
ਬਲਾਕ ਖੇਤੀਬਾੜੀ ਅਫਸਰ ਡਾ. ਅਵਤਾਰ ਸਿੰਘ ਨੇ ਖੇਤੀ ਵਿਭਾਗ ਵਲੋਂ ਬੀਜਾਂ 'ਤੇ ਦਿਤੀ ਜਾਣ ਵਾਲੀ ਸਬਸਿਡੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ.............
ਨੰਗਲ: ਬਲਾਕ ਖੇਤੀਬਾੜੀ ਅਫਸਰ ਡਾ. ਅਵਤਾਰ ਸਿੰਘ ਨੇ ਖੇਤੀ ਵਿਭਾਗ ਵਲੋਂ ਬੀਜਾਂ 'ਤੇ ਦਿਤੀ ਜਾਣ ਵਾਲੀ ਸਬਸਿਡੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਘੱੱਟ ਤੋਂ ਘੱਟ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਅਤੇ ਸਿਫ਼ਾਰਿਸ਼ ਕੀਤੇ ਸੁਧਰੀ ਹੋਈ ਕਿਸਮ ਦੇ ਬੀਜ਼ ਹੀ ਇਸਤੇਮਾਲ ਕਰਨ। ਅੱਜ ਡਾ ਅਵਤਾਰ ਸਿੰਘ ਦੀ ਅਗਵਾਈ ਵਿਚ ਉਹਨਾਂ ਦੀ ਟੀਮ ਵਲੋਂ ਖਾਦਾ ਬੀਜਾਂ ਅਤੇ ਕੀਟ-ਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਹਨਾਂ ਨੇ ਦੁਕਾਨਾਂ ਉਤੇ ਸਮਾਨ ਖਰੀਦਣ ਆਏ ਕਿਸਾਨਾਂ ਨੂੰ ਜਾਗਰੂਕ ਕਰਦਿਆ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਭਲਾਈ ਦਾ ਵਿਭਾਗ ਹੈ
ਜਿਸ ਤੋਂ ਹਰ ਸੰਭਵ ਜਾਣਕਾਰੀ ਤੇ ਮਦਦ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਪੰੰਜਾਬ ਤਹਿਤ ਲੋਕਾਂ ਲਈ ਸਿਹਤਮੰਦ ਖਾਦ ਪਦਾਰਥਾਂ ਦੇ ਉਤਪਾਦਨ ਲਈ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਹੈ। ਉਹਨਾਂ ਕਿਹਾ ਦੁਕਾਨਦਾਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਵਧੀਆਂ ਕਿਸਮ ਦੇ ਖਾਦ ਬੀਜ ਅਤੇ ਕੀਟ-ਨਾਸ਼ਕ ਦਵਾਈਆਂ ਦੀ ਹੀ ਵਿਕਰੀ ਕਰਨ ਅਤੇ ਕਿਸਾਨ ਅਪਣੇ ਖਰੀਦੇ ਮਾਲ ਦਾ ਬਿਲ ਜ਼ਰੂਰ ਲੈਣ।
ਕਿਸਾਨਾਂ ਦੀਆਂ ਫ਼ਸਲਾਂ ਦੀ ਸਾਂਭ ਸੰਭਾਲ ਲਈ ਵਿਭਾਗ ਵਲੋਂ ਸਮੇਂ-ਸਮੇਂ 'ਤੇ ਮਾਹਰਾ ਵਲੋਂ ਸਿਫ਼ਾਰਸ ਕੀਤੇ ਨੁਕਸੇ ਵੀ ਕਿਸਾਨਾਂ ਨਾਲ ਕੈਪ ਲਗਾ ਕੇ ਸਾਂਝੇ ਕੀਤੇ ਜਾ ਰਹੇ ਹਨ ਜਿਹਨਾਂ ਦਾ ਇਸ ਇਲਾਕੇ ਦੇ ਕਿਸਾਨ ਭਰਭੂਰ ਲਾਭ ਲੈ ਰਹੇ ਹਨ। ਅੱਜ ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ ਕੋਆਪਰੇਟਿਵ ਸੁਸਾਇਟੀ ਨਿੱਕੁਵਾਲ, ਦਿਆਪੁਰ ਮਜਾਰੀ ਨੰਗਲ ਅਤੇ ਭਲਾਨ ਵਿਚ ਖਾਦਾ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਖਾਦਾ ਦੇ ਸੈਂਪਲ ਭਰੇ।