
ਸ਼ਰਾਬ ਪੀ ਰਹੇ 2 ਦੋਸਤਾਂ ‘ਚ ਹੋਇਆਂ ਝਗੜਾ
ਬਰਨਾਲਾ: ਪੰਜਾਬ ‘ਚ ਜਿੱਥੇ ਲਗਾਤਾਰ ਲੁੱਟਾਂ-ਖੋਹਾਂ ਅਤੇ ਗੁੰਡਾਗਰਦੀ ਦਾ ਮਾਹੋਲ ਵੱਧਦਾ ਹੀ ਜਾ ਰਿਹਾ ਹੈ, ਉਥੇ ਹੀ ਬਰਨਾਲਾ ਦੇ ਪਿੰਡ ਤਪਾ ‘ਚ ਹੈਰਾਨ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਦੇਰ ਰਾਤ ਦੋ ਦੋਸਤਾਂ ‘ਚ ਆਪਸੀ ਝਗੜਾ ਇੰਨਾ ਵੱਧ ਗਿਆ ਕਿ 1 ਦੋਸਤ ਨੇ ਆਪਣੇ ਹੀ ਦੋਸਤ ‘ਤੇ ਅੰਨੇਹਵਾਹ ਗੋਲੀਆਂ ਦੀ ਬਰਸਾਤ ਕਰ ਦਿੱਤੀ।
Dispute over 2 drunk friends
ਜਾਣਕਾਰੀ ਮੁਤਾਬਿਕ ਕਰਮਜੀਤ ਸਿੰਘ ਅਤੇ ਤਰਸੇਮ ਲਾਲ ਦੋਨੇਂ ਆਪਸ ਵਿੱਚ ਇਕੱਠੇ ਕੰਮ ਕਰਦੇ ਸੀ, ਪਰ ਦੇਰ ਰਾਤ ਸ਼ਰਾਬ ਪੀਂਦੇ ਸਮੇਂ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ।ਜਿਸ ਤੋਂ ਬਾਅਦ ਤਰਸੇਮ ਲਾਲ ਨੇ ਆਪਣੇ ਲਾਇਸੰਸ ਰਿਵਾਲਵਰ ਨਾਲ ਆਪਣੇ ਦੋਸਤ ਕਰਮਜੀਤ ਸਿੰਘ' ਤੇ ਗੋਲੀਆਂ ਚਲਾਈਆਂ, ਇਸ ਮੌਕੇ ‘ਤੇ ਕਰਮਜੀਤ ਸਿੰਘ' ਦੇ 3 ਗੋਲੀਆਂ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
Dispute over 2 drunk friends
ਉੱਥੇ ਹੀ ਬੁਰੀ ਤਰ੍ਹਾ ਜ਼ਖ਼ਮੀ ਹੋਏ ਕਰਮਜੀਤ ਸਿੰਘ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪਹਿਲਾਂ ਬਠਿੰਡਾ ਅਤੇ ਬਾਅਦ ਵਿੱਚ ਲੁਧਿਆਣਾ ਦੇ ਡੀਐਮਸੀ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮਾਮਲੇ ‘ਚ ਡੀਐਸਪੀ ਪਰਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਦੋਵੇਂ ਦੋਸਤ ਇਕੱਠੇ ਕੰਮ ਕਰਦੇ ਹਨ।
Dispute over 2 drunk friends
ਹਾਲ ਹੀ ਵਿੱਚ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਬੀਤੀ ਰਾਤ ਉਹਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ.ਜਿਸ ਵਿੱਚ 1 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉੱਥੇ ਹੀ ਬਰਨਾਲਾ ਦੇ ਡੀਐਸਪੀ ਨੇ ਕਿਹਾ ਕਿ ਆਰੋਪੀ ਤਰਸੇਮ ਲਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਲਦ ਤੋਂ ਜਲਦ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।