
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ, ਬੀਬੀ ਸਤਵੰਤ ਕੌਰ ਸੰਧੂ..............
ਰੂਪਨਗਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ, ਬੀਬੀ ਸਤਵੰਤ ਕੌਰ ਸੰਧੂ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੋਵਾਲ ਅਤੇ ਹੋਰ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਜ਼ਿਲ੍ਹਾ ਅਕਾਲੀ ਜਥਾ ਰੋਪੜ੍ਹ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿਤਾ। ਜ਼ਿਲ੍ਹੇ ਦੇ 13 ਸੀਨੀਅਰ ਆਗੂਆਂ ਦੇ ਨਾਮ ਪਾਰਟੀ ਦੇ ਸੂਬਾ ਪਧਰੀ ਢਾਂਚੇ ਵਿਚ ਸਨਮਾਨ ਦੇਣ ਲਈ ਰੱਖੇ ਗਏ ਹਨ ਇਨ੍ਹਾਂ ਵਿਚ ਅਮਰਜੀਤ ਸਿੰਘ ਚਾਵਲਾ ਮੈਂਬਰ ਐਸ.ਜੀ.ਪੀ.ਸੀ, ਜਥੇਦਾਰ ਮੋਹਣ ਸਿੰਘ ਢਾਹੇ ਸਾਬਕਾ ਪ੍ਰਧਾਨ, ਪਰਮਜੀਤ ਸਿੰਘ ਮੱਕੜ ਸਾਬਕਾ ਪ੍ਰਧਾਨ,
ਮਨਜੀਤ ਸਿੰਘ ਘਨੌਲੀ ਸਾਬਕਾ ਚੇਅਰਮੈਨ, ਸਤਵੰਤ ਸਿੰਘ ਗਿੱਲ, ਯਸ਼ਵੀਰ ਟਿੱਕਾ, ਅਮਰਜੀਤ ਸਿੰਘ ਸਤਿਆਲ ਸਾਬਕਾ ਪ੍ਰਧਾਨ, ਹਰਜੀਤ ਸਿੰਘ ਹਵੇਲੀ, ਪ੍ਰੀਤਮ ਸਿੰਘ ਸੱਲੋਮਾਜਰਾ ਸਾਬਕਾ ਪ੍ਰਧਾਨ, ਜਗਜੀਤ ਸਿੰਘ ਰਤਨਗੜ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਗੁਰਮੁਖ ਸਿੰਘ ਸੈਣੀ, ਅਜਮੇਰ ਸਿੰਘ ਖੇੜਾ ਮੈਂਬਰ ਐਸ.ਜੀ.ਪੀ.ਸੀ ਅਤੇ ਉਜਲ ਸਿੰਘ ਆੜ੍ਹਤੀ ਦੇ ਨਾਮ ਸ਼ਾਮਲ ਹਨ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੀ ਗਈ ਲਿਸਟ ਵਿਚ ਪਾਰਟੀ ਵਿਚ ਕੰਮ ਕਰਨ ਵਾਲੇ ਸਾਰੇ ਮਿਹਨਤੀ ਆਗੂਆਂ ਨੂੰ ਬਣਦੀ ਨੁੰਮਾਇੰਦਗੀ ਦਿੱਤੀ ਗਈ ਹੈ।
ਪਰਮਜੀਤ ਸਿੰਘ ਲੱਖੋਵਾਲ ਨੇ ਦਸਿਆ ਕਿ ਜ਼ਿਲ੍ਹਾ ਰੋਪੜ ਵਿਚ ਪੈਂਦੇ 13 ਸਰਕਲ ਪ੍ਰਧਾਨਾਂ ਦਾ ਐਲਾਨ ਵੀ ਕਰ ਦਿਤਾ ਗਿਆ ਹੈ। ਜਿਸ ਵਿਚ ਜਗੇਦਵ ਸਿੰਘ ਕੁੱਕੁ ਸਰਕਲ ਪ੍ਰਧਾਨ ਨੰਗਲ (ਸ਼ਹਿਰੀ), ਕਰਮ ਸਿੰਘ ਬੇਲਾ ਦਰਗਾਹੀਂ ਸਰਕਲ ਪ੍ਰਧਾਨ ਨੰਗਲ (ਦਿਹਾਤੀ), ਮਾਸਟਰ ਹਰਜੀਤ ਸਿੰਘ ਅਚਿੰਤ ਸਰਕਲ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ (ਸ਼ਹਿਰੀ), ਸੁਰਿੰਦਰ ਸਿੰਘ ਮਟੌਰ ਸਰਕਲ ਪ੍ਰਧਾਨ ਸ੍ਰ੍ਰੀ ਅਨੰਦਪੁਰ ਸਾਹਿਬ (ਦਿਹਾਤੀ), ਡਾ. ਖੁਸ਼ਹਾਲ ਸਿੰਘ ਬਰੂਆਲ ਸਰਕਲ ਪ੍ਰਧਾਨ ਕੀਰਤਪੁਰ ਸਾਹਿਬ (ਦਿਹਾਤੀ), ਤਜਿੰਦਰ ਸਿੰਘ ਪੱਪੂ ਸਰਕਲ ਪ੍ਰਧਾਨ ਕੀਰਤਪੁਰ ਸਾਹਿਬ (ਸ਼ਹਿਰੀ),
ਬਾਬਾ ਦਿਲਬਾਗ ਸਿੰਘ ਮਾਣਕੂਮਾਜਰਾ ਸਰਕਲ ਪ੍ਰਧਾਨ ਨੂਰਪੁਰਬੇਦੀ, ਸ਼ੇਰ ਸਿੰਘ ਬਿੰਦਰਖ ਸਰਕਲ ਪ੍ਰਧਾਨ ਪੁਰਖਾਲੀ, ਰਵਿੰਦਰ ਸਿੰਘ ਢੱਕੀ ਸਰਕਲ ਪ੍ਰਧਾਨ ਘਨੌਲੀ, ਅਵਤਾਰ ਸਿੰਘ ਬੁਰਜਵਾਲਾ ਸਰਕਲ ਪ੍ਰਧਾਨ ਸਿੰਘ ਭਗਵੰਤਪੁਰ, ਬਲਦੇਵ ਸਿੰਘ ਹਾਫਿਜਾਬਾਦ ਸਰਕਲ ਪ੍ਰਧਾਨ ਚਮਕੌਰ ਸਾਹਿਬ (ਦਿਹਾਤੀ), ਮੇਜਰ ਹਰਜੀਤ ਸਿੰਘ ਕੰਗ ਸਰਕਲ ਪ੍ਰਧਾਨ ਮੋਰਿੰਡਾ (ਸ਼ਹਿਰੀ) ਅਤੇ ਜੁਗਰਾਜ ਸਿੰਘ ਮਾਨਖੇੜੀ ਸਰਕਲ ਪ੍ਰਧਾਨ ਮੋਰਿੰਡਾ (ਦਿਹਾਤੀ) ਦੇ ਨਾਮ ਸ਼ਾਮਲ ਹਨ।