ਬੱਚਾ ਚੋਰ ਸਮਝ ਕੇ ਭੀੜ ਨੇ ਪਿਤਾ ਨੂੰ ਹੀ ਝੰਬਿਆ, ਹਸਪਤਾਲ 'ਚ ਭਰਤੀ
Published : Aug 31, 2019, 12:36 pm IST
Updated : Aug 31, 2019, 12:36 pm IST
SHARE ARTICLE
Child kidnapping rumours father beaten by Mob Noida
Child kidnapping rumours father beaten by Mob Noida

ਗਾਜ਼ੀਆਬਾਦ ਤੋਂ ਬਾਅਦ ਹੁਣ ਦਿੱਲੀ ਤੋਂ ਸਟੇ ਗ੍ਰੇਟਰ ਨੋਇਡਾ 'ਚ ਵੀ ਭੀੜ ਨੇ ਬੱਚਾ ਚੋਰੀ ਦੀ ਅਫਵਾਹ 'ਚ ਆਪਣੇ ਬੱਚੇ ਦੇ ਨਾਲ ਜਾ ਰਹੇ ਪਿਤਾ ਦੀ ਬੁਰੀ ਤਰ੍ਹਾਂ

ਨਵੀਂ ਦਿੱਲੀ :  ਗਾਜ਼ੀਆਬਾਦ ਤੋਂ ਬਾਅਦ ਹੁਣ ਦਿੱਲੀ ਤੋਂ ਸਟੇ ਗ੍ਰੇਟਰ ਨੋਇਡਾ 'ਚ ਵੀ ਭੀੜ ਨੇ ਬੱਚਾ ਚੋਰੀ ਦੀ ਅਫਵਾਹ 'ਚ ਆਪਣੇ ਬੱਚੇ ਦੇ ਨਾਲ ਜਾ ਰਹੇ ਪਿਤਾ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕਰ ਦਿੱਤੀ। ਜਖ਼ਮੀ ਪਿਤਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਦੋਂ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

Child kidnapping rumours father beaten by Mob NoidaChild kidnapping rumours father beaten by Mob Noida

ਦਰਅਸਲ ਗ੍ਰੇਟਰ ਨੋਇਡਾ ਦੇ ਕੁਲਸੇਰਾ ਪਿੰਡ ਵਿੱਚ ਰਾਜਮਿਸਤਰੀ ਦਾ ਕੰਮ ਕਰਨ ਵਾਲੇ ਕਿਸ਼ਨ ਆਪਣੇ 2 ਬੱਚਿਆਂ ਅਤੇ ਸਾਲੇ ਦੇ 2 ਬੱਚਿਆਂ  ਦੇ ਨਾਲ ਕਾਰ ਤੋਂ ਕਿਤੇ ਜਾ ਰਹੇ ਸਨ। ਉਸੀ ਦੌਰਾਨ ਬਾਜ਼ਾਰ 'ਚ ਬੱਚਿਆਂ ਨੇ ਸਮੋਸਾ ਖਾਣ ਦੀ ਜਿੱਦ ਕੀਤੀ ਤਾਂ ਕਿਸ਼ਨ ਬੱਚਿਆਂ ਨੂੰ ਕਾਰ 'ਚ ਛੱਡ ਕੇ ਹੀ ਸਮੋਸਾ ਲਿਆਉਣ ਚਲੇ ਗਏ। 

Child kidnapping rumours father beaten by Mob NoidaChild kidnapping rumours father beaten by Mob Noida

ਜਦੋਂ ਉਹ ਆਪਣੇ ਬੱਚਿਆਂ ਲਈ ਸਮੋਸਾ ਲੈ ਕੇ ਵਾਪਸ ਆ ਰਹੇ ਸਨ ਤਾਂ ਕਿਸੇ ਨੇ ਅਫਵਾਹ ਉੱਡਾ ਦਿੱਤੀ ਕਿ ਉਹ ਬੱਚਿਆਂ ਨੂੰ ਚੋਰੀ ਕਰ ਕਿਤੇ ਲੈ ਜਾ ਰਹੇ ਹੈ। ਇਸ ਅਫਵਾਹ ਤੋਂ ਬਾਅਦ ਉੱਥੇ ਭੀੜ ਜਮਾਂ ਹੋ ਗਈ ਅਤੇ ਬਿਨ੍ਹਾਂ ਸੱਚਾਈ ਜਾਣ ਪਿਤਾ ਕਿਸ਼ਨ ਨੂੰ ਬੁਰੀ ਤਰ੍ਹਾਂ ਕੁੱਟਣ ਲੱਗੇ।

Child kidnapping rumours father beaten by Mob NoidaChild kidnapping rumours father beaten by Mob Noida

ਭੀੜ ਦੁਆਰਾ ਮਾਰ ਕੁਟਾਈ ਦੀ ਖਬਰ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਜਿਸ ਤੋਂ ਬਾਅਦ ਪੀੜਿਤ ਪਿਤਾ ਕਿਸ਼ਨ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਇਸ ਮਾਮਲੇ 'ਚ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਹੋਰ ਨੂੰ ਫੜਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ।

Child kidnapping rumours father beaten by Mob NoidaChild kidnapping rumours father beaten by Mob Noida

ਪੁਲਿਸ ਨੇ ਅਫਵਾਹ ਫੈਲਾਉਣ ਸਹਿਤ ਕਈ ਧਾਰਾਵਾਂ 'ਚ ਕੇਸ ਦਰਜ ਕੀਤਾ ਹੈ ਅਤੇ ਤਿੰਨਾਂ ਆਰੋਪੀਆਂ ਨੂੰ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਹੀ ਗਾਜ਼ੀਆਬਾਦ 'ਚ ਇੱਕ ਬੁੱਢੀ ਮਹਿਲਾ ਦੀ ਬੱਚਾ ਚੋਰੀ ਦੇ ਇਲਜ਼ਾਮ 'ਚ ਮਾਰ ਕੁਟਾਈ ਕਰ ਦਿੱਤੀ ਸੀ ਜਦੋਂ ਕਿ ਉਹ ਮਹਿਲਾ ਬੱਚੀ ਦੀ ਦਾਦੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement