
ਹਮਲੇ ਵਿਚ 9 ਲੋਕ ਜ਼ਖਮੀ ਹੋਏ ਹਨ ਅਤੇ ਦੋ ਮਰੀਜ਼ ਕੋਮਾ 'ਚ
ਬੁਖਾਰੇਸਟ : ਰੋਮਾਨੀਆ ਦੇ ਇਕ ਹਸਪਤਾਲ ਵਿਚ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਹਮਲੇ ਵਿਚ ਚਾਰ ਲੋਕਾਂ ਦੀ ਮੌਤ ਜਦੋਂ ਕਿ 9 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰੀਪੋਰਟ ਮੁਤਾਬਕ ਹਸਪਤਾਲ ਵਿਚ ਹਮਲਾ ਮਰੀਜ਼ ਵਲੋਂ ਕੀਤਾ ਗਿਆ ਹੈ। ਰੀਪੋਰਟ ਵਿਚ ਦਸਿਆ ਗਿਆ ਹੈ ਕਿ 38 ਸਾਲਾ ਇਕ ਵਿਅਕਤੀ ਜਿਸ ਨੇ ਰਾਜਧਾਨੀ ਬੁਖਾਰੇਸਟ ਦੇ ਉਤਰ-ਪੂਰਬ ਵਿਚ ਸਪੋਕਾ ਵਿਚ ਹਸਪਤਾਲ ਵਿਚ ਦਾਖ਼ਲ ਹੋਇਆ ਸੀ।
Man kills four, injures nine at Romania psychiatric hospital
ਹਸਪਤਾਲ ਦੇ ਟ੍ਰੀਟਮੈਂਟ ਰੂਮ ਵਿਚ ਉਹ ਦਾਖ਼ਲ ਹੋਇਆ ਅਤੇ ਹੋਰ ਰੋਗੀਆਂ 'ਤੇ ਡਰਿੱਪ ਸਟੈਂਡ ਦੇ ਨਾਲ ਹਮਲਾ ਕਰ ਦਿਤਾ। ਤਿੰਨ ਮਰੀਜ਼ਾਂ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਜਿਸ ਦੇ ਚੱਲਦੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ, ਉਥੇ ਹੀ ਇਕ ਮਰੀਜ਼ ਦੀ ਬਾਅਦ ਵਿਚ ਮੌਤ ਹੋ ਗਈ। ਇਸ ਹਮਲੇ ਵਿਚ ਕੁਲ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ। ਰੀਪੋਰਟ ਮੁਤਾਬਕ ਹਮਲੇ ਵਿਚ 9 ਲੋਕ ਜ਼ਖਮੀ ਹੋਏ ਹਨ ਅਤੇ ਦੋ ਮਰੀਜ਼ਾਂ ਨੂੰ ਕੋਮਾ ਵਿਚ ਦਾਖ਼ਲ ਕੀਤਾ ਗਿਆ ਹੈ।
Death
ਇਕ ਟੀਵੀ ਨਿਊਜ਼ ਚੈਨਲ ਨੂੰ ਦੱਸਦੇ ਹੋਏ ਹਸਪਤਾਲ ਦੀ ਡਾਇਰੈਕਟਰ ਵਿਓਰਿਕਾ ਮਿਹਲਸਕੁ ਨੇ ਕਿਹਾ ਕਿ ਸਭ ਕੁਝ ਇਕ ਮਿੰਟ ਅੰਦਰ ਹੀ ਹੋ ਗਿਆ। ਹਮਲਾ ਕਰਨ ਵਾਲੇ ਮਰੀਜ਼ ਨੂੰ ਆਮ ਨਿਗਰਾਨੀ ਦੇ ਪੱਧਰ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਲੱਛਣਾਂ ਨੇ ਇਹ ਸੰਕੇਤ ਨਹੀਂ ਦਿਤੇ ਸਨ ਕਿ ਇਕ ਵੱਡੀ ਤ੍ਰਾਸਦੀ ਆਉਣ ਵਾਲੀ ਹੈ।