Advertisement
  ਖ਼ਬਰਾਂ   ਪੰਜਾਬ  04 Sep 2019  ਹਸਪਤਾਲ 'ਚ ਲਿੰਗ ਟੈਸਟ ਕਰਨ ਵਾਲੇ ਲੜਕਾ ਲੜਕੀ ਵਿੱਚੋਂ ਲੜਕੀ ਗ੍ਰਿਫ਼ਤਾਰ

ਹਸਪਤਾਲ 'ਚ ਲਿੰਗ ਟੈਸਟ ਕਰਨ ਵਾਲੇ ਲੜਕਾ ਲੜਕੀ ਵਿੱਚੋਂ ਲੜਕੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ
Published Sep 4, 2019, 10:45 am IST
Updated Sep 4, 2019, 10:45 am IST
ਪੈਸਿਆਂ ਸਮੇਤ ਲੜਕਾ ਮੌਕੇ ਤੋਂ ਫ਼ਰਾਰ, ਭਾਲ ਜਾਰੀ
Girl arrested while Gender test
 Girl arrested while Gender test

ਸ਼੍ਰੀ ਮੁਕਤਸਰ ਸਹਿਬ: ਮਲੋਟ ਦੇ ਇਕ ਆਰ ਪੀ ਸਿੰਘ ਹਸਪਤਾਲ ਵਿੱਚ ਗੁਪਤ ਸੂਚਨਾ ਦੇ ਆਧਾਰ ਸਿਵਲ ਹਸਪਤਾਲ ਸਿਰਸਾ ਅਤੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਹਿਬ ਦੀ ਟੀਮ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਛਾਪੇਮਾਰੀ ਕੀਤੀ ਗਈ। ਸੂਚਨਾ ਮਿਲੀ ਸੀ ਕਿ ਹਸਪਤਾਲ ਵਿੱਚ ਲਿੰਗ ਟੈਸਟ ਕੀਤਾ ਜਾਂਦਾ ਹੈ। ਟੀਮ ਵੱਲੋਂ 40 ਹਜ਼ਾਰ ਦੇਕੇ ਇਕ ਵਿਅਕਤੀ ਭੇਜਿਆ ਗਿਆ। ਜਦੋਂ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਮੋਕੇ ਤੋਂ ਮੁੰਡਾ ਰੁਪਏ ਸਮੇਤ ਫਰਾਰ ਹੋ ਗਿਆ ਜਦਕਿ ਉਸ ਦੀ ਦੀ ਸਹਿਯਗੀ ਇਕ ਲੜਕੀ ਪੁਲਿਸ ਦੇ ਕਾਬੂ ਆ ਗਈ।

1

ਸ਼੍ਰੀ ਮੁਕਤਸਰ ਸਹਿਬ ਦੇ ਸਿਵਲ ਸਰਜਨ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਸਪਤਾਲ ਵਿੱਚ ਲਿਗ ਟੈਸਟ ਕੀਤਾ ਜਾਂਦਾ ਹੈ।  ਸਿਵਲ ਹਸਪਤਾਲ ਸਿਰਸਾ ਅਤੇ ਸਿਵਲ ਹਸਪਤਾਲ ਮੁਕਤਸਰ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਦੌਰਾਨ ਉਕਤ ਹਸਪਤਾਲ ਵਿਚੋਂ ਟੈਸਟ ਕਰਨ ਵਾਲਾ ਸਮਾਨ ਅਤੇ ਇਕ ਕੁੜੀ ਨੂੰ ਹਿਰਾਸਤ 'ਚ ਲਿਆ ਗਿਆ ਜਦੋਂ ਕਿ ਮੁੰਡਾ ਫਰਾਰ ਹੋ ਗਿਆ ਜਿਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

1

ਦੂਜੇ ਪਾਸੇ ਥਾਨਾ ਮੁਖੀ ਮਲੋਟ ਜਸਵੀਰ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੀਆਂ ਟੀਮਾਂ ਦੀ ਰਿਪੋਰਟ ਮੁਤਾਬਕ ਲੜਕੀ ਕਰਮਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁੰਡਾ ਅਮਨਦੀਪ ਭੱਜਣ ਵਿੱਚ ਸਫਲ ਹੋ ਗਿਆ। ਦੱਸ ਦਈਏ ਕਿ ਗੈਰ ਕਾਨੂੰਨੀ ਕੰਮ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਵਿਚੋਂ ਇਕ ਪੁਲਿਸ ਦੀ ਪਕੜ ਵਿਚ ਹੈ  ਅਤੇ ਫਰਾਰ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਕਿ  ਪੁਲਿਸ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਮੁਲਜ਼ਮ ਨੌਜਵਾਨ ਕਦੋਂ ਪੁਲਿਸ ਵਲੋਂ ਕਾਬੂ ਕੀਤਾ ਜਾਂਦਾ ਹੈ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab
Advertisement
Advertisement

 

Advertisement
Advertisement