ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਲੈਣੀ ਪਵੇਗੀ ਐਕਸ ਇੰਡੀਅਨ ਲੀਵ
Published : Dec 4, 2019, 10:31 am IST
Updated : Dec 4, 2019, 10:31 am IST
SHARE ARTICLE
Kartarpur Sahib
Kartarpur Sahib

ਪਵਿੱਤਰ ਅਸਥਾਨ ਨੂੰ ਵੇਖਣ ਲਈ ਨਹੀ ਮਿਲੇਗੀ ਅਚਨਚੇਤੀ ਛੁੱਟੀ

ਚੰਡੀਗੜ੍ਹ  (ਤਰੁਣ ਭਜਨੀ): ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਮੁਲਾਜ਼ਮ ਚਾਹੁੰਦਿਆਂ ਹੋਇਆਂ ਵੀ ਇਸ ਮੰਤਵ ਲਈ ਅਚਨਚੇਤੀ ਛੁੱਟੀ (ਸੀ-ਲੀਵ) ਨਹੀਂ ਲੈ ਸਕਦੇ ਹਨ। ਜਿਸ ਕਰਕੇ ਅੰਦਰਖਾਤੇ ਦਰਸ਼ਨਾਂ ਦੇ ਚਾਹਵਾਨ ਮੁਲਾਜ਼ਮਾਂ ਵਿਚ ਕਾਫ਼ੀ ਰੋਹ ਤੇ ਰੋਸ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਭਾਰਤ ਤੇ ਪਾਕਿਸਤਾਨ ਨੇ ਆਪੋ-ਆਪਣੇ ਲਾਂਘੇ ਦਾ ਉਦਘਾਟਨ ਕੀਤਾ ਸੀ ਤੇ ਦੋਵੇਂ ਪੰਜਾਬਾਂ ਨੂੰ ਜੋੜਿਆ ਸੀ।

Punjab GovernmentPunjab Government

ਇਸਦੇ ਲਈ ਪੰਜਾਬ ਸਰਕਾਰ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਅਚਨਚੇਤੀ ਛੁੱਟੀ ਲੈਣ ਦੀ ਇਜਾਜ਼ਤ ਦੇ ਦਿਤੀ ਸੀ। ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸਦੇ ਲਈ ਅਪਣੇ ਮੁਲਾਜ਼ਮਾਂ ਨੂੰ ਐਕਸ ਇੰਡੀਆ ਲੀਵ ਲੈਣ ਲਈ ਹੀ ਕਿਹਾ ਹੈ। ਅਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਪ੍ਰਸ਼ਾਸਨ ਦੇ ਕੁੱਝ ਮੁਲਾਜ਼ਮਾਂ ਨੇ ਦਸਿਆ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ, ਪਰ ਜਿਵੇਂ ਹੀ ਉਨ੍ਹਾਂ ਨੇ ਇਸਦੇ ਲਈ ਅਚਨਚੇਤੀ ਛੁੱਟੀ ਦੀ ਮੰਗ ਕੀਤੀ

 LeaveLeave

ਤਾਂ ਉਨ੍ਹਾਂ ਨੂੰ ਐਕਸ ਇੰਡੀਆ ਲੀਵ ਲੈਣ ਲਈ ਕਿਹਾ ਗਿਆ। ਉਨ੍ਹਾਂ ਦਸਿਆ ਕਿ ਐਕਸ ਇੰਡੀਆ ਲੀਵ ਲੈਣ ਦੀ ਪ੍ਰਕਿਰਿਆ ਕਾਫ਼ੀ ਲੰਬੀ ਹੈ। ਜਿਸ ਕਰਕੇ ਉਹ ਫਿਲਹਾਲ ਦਰਸ਼ਨਾਂ ਲਈ ਨਹੀਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਪੰਜਾਬ ਦੇ ਰੂਲ ਲਾਗੂ ਹੁੰਦੇ ਹਨ, ਜਿਸ ਕਰਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਇਕ ਕਾਪੀ ਅਪਣੀ ਅਰਜ਼ੀ ਦੇ ਨਾਲ ਨੱਥੀ ਕੀਤੀ ਸੀ। ਇਸਦੇ ਬਾਵਜੂਦ ਉਨ੍ਹਾਂ ਨੂੰ ਅਚਨਚੇਤੀ ਛੁੱਟੀ ਨਹੀਂ ਦਿਤੀ ਗਈ ਹੈ।

