
ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ 'ਚ ਰਹਿੰਦੀਆਂ ਹਨ
ਪਟਿਆਲਾ, ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ 'ਚ ਰਹਿੰਦੀਆਂ ਹਨ। ਪਰ ਕੈਦੀਆਂ ਦੀ ਗਿਰਫਤਾਰੀ ਲਈ ਨਹੀਂ ਸਗੋਂ ਕਦੇ ਨਸ਼ਿਆਂ ਕਰ ਕੇ ਤੇ ਕਦੇ ਕੈਦੀਆਂ ਦੀ ਦੁਰਦਸ਼ਾ ਕਰਕੇ। ਹੁਣ ਪੰਜਾਬ ਦੀ ਇਕ ਹੋਰ ਜੇਲ੍ਹ ਦੇ ਅੰਦਰ ਕਥਿਤ ਤਸ਼ੱਦਦ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਪਟਿਆਲਾ ਦੀ ਜੇਲ੍ਹ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਇਹ ਵੀਡੀਓ ਇਕ ਕੈਦੀ ਵੱਲੋਂ ਹੀ ਬਣਾਇਆ ਗਿਆ ਹੈ।
ਇਥੇ ਇਕ ਕੈਦੀ ਨੂੰ ਬੈਂਚ ਤੇ ਲੰਮਾ ਪਾਇਆ ਗਿਆ ਹੈ ਅਤੇ ਹੱਥ 'ਚ ਚਮੜੇ ਦਾ ਪਟਾ ਲੈ ਕੇ ਖੜ੍ਹਾ ਇਕ ਦੂਜਾ ਵਿਅਕਤੀ, ਜੋ ਕਿ ਕੈਦੀ ਨੂੰ ਮਾਰਨ ਦੀ ਸਥਿਤੀ ਵਿਚ ਹੀ ਖੜਾ ਹੈ। ਇਸ ਦੇ ਆਲੇ ਦੁਆਲੇ ਖੜੇ ਇਹ ਲੋਕਾਂ ਵਿਚੋਂ ਇਕ ਕੈਦੀ ਨੇ ਇਸ ਘਟਨਾ ਦਾ ਚੋਰੀ ਛੁਪੇ ਵੀਡੀਓ ਬਣਾ ਲਈ। ਇਹ ਘਟਨਾ ਪਟਿਆਲਾ ਜੇਲ੍ਹ ਦੀ ਦੱਸੀ ਜਾ ਰਹੀ ਹੈ, ਹਾਲਾਂਕਿ,
ਇਹ ਵੀਡੀਓ ਕਿਸੇ ਵੀ ਤਰ੍ਹਾਂ ਇਹ ਨਹੀਂ ਦਿਖਾਉਂਦਾ ਕਿ ਕੈਦੀ ਨੂੰ ਬੈਲਟ ਨਾਲ ਕੁੱਟਿਆ ਗਿਆ ਹੋਵੇ ਪਰ ਜਿਸ ਕੈਦੀ ਨੇ ਵੀਡੀਓ ਬਣਾਇਆ ਹੈ ਉਸਦਾ ਹੀ ਕਹਿਣਾ ਹੈ ਕਿ ਕੈਦੀਆਂ ਦੀ ਤਸ਼ੱਦਦ ਜੇਲ੍ਹ ਵਿਚ ਇਕ ਰੋਜ਼ਾਨਾ ਮਾਮਲਾ ਹੈ। ਹੁਣ ਇਸ ਤਾਜ਼ਾ ਵੀਡੀਓ ਦਾ ਸੱਚ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਜੇਲ੍ਹ ਸੁਪਰੀਡੈਂਟ ਫਿਲਹਾਲ ਇਸ ਵੀਡੀਓ ਦੇ ਇਕ ਸਾਜ਼ਿਸ਼ ਤਹਿਤ ਬਣਾਏ ਜਾਣ ਦੀ ਗੱਲ ਹੀ ਆਖ ਰਹੇ ਹਨ।