Mohali News: RPG ਅਟੈਕ ਦੇ ਮੁਲਜ਼ਮ ਤੋਂ ਬੁੜੈਲ ਜੇਲ 'ਚੋਂ ਮਿਲਿਆ ਫੋਨ, ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

By : GAGANDEEP

Published : Jan 5, 2024, 4:47 pm IST
Updated : Jan 5, 2024, 4:48 pm IST
SHARE ARTICLE
Phone found from accused of RPG attack Mohali News in punjabi
Phone found from accused of RPG attack Mohali News in punjabi

Mohali News: ਮੁਲਜ਼ਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਿਆ

Phone found from accused of RPG attack Mohali News in punjabi : ਮੁਹਾਲੀ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡ ਕੁਆਰਟਰ ’ਤੇ ਆਰਪੀਜੀ ਹਮਲੇ ਅਤੇ ਚੰਡੀਗੜ੍ਹ ਸੈਕਟਰ-15 ਵਿਚ ਪੀਜੀ ਵਿਚ ਦਾਖ਼ਲ ਹੋ ਕੇ ਦੋ ਵਿਦਿਆਰਥੀਆਂ ਦੇ ਕਤਲ ਦੇ ਮੁਲਜ਼ਮ ਦੀਪਕ ਉਰਫ਼ ਰੰਗਾ (24) ਦੇ ਕਬਜ਼ੇ ਵਿਚੋਂ ਇਕ ਮੋਬਾਈਲ ਫੋਨ ਮਿਲਿਆ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਕੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿਤਾ ਹੈ।

ਇਹ ਵੀ ਪੜ੍ਹੋ: Manjot Singh News: 'Animal' ਫੇਮ ਮਨਜੋਤ ਸਿੰਘ ਨੇ ਖ਼ੁਦਕੁਸ਼ੀ ਕਰਨ ਜਾ ਰਹੀ ਕੁੜੀ ਦੀ ਬਚਾਈ ਜਾਨ, ਵੀਡੀਓ ਆਈ ਸਾਹਮਣੇ

ਦੱਸ ਦੇਈਏ ਦੀਪਕ ਇਸ ਸਮੇਂ ਬੁੜੈਲ ਜੇਲ ਵਿਚ ਬੰਦ ਹੈ। ਪੁਲਿਸ ਮੋਬਾਈਲ ਦੀ ਜਾਂਚ ਕਰ ਰਹੀ ਹੈ ਕਿ ਇਸ ਤੋਂ ਕਿੰਨੀਆਂ ਕਾਲਾਂ ਹੋਈਆਂ ਅਤੇ ਇਹ ਦੀਪਕ ਉਰਫ਼ ਰੰਗਾ ਕੋਲ ਕਿੰਨੇ ਸਮੇਂ ਤੋਂ ਅਤੇ ਇਹ ਕਿੱਥੋਂ ਆਇਆ | ਸੈਕਟਰ-49 ਥਾਣੇ ਦੀ ਪੁਲਿਸ ਨੇ ਰੰਗਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ੱਕ ਦੇ ਆਧਾਰ 'ਤੇ ਜੇਲ ਪ੍ਰਸ਼ਾਸਨ ਨੇ 17 ਦਸੰਬਰ ਨੂੰ ਬੈਰਕ 'ਚ ਤਲਾਸ਼ੀ ਲੈਣ 'ਤੇ ਦੀਪਕ ਦਾ ਮੋਬਾਇਲ ਫੋਨ ਬਰਾਮਦ ਕੀਤਾ ਸੀ। ਬਰਾਮਦ ਕੀਤਾ ਮੋਬਾਈਲ ਕੀਪੈਡ ਵਾਲਾ ਛੋਟਾ ਚੀਨੀ ਫ਼ੋਨ ਸੀ ਜਿਸ ਨੂੰ ਛੁਪਾਉਣਾ ਆਸਾਨ ਸੀ।

ਇਹ ਵੀ ਪੜ੍ਹੋ: MS Dhoni News: ਮਹਿੰਦਰ ਸਿੰਘ ਧੋਨੀ ਨੂੰ ਕਰੀਬੀ ਦੋਸਤ ਨੇ ਲਗਾਇਆ ਚੂਨਾ, 15 ਕਰੋੜ ਦਾ ਹੋਇਆ ਨੁਕਸਾਨ

ਦੀਪਕ ਰੰਗਾ ਦਾ ਨਾਂ ਰਾਣਾ ਕੰਦੋਵਾਲੀਆ ਦੇ ਕਤਲ ਨਾਲ ਵੀ ਜੁੜਿਆ ਸੀ। ਇਲਜ਼ਾਮ ਅਨੁਸਾਰ ਲਾਰੈਂਸ ਦੇ ਨਿਰਦੇਸ਼ਾਂ 'ਤੇ ਦੀਪਕ ਰੰਗਾ ਨੇ ਨਾਬਾਲਗ ਸੋਨੂੰ ਡਾਗਰ ਅਤੇ ਹੈਪੀ ਨਾਲ ਮਿਲ ਕੇ ਕੇਡੀ ਹਸਪਤਾਲ ਅੰਮ੍ਰਿਤਸਰ ਵਿਖੇ ਰਾਣਾ ਕੰਦੋਵਾਲੀਆ ਦਾ ਕਤਲ ਕਰ ਦਿਤਾ ਸੀ। ਇਸ ਤੋਂ ਬਾਅਦ ਦੀਪਕ ਰੰਗਾ ਅੱਤਵਾਦੀ ਰਿੰਦਾ ਦੇ ਸੰਪਰਕ 'ਚ ਆਇਆ ਅਤੇ ਉਸ ਦੇ ਕਹਿਣ 'ਤੇ ਉਸ ਨੇ ਨਾਬਾਲਗ ਦੋਸ਼ੀ ਨਾਲ ਮਿਲ ਕੇ ਮਹਾਰਾਸ਼ਟਰ 'ਚ ਸੰਜੇ ਬਿਆਨੀ ਨਾਂ ਦੇ ਵਿਅਕਤੀ ਦਾ ਕਤਲ ਕਰ ਦਿਤਾ।

ਇਹ ਵੀ ਪੜ੍ਹੋ: Punjab congress: ਅਹੁਦੇਦਾਰਾਂ ਦੇ ਖਿਲਾਫ਼ ਬੋਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਦੇਵੇਂਦਰ ਯਾਦਵ 

ਸਾਲ 2019 ਵਿੱਚ ਹੀ ਦੀਪਕ ਨੇ ਚੰਡੀਗੜ੍ਹ ਸੈਕਟਰ-15 ਵਿਚ ਕਾਲਜ ਦੇ ਦੋ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਸੂਤਰਾਂ ਮੁਤਾਬਕ ਉਸ ਨੇ ਇਸ ਦੇ ਲਈ 2 ਤੋਂ 3 ਲੱਖ ਰੁਪਏ ਲਏ ਸਨ। ਇਸ ਦੇ ਨਾਲ ਹੀ ਮੋਹਾਲੀ ਆਰਪੀਜੀ ਹਮਲੇ ਲਈ ਉਸ ਨੂੰ 10 ਤੋਂ 15 ਲੱਖ ਰੁਪਏ ਮਿਲੇ ਸਨ, ਜੋ ਅੱਤਵਾਦੀ ਰਿੰਦਾ ਨੇ ਭੇਜੇ ਸਨ। ਦੀਪਕ ਮੂਲ ਰੂਪ ਤੋਂ ਝੱਜਰ (ਹਰਿਆਣਾ) ਜ਼ਿਲ੍ਹੇ ਦੇ ਪਿੰਡ ਸੁਰਖਪੁਰ ਦਾ ਰਹਿਣ ਵਾਲਾ ਹੈ ਅਤੇ ਸ਼ਾਰਪ ਸ਼ੂਟਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Phone found from accused of RPG attack Mohali News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement