ਅਕਾਲੀ ਸਰਕਲ ਪ੍ਰਧਾਨ ਸਮੇਤ ਪੰਜ ਵਿਰੁਧ ਮਾਮਲਾ ਦਰਜ
Published : Sep 4, 2018, 8:31 am IST
Updated : Sep 4, 2018, 8:31 am IST
SHARE ARTICLE
Case File
Case File

ਸ਼ੱਕੀ ਹਾਲਤ ਵਿਚ ਇਕ ਵਿਅਕਤੀ ਦੀ ਮਹਿਲਾ ਨਾਲ ਅਸ਼ਲੀਲ ਵੀਡਿਉ ਬਣਾ ਕੇ ਬਲੈਕਮੇਲ ਕਰਨ ਤੇ ਅਕਾਲੀ ਸਰਕਲ ਪ੍ਰਧਾਨ ਸਮੇਤ ਪੰਜ ਵਿਰੁਧ ਥਾਣਾ ਸਦਰ ਵਿਖੇ ਮਾਮਲਾ ਦਰਜ.........

ਬਰਨਾਲਾ : ਸ਼ੱਕੀ ਹਾਲਤ ਵਿਚ ਇਕ ਵਿਅਕਤੀ ਦੀ ਮਹਿਲਾ ਨਾਲ ਅਸ਼ਲੀਲ ਵੀਡਿਉ ਬਣਾ ਕੇ ਬਲੈਕਮੇਲ ਕਰਨ ਤੇ ਅਕਾਲੀ ਸਰਕਲ ਪ੍ਰਧਾਨ ਸਮੇਤ ਪੰਜ ਵਿਰੁਧ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਹਾਕਮ ਸਿੰਘ ਤੇ ਅਤਿੰਦਰਜੀਤ ਸਿੰਘ ਨੇ ਦਸਿਆ ਕਿ ਰੱਲਾ ਪਿੰਡ ਦੇ ਨਿਵਾਸੀ ਗੁਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਚੀਮਾ ਪਿੰਡ ਦੀ ਨਿਵਾਸੀ ਮਹਿਲਾ ਪਰਮਜੀਤ ਕੌਰ ਪਤਨੀ ਗੁਰਲਾਲ ਸਿੰਘ ਤੋਂ ਉਸ ਦਾ ਪੈਸਿਆਂ ਦਾ ਲੈਣ ਦੇਣ ਚੱਲਿਆ ਆ ਰਿਹਾ ਸੀ। ਜਿਸ ਸਬੰਧੀ ਉਹ ਉਸਦੇ ਘਰ ਗਿਆ ਸੀ।

ਇਸੇ ਦੌਰਾਨ ਅਕਾਲੀ ਦਲ ਦੇ ਸਰਕਲ ਧਨੌਲਾ ਦੇ ਪ੍ਰਧਾਨ ਮੱਖਣ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਧਨੌਲਾ, ਹਰਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਕੁੱਬੇ, ਗੁਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਧਨੌਲਾ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਨੇ ਉਸਨੂੰ ਬੰਨ੍ਹ ਅਸਲੇ ਦੀ ਨੋਕ 'ਤੇ ਧਮਕਾ ਕੇ ਕੱਪੜੇ ਪਾੜ ਉਸਦੀ ਅਸ਼ਲੀਲ ਵੀਡਿਉ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿਤਾ।

ਇਨ੍ਹਾਂ ਵਿਅਕਤੀਆਂ ਵਲੋਂ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਸ ਵਲੋਂ ਲੱਖ ਰੁਪਇਆ ਤਾਂ ਦੇ ਦਿਤਾ ਗਿਆ ਅਤੇ ਬਾਕੀ ਦੀ ਰਕਮ ਜਲਦ ਦੇਣ ਦਾ ਭਰੋਸਾ ਦਿਵਾਇਆ ਪਰ ਉਕਤ ਵਿਅਕਤੀਆਂ ਨੇ ਬਾਕੀ ਦੀ ਰਕਮ ਹੁਣੇ ਦੇਣ ਲਈ ਧਮਕਾਇਆ। ਜਿਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦਿਤੀ। ਸੂਚਨਾ ਦੇ ਅਧਾਰ ਤੇ ਦੋਸ਼ੀਆਂ ਨੂੰ ਬਰਨਾਲਾ ਦੇ ਨਜਦੀਕੀ ਪਿੰਡ ਚੀਮੇ ਤੋਂ ਮੰਗੀ ਰਕਮ ਸਮੇਤ ਕਾਬੂ ਕਰ ਲਿਆ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement