ ਦੀ ਬਜਾਏ ਘੜੀਸਣਾ ਹੀ ਸਹੀ ਸਮਝਿਆ

ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਇਕ ਅਜਿਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜੋ ਪੁਲਿਸ ਦਾ ਸ਼ਰਮਨਾਕ ਚਿਹਰਾ ਪੇਸ਼ ਕਰਦੀ ਹੈ। ਦਰਅਸਲ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਪੁਲਿਸ ਵਲੋਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਬਦਸਲੂਕੀ ਨਾਲ ਘੜੀਸ ਕੇ ਲਿਜਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਹਰ ਵਾਰ ਦੀ ਤਰ੍ਹਾਂ ਅਪਣਾ ਪੱਲਾ ਝਾੜ ਰਹੀ ਹੈ ਪਰ ਇਸ ਵੀਡੀਓ ਨਾਲ ਇਕ ਵਾਰ ਫਿਰ ਖ਼ਾਕੀ ਦੀ ਸੰਜੀਦਗੀ ਅਤੇ ਇਨਸਾਨੀਅਤ ’ਤੇ ਸਵਾਲ ਖੜੇ ਹੋਏ ਹਨ।

ਵੀਡੀਓ ਵਿਚ ਮ੍ਰਿਤਕ ਮਹਿਲਾ ਦੀ ਲਾਸ਼ ਨਾਲ ਬਦਸਲੂਕੀ ਸਾਫ਼ ਵੇਖੀ ਜਾ ਸਕਦੀ ਹੈ। ਪੁਲਿਸ ਨੇ ਲਾਸ਼ ਨੂੰ ਸਹੀ ਢੰਗ ਨਾਲ ਲਿਜਾਉਣ ਦੀ ਥਾਂ ਘੜੀਸਣਾ ਹੀ ਠੀਕ ਸਮਝਿਆ। ਦਰਅਸਲ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਸਰਹੱਦ ਉਤੇ ਪੈਂਦੇ ਪਿੰਡ ਬਨਖੰਡੀ ਵਿਚ ਇਸ ਅਣਪਛਾਤੀ ਔਰਤ ਦੀ ਲਾਸ਼ ਮਿਲੀ ਪਰ ਲਾਸ਼ ਲਿਜਾਉਣ ਲਈ ਕਿਸੇ ਗੱਡੀ ਦੀ ਮਦਦ ਨਹੀਂ ਲਈ ਗਈ, ਸਗੋਂ ਮ੍ਰਿਤਕ ਦੇਹ ਨਾਲ ਬਦਸਲੂਕੀ ਕੀਤੀ ਗਈ।

ਹਾਲਾਂਕਿ ਹੁਸ਼ਿਆਰਪੁਰ ਪੁਲਿਸ ਸਾਰੇ ਮਾਮਲੇ ਤੋਂ ਖ਼ੁਦ ਨੂੰ ਅਣਜਾਣ ਦੱਸ ਰਹੀ ਹੈ ਤੇ ਤਰਕ ਦਿਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਹਿਲਾ ਦੀ ਲਾਸ਼ ਹਿਮਾਚਲ ਪੁਲਿਸ ਨੇ ਸੌਂਪੀ ਹੈ। ਲਿਹਾਜ਼ਾ ਜਿਸ ਵਾਇਰਲ ਵੀਡੀਓ ਵਿਚਲਾ ਮੁਲਾਜ਼ਮ ਹਿਮਾਚਲ ਪੁਲਿਸ ਦਾ ਹੈ। ਹੁਸ਼ਿਆਰਪੁਰ ਪੁਲਿਸ ਭਾਵੇਂ ਮਾਮਲੇ ਤੋਂ ਪੱਲਾ ਝਾੜ ਰਹੀ ਹੈ ਪਰ ਇਸ ਮਾਮਲੇ ਨਾਲ ਇਕ ਵਾਰ ਫਿਰ ਖ਼ਾਕੀ ਦੀ ਬੇਦਰਦੀ ਤਾਂ ਜੱਗ ਜ਼ਾਹਿਰ ਹੋਈ ਹੀ ਹੈ। ਫ਼ਿਲਹਾਲ ਮਹਿਲਾ ਦੀ ਲਾਸ਼ ਪੋਸਟਮਾਰਟਮ ਅਤੇ ਸ਼ਨਾਖ਼ਤ ਲਈ ਸਿਵਲ ਹਸਪਤਾਲ ’ਚ ਰੱਖੀ ਗਈ ਹੈ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement