
ਜ਼ਿਲ੍ਹਾ ਬਰਨਾਲਾ ਦੇ ਪਿੰਡ ਜਗਜੀਤਪੁਰਾ ਵਿਚ ਇਕ ਫੋਮ ਫੈਕਟ ਰੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਨੂੰ ਕਾਬੂ ਕਰਨ ਲਈ ਫਾਇਰ...
ਭਦੌੜ (ਸਸਸ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਜਗਜੀਤਪੁਰਾ ਵਿਚ ਇਕ ਫੋਮ ਫੈਕਟਰੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਇਕੱਠੀਆਂ ਹੋਈਆਂ ਹਨ। ਇਸ ਘਟਨਾ ਵਿਚ ਕਿਸੇ ਦੇ ਮਰਨ ਜਾਂ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਕੁੱਝ ਲੋਕਾਂ ਦਾ ਫੈਕਟਰੀ ਦੇ ਅੰਦਰ ਫਸੇ ਹੋਣ ਦਾ ਸ਼ੱਕ ਹੈ। ਅੱਗ ਦੇ ਕਾਰਨ ਫੈਕਟਰੀ ਵਿਚ ਰੱਖੇ ਗੈਸ ਸਿਲੰਡਰ ਧਮਾਕੇ ਦੇ ਨਾਲ ਫਟ ਰਹੇ ਹਨ ਅਤੇ ਇਸ ਕਾਰਨ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
Fire in Factoryਜਾਣਕਾਰੀ ਦੇ ਮੁਤਾਬਕ ਪਿੰਡ ਜਗਜੀਤਪੁਰਾ ਵਿਚ ਅੱਠ ਮਹੀਨਾ ਪਹਿਲਾਂ ਇਹ ਬਾਂਸਲ ਫੋਮ ਫੈਕਟਰੀ ਲੱਗੀ ਸੀ। ਮੰਗਲਵਾਰ ਸਵੇਰੇ ਫੈਕਟਰੀ ਵਿਚ ਰੋਜ਼ ਦੀ ਤਰ੍ਹਾਂ ਕੰਮ ਹੋ ਰਿਹਾ ਸੀ। ਉਦੋਂ ਕਰੀਬ ਸਾਢੇ ਨੌਂ ਵਜੇ ਫੈਕਟਰੀ ਵਿਚ ਅੱਗ ਲੱਗ ਗਈ। ਅੱਗ ਭੜਕਦੀ ਵੇਖ ਉਥੇ ਕੰਮ ਕਰ ਰਹੇ ਲੋਕ ਬਾਹਰ ਭੱਜੇ ਅਤੇ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਬਾਰੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਸੂਚਨਾ ਦਿਤੀ ਗਈ। ਬਰਨਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਉਤੇ ਕਾਬੂ ਪਾਉਣ ਲਈ ਪਹੁੰਚੀਆਂ।
Fireਅੱਗ ਨੂੰ ਕਾਬੂ ਤੋਂ ਬਾਹਰ ਹੁੰਦਾ ਵੇਖ ਟਰਾਈਡੈਂਟ ਗਰੁੱਪ ਬਰਨਾਲਾ, ਏਅਰਫੋਰਸ ਸਟੇਸ਼ਨ ਬਰਨਾਲਾ, ਸੰਗਰੁਰ, ਮਾਨਸਾ, ਰਾਮਪੂਰਾ, ਬਠਿੰਡਾ ਆਦਿ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬਝਾਉਣ ਲਈ ਪਹੁੰਚੀਆਂ। ਜਾਣਕਾਰੀ ਦੇ ਮੁਤਾਬਕ, ਫੈਕਟਰੀ ਵਿਚ ਅੱਗ ਦੇ ਕਾਰਨ ਉਥੇ ਰੱਖੇ ਗੈਸ ਸਿਲੰਡਰ ਧਮਾਕਾ ਕਰਕੇ ਫਟ ਰਹੇ ਹਨ। ਇਸ ਧਮਾਕੇ ਦੀ ਅਵਾਜ਼ ਦੂਰ-ਦੂਰ ਤੱਕ ਸੁਣਾਈ ਦੇ ਰਹੀ ਹੈ। ਇਸ ਤੋਂ ਆਸਪਾਸ ਦੇ ਪਿੰਡਾਂ ਦੇ ਲੋਕ ਬਹੁਤ ਸਹਿਮੇ ਹੋਏ ਹਨ।
Fire in Fom Factoryਨੇੜੇ ਤੇੜੇ ਪਿੰਡ ਦੇ ਲੋਕ ਵੀ ਅੱਗ ਬੁਝਾਉਣ ਵਿਚ ਜੁਟੇ ਹੋਏ ਹਨ। ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ, ਕਿ ਫੈਕਟਰੀ ਦੇ ਅੰਦਰ ਕੁੱਝ ਹੋਰ ਲੋਕ ਫਸੇ ਹਨ ਜਾਂ ਨਹੀਂ। ਵੱਡੀ ਗਿਣਤੀ ਵਿਚ ਪੁਲਿਸ ਬਲ ਅਤੇ ਜ਼ਿਲ੍ਹੇ ਦੀ ਐਂਬੁਲੈਂਸ ਨੂੰ ਫੈਕਟਰੀ ਦੇ ਅੱਗੇ ਖੜ੍ਹਾ ਕਰ ਦਿਤਾ ਗਿਆ ਹੈ ਅਤੇ ਹਸਪਤਾਲ ਵਿਚ ਇਲਾਜ ਲਈ ਪ੍ਰਬੰਧ ਕਰ ਦਿਤੇ ਗਏ ਹਨ।