
ਹਿੰਦੂ ਪਰਵਾਸੀਆਂ ਨੇ ਇਜਾਜ਼ਤ ਲਏ ਹੋਣ ਦੀ ਗੱਲ ਆਖੀ
ਅੰਮ੍ਰਿਤਸਰ: ਪਿਛਲੇ ਕੁੱਝ ਸਮੇਂ ਤੋਂ ਗੁਰਦੁਆਰਿਆਂ ਦੇ ਅੰਦਰ ਕਈ ਤਰ੍ਹਾਂ ਦੀਆਂ ਮਨਮਤ ਭਰੀਆਂ ਕਾਰਵਾਈਆਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਅਜਿਹੀ ਹੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਕੁੱਝ ਹਿੰਦੂ ਭਾਈਚਾਰੇ ਦੇ ਲੋਕ ਅੰਮ੍ਰਿਤਸਰ ਸਥਿਤ ਗੁਰਦੁਆਰਾ ਟਾਹਲਾ ਸਾਹਿਬ ਦੇ ਸਰੋਵਰ ਵਿਚ ਛਠ ਪੂਜਾ ਕਰਦੇ ਹੋਏ ਵਿਖਾਈ ਦੇ ਰਹੇ ਹਨ।
Gurdwara Tahla Sahib
ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਸਾਫ਼ ਤੌਰ ’ਤੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਇਜਾਜ਼ਤ ਲੈਣ ਤੋਂ ਬਾਅਦ ਹੀ ਇੱਥੇ ਛਠ ਪੂਜਾ ਕਰ ਰਹੇ ਨੇ। ਇਸ ਦੇ ਲਈ ਉਨ੍ਹਾਂ ਵੱਲੋਂ ਬਾਬਾ ਦਰਸ਼ਨ ਸਿੰਘ ਦਾ ਨਾਂਅ ਲਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਛਠ ਪੂਜਾ ਕੀਤੇ ਜਾਣ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਫੈਲ ਰਹੀ ਹੈ। ਸਿੱਖਾਂ ਵੱਲੋਂ ਇਸ ਵੀਡੀਓ ’ਤੇ ਕੁਮੈਂਟ ਕਰਕੇ ਭਾਰੀ ਰੋਸ ਜਤਾਇਆ ਜਾ ਰਿਹੈ।
Gurdwara Tahla Sahib
ਕੁਮੈਂਟਾਂ ਵਿਚ ਕੁੱਝ ਸਿੱਖਾਂ ਦਾ ਕਹਿਣੈ ਕਿ ਬਾਬਿਆਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜਦਕਿ ਇਕ ਦਾ ਕਹਿਣਾ ਏ ਕਿ ਹੁਣ ਤਾਂ ਇਹ ਲੋਕ ਗੁਰੂ ਘਰ ਖੜ੍ਹੇ ਹੋ ਕੇ ਚੈਲੰਜ ਕਰਨ ਲੱਗ ਪਏ ਨੇ। ਇਕ ਫੇਸਬੁੱਕ ਯੂਜ਼ਰ ਵੱਲੋਂ ਲਿਖਿਆ ਗਿਐ ਕਿ ਚੱਕੀ ਜਾਓ ਕੰਮ ਨੂੰ ਕਿਹੜਾ ਕਿਸੇ ਨੇ ਰੋਕਣਾ ਹੈ। ਹੁਣ ਤਾਂ ਨਹੁੰ ਮਾਸ ਦਾ ਰਿਸ਼ਤਾ ਹਰ ਜਗ੍ਹਾ ਨਿਭਾਇਆ ਜਾਊ।
Gurdwara Tahla Sahib
ਇਸ ਤੋਂ ਪਹਿਲਾਂ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਵੀ ਕੁੱਝ ਹਿੰਦੂ ਔਰਤਾਂ ਵੱਲੋਂ ਕਰਵਾ ਚੌਥ ਦਾ ਵਰਤ ਖੋਲ੍ਹੇ ਜਾਣ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਕੁੱਝ ਔਰਤਾਂ ਚੰਦਰਮਾ ਨੂੰ ਅਰਗ ਦੇ ਰਹੀਆਂ ਨੇ ਅਤੇ ਅਪਣੇ ਪਤੀ ਦਾ ਮੂੰਹ ਦੇਖ ਕੇ ਵਰਤ ਖੋਲ੍ਹਦੀਆਂ ਨਜ਼ਰ ਆ ਰਹੀਆਂ ਸਨ। ਉਸ ਘਟਨਾ ਦਾ ਵੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਜਿਹੀਆਂ ਘਟਨਾਵਾਂ ਦਾ ਨੋਟਿਸ ਲੈਣ ਦੀ ਗੱਲ ਵੀ ਸੋਸ਼ਲ ਮੀਡੀਆ ’ਤੇ ਆਖੀ ਗਈ ਸੀ।
Gurdwara Tahla Sahib
ਹੁਣ ਜਿਸ ਗੁਰਦੁਆਰਾ ਸਾਹਿਬ ਵਿਚ ਇਹ ਘਟਨਾ ਸਾਹਮਣੇ ਆਈ ਹੈ। ਇਹ ਅੰਮ੍ਰਿਤਸਰ-ਤਰਨਤਾਰਨ ਰੋਡ ’ਤੇ ਪਿੰਡ ਚੱਬਾ ਵਿਖੇ ਸਥਿਤ ਹੈ ਅਤੇ ਇਸ ਗੁਰਦੁਆਰਾ ਸਾਹਿਬ ਨੂੰ ਬਾਬਾ ਦੀਪ ਸਿੰਘ ਨਾਲ ਸਬੰਧਤ ਦੱਸਿਆ ਜਾਂਦਾ ਹੈ ਪਰ ਗੁਰਦੁਆਰਾ ਸਾਹਿਬ ਦੇ ਸਰੋਵਰ ’ਤੇ ਛਠ ਪੂਜਾ ਕੀਤੇ ਜਾਣ ਦੀ ਵੀਡੀਓ ਤੋਂ ਬਾਅਦ ਸਿੱਖਾਂ ਵੱਲੋਂ ਇਸ ’ਤੇ ਭਾਰੀ ਇਤਰਾਜ਼ ਜਤਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।