Jathedar Kaunke: 'ਜਥੇਦਾਰ ਕਾਉਂਕੇ ਦੇ ਦੋਸ਼ੀ ‘ਬੁੱਚੜ’ ਪੁਲਿਸ ਵਾਲੇ ਦੇ ਭੋਗ ’ਤੇ ਜਾਣ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਇਆ ਗਿਆ ਸੀ ਦਬਾਅ'

By : GAGANDEEP

Published : Jan 5, 2024, 8:43 pm IST
Updated : Jan 6, 2024, 1:06 pm IST
SHARE ARTICLE
The Shiromani Committee was under pressure to go to the 'butcher' policeman accused of Jathedar Kaunke.
The Shiromani Committee was under pressure to go to the 'butcher' policeman accused of Jathedar Kaunke.

ਕਿਹਾ, ਭਾਈ ਕਾਉਂਕੇ ਦੀ ਸ਼ਹੀਦੀ ਮਨੁੱਖੀ ਅਧਿਕਾਰਾਂ ਦਾ ਘਾਣ, ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਜਾਵੇ

The Shiromani Committee was under pressure to go to the 'butcher' policeman accused of Jathedar Kaunke ਜਥੇਦਾਰ ਭਾਈ ਗੁਰਦੇਵ ਸਿੰਘ ਜੀ ਦੀ ਸ਼ਹੀਦੀ ਨੂੰ ਲੈ ਕੇ ਵਿਵਾਦ ’ਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਨਵੇਂ ਪ੍ਰਗਟਾਵੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰ ਕਾਉਂਕੇ ਲਈ ਇਨਸਾਫ਼ ਨੂੰ ਅਕਾਲੀ ਦਲ ਨੇ ਨਾ ਸਿਰਫ਼ 25 ਸਾਲਾਂ ਤਕ ਰੋਕੀ ਰਖਿਆ ਬਲਕਿ ‘ਬੁੱਚੜ’ ਪੁਲਿਸ ਵਾਲਿਆਂ ਦੇ ਭੋਗਾਂ ਦਾ ਵੀ ਖ਼ਿਆਲ ਰਖਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਿਸ ਵਾਲਿਆਂ ਦੇ ਘਰ ਉਨ੍ਹਾਂ ਦੀ ਡਿਊਟੀ ਲਾਈ ਸੀ, ਪਰ ਉਹ ਪੁਲਿਸ ਵਾਲਿਆਂ ਦੇ ਭੋਗ ’ਤੇ ਨਹੀਂ ਗਏ ਭਾਵੇਂ ਕਿ ਉਨ੍ਹਾਂ ਨੂੰ ਅਪਣੀ ਨੌਕਰੀ ਵੀ ਗੁਆਉਣੀ ਪਈ ਸੀ।

ਮੀਡੀਆ ਨੂੰ ਦਿਤੇ ਇਕ ਬਿਆਨ ’ਚ ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਦੇ ਭੋਗ ’ਤੇ ਜਾਣ ਲਈ ਉਨ੍ਹਾਂ ਦੀ ਡਿਊਟੀ ਸ਼੍ਰੋਮਣੀ ਕਮੇਟੀ ਨੇ ਲਾਈ ਸੀ ਅਤੇ ਉਨ੍ਹਾਂ ਨੂੰ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਧਮਕੀ ਦਿਤੀ ਸੀ ਕਿ ‘ਨਹੀਂ ਜਾਵੋਗੇ ਤਾਂ ਮੈਂ ਤੁਹਾਨੂੰ ਵੇਖ ਲਵਾਂਗਾ।’ ਭਾਈ ਵਡਾਲਾ ਅਨੁਸਾਰ ਡਾ. ਰੂਪ ਸਿੰਘ ਨੇ ਉਸ ਵੇਲੇ ਉਨ੍ਹਾਂ ਨੂੰ ਕਿਹਾ ਸੀ, ‘‘ਉਹ ਜੋ ਕੋਈ ਵੀ ਹੋਣ, ਤੁਹਾਡਾ ਕੰਮ ਕੀਰਤਨ ਕਰਨਾ ਹੈ ਅਤੇ ਤੁਹਾਨੂੰ ਜਾਣਾ ਪਵੇਗਾ।’’

ਇਹ ਵੀ ਪੜ੍ਹੋ : T20 World Cup 2024: ਟੀ-20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ, ਇਸ ਦਿਨ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਮੈਚ

ਭਾਈ ਵਡਾਲਾ ਨੇ ਕਿਹਾ ਕਿ ਡਾ. ਰੂਪ ਸਿੰਘ ਉਨ੍ਹਾਂ ’ਤੇ ਅੱਗ ਬਬੂਲਾ ਸਨ ਪਰ ਉਨ੍ਹਾਂ ਨੇ ਗੁਰੂ ਪੰਥ, ਗੁਰੂ ਗ੍ਰੰਥ ਦਾ ਖ਼ਿਆਲ ਰਖਿਆ। ਉਨ੍ਹਾਂ ਕਿਹਾ ਕਿ ਉਸ ਵੇਲੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਵੀ ਇਸ ਵਿਸ਼ੇ ’ਤੇ ਜੇਲ ’ਚੋਂ ਬਿਆਨ ਦਿਤਾ ਸੀ ਅਤੇ ਭਾਈ ਬਲਵੰਤ ਸਿੰਘ ਗੋਪਾਲ ਅਤੇ ਭਾਈ ਸਤਨਾਮ ਸਿੰਘ ਮਨਾਵਾਂ ਭੋਗ ਰੋਕਣ ਲਈ ਵੀ ਉਥੇ ਗਏ ਸਨ।  ਉਨ੍ਹਾਂ ਅੱਗੇ ਕਿਹਾ ਕਿ ਭਾਈ ਕਾਉਂਕੇ ਦੀ ਸ਼ਹੀਦੀ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਇਸ ਬਾਰੇ ਮੀਡੀਆ ਨੂੰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਸਵਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਅਪਣਾ ਰੋਲ ਅਦਾ ਕਰੇ ਕਿ ਉਸ ਰੀਪੋਰਟ ’ਤੇ ਇਹ ਕੀ ਫੈਸਲਾ ਲੈ ਰਹੇ ਹਨ, ਕਿਹੜੇ ਕੰਮ ਕਰਨਗੇ। ਉਨ੍ਹਾਂ ਕਿਹਾ, ‘‘ਜਿਹੜੇ ਢੰਗ ਨਾਲ ਇਹ ਰੀਪੋਰਟ ਬਾਦਲਕਿਆਂ ਨੂੰ ਦੇ ਕੇ ਅਦਾਲਤਾਂ ’ਚ ਲੰਮੀਆਂ ਤਰੀਕਾਂ ਪਾਈਆਂ ਜਾਣਗੀਆਂ ਇਹ ਕਾਉਂਕੇ ਮੁੜ ਇਕ ਵਾਰੀ ਫਿਰ ਕਤਲ ਕਰਨ ਜਾ ਰਹੇ ਹਨ।’’

ਇਹ ਵੀ ਪੜ੍ਹੋ : Electrical Goods News: ਹੁਣ ਘਟੀਆ ਬਿਜਲੀ ਦੇ ਸਾਮਾਨ ਦੇ ਆਯਾਤ ’ਤੇ ਲਗੇਗੀ ਰੋਕ, ਸਰਕਾਰ ਨੇ ਲਾਜ਼ਮੀ ਕੁਆਲਿਟੀ ਨਿਯਮ ਕੀਤੇ ਲਾਗੂ

ਉਨ੍ਹਾਂ ਕਿਹਾ, ‘‘ਜਥੇਦਾਰ ਕਾਉਂਕੇ ਬਾਰੇ ਜੋ ਰੀਪੋਰਟ ਨਸ਼ਰ ਹੋਈ ਹੈ ਉਸ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੂੰ ਦੇਣ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਉਹ ਇਸ ਰੀਪੋਰਟ ’ਤੇ ਕੰਮ ਨਹੀਂ ਕਰ ਸਕਦੇ, ਬਲਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਗਏ। ਇਨ੍ਹਾਂ ਨੂੰ ਰੀਪੋਰਟ ਦੇਣ ਦਾ ਮਤਲਬ ਇਨ੍ਹਾਂ ਨੂੰ ਮੁੜ ਆਕਸੀਜਨ ਦੇਣ ਦੀ ਕੋਸ਼ਿਸ਼ ਹੋ ਰਹੀ ਹੈ।’’ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਅਪਣੇ ਹੀ ਵਧੀਕ ਡੀ.ਜੀ.ਪੀ. ਪੱਧਰ ਦੇ ਅਫ਼ਸਰ ਦੀ ਜਾਂਚ ਰੀਪੋਰਟ ਦੇ ਜਨਤਕ ਹੋਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਜੀਤ ਸਿੰਘ ਬੈਂਸ ਵੱਲੋਂ ਸਥਾਪਤ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ 15 ਦਸੰਬਰ ਨੂੰ ਗੁਰਦੇਵ ਸਿੰਘ ਕਾਉਂਕੇ ਦੀ ਪੁਲਿਸ ਹਿਰਾਸਤ ਦੌਰਾਨ ਕਥਿਤ ਮੌਤ ਦੇ ਮਾਮਲੇ ਵਿੱਚ ਸਰਕਾਰੀ ਜਾਂਚ ਰੀਪੋਰਟ ਜਨਤਕ ਕੀਤੀ ਹੈ। ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵੱਲੋਂ ਚੁੱਕ ਕੇ ਮਾਰਨ ਦੇ ਮਾਮਲੇ ਬਾਰੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਬੀ. ਪੀ. ਤਿਵਾੜੀ ਵੱਲੋਂ ਸਾਲ 1999 ਵਿੱਚ ਜਾਂਚ ਰਿਪੋਰਟ ਡੀਜੀਪੀ ਦਫ਼ਤਰ ਨੂੰ ਸੌਂਪੀ ਗਈ ਸੀ।

ਸਾਲ 1999 ਵਿੱਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਜਾਂਚ ਰਿਪੋਰਟ ਨੇ ਨਾ ਸਿਰਫ਼ ਗੁਰਦੇਵ ਸਿੰਘ ਕਾਉਂਕੇ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜ੍ਹੇ ਕੀਤੇ ਸਨ, ਸਗੋਂ ਲੁਧਿਆਣਾ ਦਿਹਾਤੀ ਪੁਲਿਸ (ਪੁਲਿਸ ਜ਼ਿਲ੍ਹਾ ਜਗਰਾਓਂ) ਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਹੈ ਕਿ ਗੁਰਦੇਵ ਸਿੰਘ ਹਿਰਾਸਤ ਤੋਂ ਫਰਾਰ ਹੋ ਗਿਆ ਸੀ। ਇਸ ਰੀਪੋਰਟ ਵਿੱਚ ਸਿਫਾਰਸ਼ ਕੀਤੀ ਗਈ ਸੀ ਕਿ ਗੁਰਦੇਵ ਸਿੰਘ ਨੂੰ ਕਥਿਤ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਝੂਠਾ ਰੀਕਾਰਡ ਬਣਾਉਣ ਦੇ ਮਾਮਲੇ ’ਚ ਤਤਕਾਲੀ ਐੱਸ.ਐੱਚ.ਓ. ਗੁਰਮੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਡਾ ਨਾਅਰਾ ਬਾਦਲਕਿਆਂ ਨੇ ਚੋਰੀ ਕੀਤਾ 
ਭਾਈ ਵਡਾਲਾ ਨੇ ਕਿਹਾ ਕਿ ਅੱਜ ਜੋ ਸੁਖਬੀਰ ਸਿੰਘ ਬਾਦਲ ਵਲੋਂ ‘ਪੰਜਾਬ ਬਚਾਉ ਯਾਤਰਾ’ ਦਾ ਨਾਅਰਾ ਦਿਤਾ ਗਿਆ ਹੈ ਉਹ ਉਨ੍ਹਾਂ ਦੇ ਸਿੱਖ ਸਦਭਾਵਨਾ ਦਲ ਵਲੋਂ 4 ਨਵੰਬਰ, 2023 ਨੂੰ ਪੰਥਕ ਹੋਕੇ ਦੇ ਥੜ੍ਹੇ ਤੋਂ ਦਿਤਾ ਗਿਆ ਸੀ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਰੀ ਕਰ ਲਿਆ ਹੈ। ਉਨ੍ਹਾਂ ਕਿਹਾ, ‘‘ਅਸਲ ’ਚ ਪੰਜਾਬ ਨੂੰ ਇਨ੍ਹਾਂ ਤੋਂ ਹੀ ਬਚਾਉਣ ਦੀ ਜ਼ਰੂਰਤ ਹੈ ਅਤੇ ਲੋਕ ਭਾਵੁਕ ਹੋ ਕੇ ਅਕਾਲੀ ਦਲ ਨੂੰ ਵੋਟ ਨਾ ਦੇ ਦੇਣ।’’        (ਗੁਰਤੇਜ ਸਿੰਘ ਦੀ ਰਿਪੋਰਟ)

(For more Punjabi news apart from The Shiromani Committee was under pressure to go to the 'butcher' policeman accused of Jathedar Kaunke, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement