
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕਤਸਰ ਜਿਲ੍ਹੇ ਦੇ ਨੌਜਵਾਨ ਸਾਇੰਸ ਦੀਪ ਸਿੰਘ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਕਰਨ ਦੀ ਜ਼ਿਮੇਵਾਰੀ
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕਤਸਰ ਜਿਲ੍ਹੇ ਦੇ ਨੌਜਵਾਨ ਸਾਇੰਸ ਦੀਪ ਸਿੰਘ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਕਰਨ ਦੀ ਜ਼ਿਮੇਵਾਰੀ ਅਪਣੇ ਹੱਥ ਲੈਣ ਦਾ ਐਲਾਨ ਕੀਤਾ ਹੈ| ਮੁਕਤਸਰ ਦੇ ਐਸ.ਐਸ.ਪੀ. ਸੁਸ਼ੀਲ ਕੁਮਾਰ ਦੇ ਨਾਲ ਸਾਇੰਸ ਦੀਪ ਸਿੰਘ ਮੁੱਖ ਮੰਤਰੀ ਦਫ਼ਤਰ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਨੇ ਸਾਇੰਸ ਦੀਪ ਸਿੰਘ ਨਾਲ ਮੁਲਾਕਾਤ ਕੀਤੀ ਉਸ ਨਾਲ ਮਿਲ ਚੰਗੇਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ| ਦੱਸ ਦਈਏ ਕਿ ਇਹ ਸਾਇੰਸ ਦੀਪ ਸਿੰਘ ਨਾਮ ਦਾ ਨੌਜਵਾਨ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਕਾਫੀ ਸਰਗਰਮ ਹੈ|
Science Deep Singhਦੱਸ ਦਈਏ ਕਿ ਇਹ ਨੌਜਵਾਨ ਚੱਕ ਸ਼ੇਰ ਵਾਲਾ ਪਿੰਡ ਦਾ ਵਾਸੀ ਹੈ। ਦੱਸਣਯੋਗ ਹੈ ਕਿ ਸਾਇੰਸ ਦੀਪ ਸਿੰਘ ਨਸ਼ੇ ਦੀ ਮਾੜੀ ਆਦਤ ਦੇ ਆਦਿ ਆਪਣੇ ਪਿਤਾ ਅਤੇ ਦਾਦੇ ਦੋਵਾਂ ਨੂੰ ਖੋ ਚੁੱਕਿਆ ਹੈ। ਅਪਣੇ ਪਿਤਾ ਅਤੇ ਦਾਦੇ ਦੀ ਅਜਿਹਾ ਹਾਲਤ ਨਾਲ਼ ਹੋਈ ਮੌਤ ਕਾਰਨ ਉਹ ਸਮਾਜ ਦੇ ਨਸ਼ੇ ਦੇ ਦਲਦਲ 'ਚ ਫ਼ਸੇ ਨੌਜਵਾਨਾਂ ਨੂੰ ਇਸ ਵਿਚੋਂ ਬਾਹਰ ਨਿਕਲਣ ਲਈ ਜਾਗਰੂਕ ਕਰਨਾ ਚਾਹੁੰਦਾ ਹੈ। ਜਿਸ ਨੇ ਉਸ ਨੂੰ ਸਮਾਜ ਦੇ ਲਈ ਕੁਝ ਹਾਂ-ਪੱਖੀ ਕਾਰਜ ਕਰਨ ਲਈ ਪ੍ਰੇਰਿਆ| ਇਸ ਤੋਂ ਬਾਅਦ ਉਹ ਨਸ਼ਿਆਂ ਦੀ ਲਾਹਨਤ ਤੋਂ ਪਰੇ ਰਹਿਣ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲਗ ਪਿਆ|
Science Deep Singhਇਸ ਨੌਜਵਾਨ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਮੁੱਖ ਮੰਤਰੀ ਨੇ ਹੋਰਾਂ ਨੌਜਵਾਨਾਂ ਨੂੰ ਵੀ ਸਾਇੰਸ ਦੀਪ ਸਿੰਘ ਵੱਲੋਂ ਅਪਣਾਏ ਮਿਸ਼ਨ ਵਿਚ ਉਸਦਾ ਸਾਥ ਦੇਣ ਲਈ ਪ੍ਰੇਰਿਆ ਅਤੇ ਨਸ਼ੇ ਦੇ ਇਸ ਜ਼ਹਿਰ ਤੋਂ ਤੌਬਾ ਕਰਨ ਦਾ ਜ਼ੋਰ ਪਾਇਆ ਹੈ| ਸਾਇੰਸ ਦੀਪ ਸਿੰਘ ਅਤੇ ਉਸ ਦੇ ਪਰਿਵਾਰ ਨੇ ਨਸ਼ਈਆਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੱਸ ਦਈਏ ਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਾਇੰਸ ਦੀਪ ਸਿੰਘ ਨੇ ਡਰਾਮਿਆਂ, ਸਕਿਟਾਂ ਅਤੇ ਸੰਗੀਤ ਦੇ ਮੁਕਾਬਲੇ ਆਯੋਜਿਤ ਕਰਵਾ ਕੇ ਮੁਕਤਸਰ ਦੇ ਪਿੰਡਾਂ ਅਤੇ ਨੇੜੇ ਦੇ ਜ਼ਿਲ੍ਹਿਆਂ ਵਿਚ ਅਪਣੇ ਕੰਮ ਨੂੰ ਅੰਜਾਮ ਦਿੱਤਾ ਹੈ|
Captain Amarinder Singhਮੁੱਖ ਮੰਤਰੀ ਨੇ ਸਾਇੰਸ ਦੀਪ ਸਿੰਘ ਦੀ ਮਾਤਾ ਸਿਮਰਨਜੀਤ ਕੌਰ ਦੇ ਸਿਲਾਈ ਕਢਾਈ ਦੇ ਹੁਨਰ ਨੂੰ ਸਰਾਹੁੰਦਿਆਂ ਸੂਬਾ ਸਰਕਾਰ ਨੂੰ ਉਨ੍ਹਾਂ ਦੇ ਨਾਲ ਖੜੇ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਲਾਭਦਾਇਕ ਰੁਜ਼ਗਾਰ ਪ੍ਰਾਪਤ ਕਰ ਸਕੇ| ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ ਹੈ ਕਿ ਉਹ ਸਾਇੰਸ ਦੀਪ ਸਿੰਘ ਦੇ ਵੱਡੇ ਭਰਾ ਦੇ ਕਰਮਜੀਤ ਸਿੰਘ ਦੇ ਹੁਨਰ 'ਤੇ ਵੀ ਇੱਕ ਨਜ਼ਰ ਮਾਰਨ ਤਾਂ ਜੋ ਉਸ ਨੂੰ ਢੁਕਵੀਂ ਨੌਕਰੀ ਦਿੱਤੀ ਜਾ ਸਕੇ|
Punjab Govtਮੁੱਖ ਮੰਤਰੀ ਨੇ ਸਾਇੰਸ ਦੀਪ ਸਿੰਘ ਦੀ ਸਮੁੱਚੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕਰਕੇ ਸਰਕਾਰ ਦਾ ਯੋਗਦਾਨ ਚੰਗੇ ਤੇ ਮਿਹਨਤੀ ਨੌਜਵਾਨਾਂ ਦੀ ਤਰੱਕੀ ਅਤੇ ਸਾਥ 'ਚ ਦਿਖਾ ਦਿੱਤਾ ਹੈ। ਜੇਕਰ ਹਰ ਇਕ ਨੌਜਵਾਨ ਸਾਇੰਸ ਦੀਪ ਸਿੰਘ ਦੀ ਸੋਚ ਦਾ ਹਿੱਸਾ ਬਣ ਜਾਵੇ ਤਾਂ ਨਸ਼ੇ ਦਾ ਕੋਹੜ ਜੜ੍ਹ ਤੋਂ ਹਮੇਸ਼ਾ ਲਈ ਖਤਮ ਹੋ ਜਾਵੇਗਾ।