Kartarpur Sahib Kartarpur Sahib

ਦਰਅਸਲ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਮੁਲਾਜ਼ਮਾਂ ਨੂੰ ਬਿਲਕੁਲ ਉਵੇਂ ਹੀ ਅਰਜ਼ੀ ਦੇਣੀ ਹੋਵੇਗੀ, ਜਿਵੇਂ ਵਿਦੇਸ਼ ਜਾਣ ਸਮੇਂ ਦੇਣੀ ਹੁੰਦੀ ਹੈ। ਪਰ ਉਸ ਅਰਜ਼ੀ ਦੀ ਪ੍ਰਕਿਰਿਆ ਬਹੁਤ ਲੰਬੀ ਤੇ ਅਕਾਊ ਹੈ। ਮੁਲਾਜ਼ਮਾਂ ਦਾ ਰੋਹ ਇਸ ਗੱਲ ਦਾ ਹੈ ਕਿ ਲਹਿੰਦੇ (ਪਾਕਿਸਤਾਨੀ) ਪੰਜਾਬ ਦੇ ਨਾਰੋਵਾਲ ਜ਼ਿਲ੍ਹੇ 'ਚ ਸਥਿਤ ਇਸ ਗੁਰੂਘਰ 'ਚ ਜਾਣ ਲਈ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ।

Kartarpur Sahib Kartarpur Sahib

ਪਰ ਚੰਡੀਗੜ੍ਹ ਪ੍ਰਸ਼ਾਸਨ ਇਸਦੀ ਪ੍ਰਕਿਰਿਆ ਲੰਬੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ 'ਚ ਬਹੁਤੇ ਮੁਲਾਜ਼ਮ ਪੰਜਾਬ ਦੇ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਕਰਤਾਰਪੁਰ ਸਾਹਿਬ ਜਾਣ ਲਈ ਅਚਨਚੇਤੀ ਛੁੱਟੀਆਂ ਵਾਸਤੇ ਅਰਜ਼ੀਆਂ ਦਿਤੀਆਂ ਸਨ, ਪਰ ਤਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇੰਝ ਨਹੀਂ ਜਾ ਸਕਦੇ, ਇਸ ਲਈ ਉਨ੍ਹਾਂ ਨੂੰ 'ਐਕਸ-ਇੰਡੀਆ' ਛੁੱਟੀ ਲੈਣੀ ਹੋਵੇਗੀ। ਚੰਡੀਗੜ੍ਹ ਪੁਲਿਸ ਵਿਚ ਬਹੁਤ ਸਾਰੇ ਮੁਲਾਜ਼ਮ ਪੰਜਾਬ ਤੋਂ ਹੀ ਹਨ।

Kartarpur Sahib Chandigarh employees miffed, casual leave not allowed for Kartarpur visit

ਐਕਸ-ਇੰਡੀਆ ਲੀਵ ਦੀਆਂ ਬਹੁਤ ਸਾਰੀਆਂ ਸ਼ਰਤਾਂ ਤੇ ਇਹ ਪ੍ਰਕਿਰਿਆ ਕੁਝ ਲੰਬੀ ਹੋਣ ਕਾਰਨ ਚੰਡੀਗੜ੍ਹ ਦੇ ਬਹੁਤੇ ਮੁਲਾਜ਼ਮਾਂ ਨੇ ਤਾਂ ਹੁਣ ਕਰਤਾਰਪੁਰ ਸਾਹਿਬ ਜਾਣ ਦਾ ਆਪਣਾ ਵਿਚਾਰ ਤਿਆਗ ਦਿਤਾ ਹੈ। ਇਕ ਹੋਰ ਮੁਲਾਜ਼ਮ ਨੇ ਕਿਹਾ ਕਿ ਉਹ ਪਵਿੱਤਰ ਅਸਥਾਨ ਨੂੰ ਵੇਖਣਾ ਚਾਹੁੰਦੇ ਹਨ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਬਿਤਾਏ ਸਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement