T20 World Cup 2024: ਟੀ-20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ, ਇਸ ਦਿਨ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਮੈਚ

By : GAGANDEEP

Published : Jan 5, 2024, 7:40 pm IST
Updated : Jan 5, 2024, 8:13 pm IST
SHARE ARTICLE
T20 world cup 2024 schedule News in punjabi
T20 world cup 2024 schedule News in punjabi

T20 World Cup 2024: ਸਾਰੀਆਂ ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਉੱਥੇ ਹਰ ਗਰੁੱਪ ਵਿੱਚ ਕੁੱਲ ਪੰਜ ਟੀਮਾਂ ਹੋਣਗੀਆਂ

T20 world cup 2024 schedule News in punjabi  : ਟੀ-20 ਵਿਸ਼ਵ ਕੱਪ ਇਸ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਜਾਣਾ ਹੈ। ਖੇਡ ਦੇ ਸਭ ਤੋਂ ਛੋਟੇ ਫਾਰਮੈਟ ਦੇ ਵਿਸ਼ਵ ਕੱਪ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਆਈਸੀਸੀ ਨੇ ਵਿਸ਼ਵ ਕੱਪ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ: Electrical Goods News: ਹੁਣ ਘਟੀਆ ਬਿਜਲੀ ਦੇ ਸਾਮਾਨ ਦੇ ਆਯਾਤ ’ਤੇ ਲਗੇਗੀ ਰੋਕ, ਸਰਕਾਰ ਨੇ ਲਾਜ਼ਮੀ ਕੁਆਲਿਟੀ ਨਿਯਮ ਕੀਤੇ ਲਾਗੂ

ਜਿੱਥੇ ਸਾਰੀਆਂ ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਉੱਥੇ ਹਰ ਗਰੁੱਪ ਵਿੱਚ ਕੁੱਲ ਪੰਜ ਟੀਮਾਂ ਹੋਣਗੀਆਂ। ਟੂਰਨਾਮੈਂਟ ਦਾ ਪਹਿਲਾ ਮੈਚ 01 ਜੂਨ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ 29 ਜੂਨ ਨੂੰ ਖੇਡਿਆ ਜਾਣਾ ਹੈ। ਵਿਸ਼ਵ ਕੱਪ ਦੇ ਸਾਰੇ ਮੈਚ ਕੁੱਲ 9 ਥਾਵਾਂ 'ਤੇ ਖੇਡੇ ਜਾਣਗੇ। ਕੁੱਲ 55 ਮੈਚਾਂ ਦਾ ਆਯੋਜਨ ਕੀਤਾ ਜਾਣਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 1 ਜੂਨ ਤੋਂ ਅਮਰੀਕਾ ਅਤੇ ਕੈਨੇਡਾ ਵਿਚਾਲੇ ਖੇਡਿਆ ਜਾਵੇਗਾ। ਆਈਸੀਸੀ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਟੀਮ ਇੰਡੀਆ ਅਤੇ ਪਾਕਿਸਤਾਨ ਇੱਕੋ ਗਰੁੱਪ ਦਾ ਹਿੱਸਾ ਹਨ।

ਇਹ ਵੀ ਪੜ੍ਹੋ: Delhi News: ਐਨ.ਐਮ.ਸੀ. ਨੇ ਮੈਡੀਕਲ ਕਾਲਜਾਂ ’ਚ ਪੋਸਟ-ਡਾਕਟੋਰਲ ਫੈਲੋਸ਼ਿਪ ਕੋਰਸ ਸ਼ੁਰੂ ਕੀਤੇ

ਟੀਮ ਇੰਡੀਆ ਗਰੁੱਪ ਏ ਦਾ ਹਿੱਸਾ ਹੈ। ਜਿੱਥੇ ਪਾਕਿਸਤਾਨ, ਆਇਰਲੈਂਡ, ਕੈਨੇਡਾ ਅਤੇ ਮੇਜ਼ਬਾਨ ਅਮਰੀਕਾ ਵੀ ਇਸੇ ਗਰੁੱਪ ਵਿੱਚ ਹਨ। ਭਾਰਤ ਨੇ ਆਪਣਾ ਪਹਿਲਾ ਮੈਚ 05 ਜੂਨ ਨੂੰ ਖੇਡਣਾ ਹੈ। ਟੀਮ ਇੰਡੀਆ ਦਾ ਪਹਿਲਾ ਮੈਚ ਆਇਰਲੈਂਡ ਨਾਲ ਖੇਡਿਆ ਜਾਵੇਗਾ। ਇਹ ਮੈਚ ਨਿਊਯਾਰਕ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਬਾਅਦ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਮੈਚ 9 ਜੂਨ ਨੂੰ ਨਿਊਯਾਰਕ 'ਚ ਖੇਡਿਆ ਜਾਵੇਗਾ।

ਜਿੱਥੇ ਟੀਮ ਇੰਡੀਆ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਭਾਰਤ ਆਪਣਾ ਤੀਜਾ ਗਰੁੱਪ ਗੇੜ ਮੈਚ 12 ਜੂਨ ਨੂੰ ਨਿਊਯਾਰਕ ਵਿੱਚ ਅਮਰੀਕਾ ਖ਼ਿਲਾਫ਼ ਅਤੇ ਚੌਥਾ ਲੀਗ ਮੈਚ 15 ਜੂਨ ਨੂੰ ਫਲੋਰੀਡਾ ਵਿੱਚ ਕੈਨੇਡਾ ਖ਼ਿਲਾਫ਼ ਖੇਡੇਗਾ। ਭਾਰਤ ਆਪਣੇ ਗਰੁੱਪ ਪੜਾਅ ਦੇ ਮੈਚ ਅਮਰੀਕਾ ਵਿੱਚ ਖੇਡੇਗਾ ਅਤੇ ਜੇਕਰ ਕੁਆਲੀਫਾਈ ਕਰਦਾ ਹੈ ਤਾਂ ਸੁਪਰ 8 ਮੈਚ ਅਮਰੀਕਾ ਵਿੱਚ ਖੇਡੇ ਜਾਣਗੇ।

ਗਰੁੱਪ ਗੇੜ ਵਿੱਚ ਟੀਮ ਇੰਡੀਆ ਦਾ ਸਮਾਂ
ਭਾਰਤ ਬਨਾਮ ਆਇਰਲੈਂਡ - 05 ਜੂਨ (ਨਿਊਯਾਰਕ)
ਭਾਰਤ ਬਨਾਮ ਪਾਕਿਸਤਾਨ - 09 ਜੂਨ (ਨਿਊਯਾਰਕ)
ਭਾਰਤ ਬਨਾਮ ਅਮਰੀਕਾ - 12 ਜੂਨ (ਨਿਊਯਾਰਕ)
ਭਾਰਤ ਬਨਾਮ ਕੈਨੇਡਾ - 15 ਜੂਨ (ਫਲੋਰੀਡਾ)

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਟੀ-20 ਵਿਸ਼ਵ ਕੱਪ 2024 ਦੇ ਗਰੁੱਪ ਪੜਾਅ ਦੇ ਸਾਰੇ ਮੈਚ 18 ਜੂਨ ਤੱਕ ਖੇਡੇ ਜਾਣਗੇ। ਜਿੱਥੇ ਹਰੇਕ ਗਰੁੱਪ ਦੀਆਂ ਚੋਟੀ ਦੀਆਂ 2 ਟੀਮਾਂ ਅਗਲੇ ਦੌਰ ਲਈ ਕੁਆਲੀਫਾਈ ਕਰਨ ਦੇ ਯੋਗ ਹੋਣਗੀਆਂ। 20 ਟੀਮਾਂ ਵਿੱਚੋਂ ਸਿਰਫ਼ 8 ਟੀਮਾਂ ਹੀ ਅਗਲੇ ਗੇੜ ਯਾਨੀ ਸੁਪਰ 8 ਵਿੱਚ ਹਿੱਸਾ ਲੈਣਗੀਆਂ। ਸੁਪਰ 8 ਰਾਊਂਡ 19 ਜੂਨ ਤੋਂ 24 ਜੂਨ ਤੱਕ ਖੇਡੇ ਜਾਣਗੇ। ਸੁਪਰ 8 ਦੌਰ ਤੋਂ ਬਾਅਦ ਸੈਮੀਫਾਈਨਲ ਮੈਚ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ 26 ਜੁਲਾਈ ਨੂੰ ਅਤੇ ਦੂਜਾ ਸੈਮੀਫਾਈਨਲ 29 ਜੁਲਾਈ ਨੂੰ ਖੇਡਿਆ ਜਾਵੇਗਾ। ਦੋਵਾਂ ਸੈਮੀਫਾਈਨਲ ਦੀਆਂ ਜੇਤੂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ 29 ਜੁਲਾਈ ਨੂੰ ਖੇਡਿਆ ਜਾਵੇਗਾ।

ਗਰੁੱਪ ਏ       ਗਰੁੱਪ ਬੀ        ਗਰੁੱਪ ਸੀ             ਗਰੁੱਪ ਡੀ
ਭਾਰਤ          ਇੰਗਲੈਂਡ          ਨਿਊਜ਼ੀਲੈਂਡ            ਦੱਖਣੀ ਅਫਰੀਕਾ
ਪਾਕਿਸਤਾਨ    ਆਸਟ੍ਰੇਲੀਆ      ਵੈਸਟਇੰਡੀਜ਼           ਸ਼੍ਰੀਲੰਕਾ
ਆਇਰਲੈਂਡ      ਨਾਮੀਬੀਆ        ਅਫਗਾਨਿਸਤਾਨ       ਬੰਗਲਾਦੇਸ਼
ਕੈਨੇਡਾ           ਸਕਾਟਲੈਂਡ         ਯੂਗਾਂਡਾ            ਨੀਦਰਲੈਂਡਜ਼
ਅਮਰੀਕਾ         ਓਮਾਨ           ਪਾਪੂਆ ਨਿਊ ਗਿਨੀ    ਨੇਪਾਲ

(For more Punjabi news apart from T20 world cup 2024 schedule News in punjabi  , stay tuned to Rozana Spokesman)

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement