ਕੈਬਨਿਟ ਮੀਟਿੰਗ ਅੱਜ, ਬਿਜਲੀ ਸਮਝੌਤੇ, ਸਸਤੀ ਬਿਜਲੀ ਤੇ ਮਾਈਨਿੰਗ ਨੀਤੀ ਬਾਰੇ ਹੋ ਸਕਦਾ ਹੈ ਫੈਸਲਾ
Published : Oct 4, 2021, 8:26 am IST
Updated : Oct 4, 2021, 8:26 am IST
SHARE ARTICLE
Punjab Cabinet Meeting
Punjab Cabinet Meeting

ਚੰਨੀ ਸਰਕਾਰ ਦੀ ਅੱਜ ਹੋਣ ਵਾਲੀ ਤੀਜੀ ਮੀਟਿੰਗ ਉਪਰ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਚੰਨੀ ਸਰਕਾਰ ਦੀ 4 ਅਕਤੂਬਰ ਨੂੰ ਹੋਣ ਵਾਲੀ ਤੀਜੀ ਮੀਟਿੰਗ ਉਪਰ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਕਈ ਵੱਡੇ ਫ਼ੈਸਲਿਆਂ ਉਪਰ ਮੋਹਰ ਲੱਗ ਸਕਦੀ ਹੈ। ਪਹਿਲੀ ਮੀਟਿੰਗ ਸਿਰਫ਼ ਦੋ ਉਪ ਮੁੱਖ ਮੰਤਰੀਆਂ ਨਾਲ ਹੋਈ ਸੀ ਅਤੇ ਉਸ ਤੋਂ ਬਾਅਦ ਦੂਜੀ ਮੀਟਿੰਗ ਹੰਗਾਮੀ ਹਾਲਤ ਵਿਚ ਸਿੱਧੂ ਦੇ ਅਸਤੀਫ਼ੇ ਬਾਅਦ ਸੱਦੀ ਗਈ ਸੀ, ਜਿਸ ਵਿਚ ਸਿਰਫ਼ ਬਿਜਲੀ ਦੇ ਬਕਾਇਆ ਬਿਲ ਮਾਫ਼ ਕਰਨ ਦਾ ਫ਼ੈਸਲਾ ਹੋਇਆ ਸੀ। ਪਰ ਤੀਜੀ ਮੀਟਿੰਗ ਵਿਚ ਵੱਡੇ ਫ਼ੈਸਲੇ ਲਏ ਜਾਣ ਦੀ ਤਿਆਰੀ ਹੈ। 

Punjab Cabinet meetingPunjab Cabinet meeting

ਹੋਰ ਪੜ੍ਹੋ: ਲਖੀਮਪੁਰ ਖੀਰੀ ਘਟਨਾ: ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, ਅੱਜ DC ਦਫ਼ਤਰਾਂ ਅੱਗੇ ਦਿਤੇ ਜਾਣਗੇ ਧਰਨੇ

ਪਹਿਲਾਂ ਇਸ ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਰਖਿਆ ਗਿਆ ਸੀ ਪਰ ਬਾਅਦ ਵਿਚਸ਼ਾਮ 6 ਵਜੇ ਦਾ ਸਮਾਂ ਕਰ ਦਿਤਾ ਗਿਆ ਹੈ। ਇਸ ਤੋਂ ਸੰਕੇਤ ਸਾਫ਼  ਹਨ ਕਿ ਮੰਤਰੀ ਮੰਡਲ ਵਿਚ ਅਹਿਮ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਹੋਵੇਗੀ ਤੇ ਇਹ ਮੀਟਿੰਗ ਦੇਰ ਰਾਤ ਤਕ ਚਲਣ ਦੀ ਸੰਭਾਵਲਾ ਹੈ। ਇਸ ਸਮੇਂ ਚੰਨੀ ਸਰਕਾਰ ਦੇ ਏਜੰਡੇ ਵਿਚ ਸੱਭ ਤੋਂ ਉਪਰ 18 ਨੁਕਤਿਆਂ ’ਚੋਂ ਬਿਜਲੀ ਸਮਝੌਤਿਆਂ ਨੂੰ ਖ਼ਤਮ ਕਰਨਾ, ਲੋਕਾਂ ਨੂੰ ਸਸਤੀ ਬਿਜਲੀ ਦੇਣ, ਰੇਤ ਮਾਫ਼ੀਆ ਨੂੰ ਨੱਥ ਪਾਉਣੀ ਤੇ ਨਸ਼ਿਆਂ ਦੇ ਮਾਮਲੇ ਵਿਚ ਵੱਡੇ ਦੋਸ਼ੀਆਂ ਨੂੰ ਹੱਥ ਪਾਉਣ ਦੀ ਕਾਰਵਾਈ ਲਈ ਅੱਗੇ ਵਧਣਾ ਹੈ। ਇਹ ਮਸਲੇ ਕੈਬਨਿਟ ਵਿਚ ਵਿਚਾਰੇ ਜਾਣਗੇ। 

Punjab Cabinet meetingPunjab Cabinet meeting

ਹੋਰ ਪੜ੍ਹੋ: ਭਾਰਤ ’ਚ ਛਾ ਸਕਦੈ ਬਿਜਲੀ ਸੰਕਟ, 72 ਪਾਵਰ ਪਲਾਂਟਾਂ ’ਚ ਸਿਰਫ਼ 3 ਦਿਨ ਦਾ ਕੋਲਾ ਬਚਿਆ 

ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਦੇ ਚਲਦੇ ਨਵੇਂ ਡੀ.ਜੀ.ਪੀ. ਤੇ ਏ.ਜੀ ਦੀ ਨਿਯੁਕਤੀ ਸਬੰਧੀ ਵੀ ਮੰਤਰੀਆਂ ਦੀ ਰਾਏ ਲੈਦ ਲਈ ਚਰਚਾ ਹੋਣ ਦੀ ਪੂਰੀ ਸੰਭਾਵਨਾ ਹੈ। ਮੁਲਾਜ਼ਮਾਂ ਨੂੰ ਲੈ ਕੇ ਵੀ ਕੋਈ ਅਹਿਮ ਫ਼ੈਸਲਾ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement