
ਇਹ ਬੇਮੌਸਮ ਬਾਰਿਸ਼ ਸਿਹਤ ਲਈ ਠੀਕ ਨਹੀਂ ਹੈ ਅਤੇ ਫ਼ਸਲਾਂ ਲਈ...
ਚੰਡੀਗੜ੍ਹ: ਮਈ ਦੀ ਗਰਮੀ ਦੇ ਬਾਵਜੂਦ ਕੁੱਝ ਰਾਜਾਂ ਵਿਚ ਬਾਰਿਸ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ 24 ਘੰਟਿਆਂ ਵਿਚ ਕਈ ਸ਼ਹਿਰਾਂ ਵਿਚ ਤੇਜ਼ ਹਵਾਵਾਂ, ਬਾਰਿਸ਼ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਕੁੱਝ ਸਥਾਨਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਵਿਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਤੇਜ਼ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Rain
ਇਹ ਬੇਮੌਸਮ ਬਾਰਿਸ਼ ਸਿਹਤ ਲਈ ਠੀਕ ਨਹੀਂ ਹੈ ਅਤੇ ਫ਼ਸਲਾਂ ਲਈ ਵੀ ਨੁਕਸਾਨਦਾਇਕ ਹੈ। ਮੌਸਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤਕ ਦੇਸ਼ ਦੇ ਕੁੱਝ ਰਾਜਾਂ ਵਿਚ ਬਾਰਿਸ਼ ਦੀ ਸੰਭਾਵਨਾ ਹੈ। ਸਭ ਤੋਂ ਜ਼ਿਆਦਾ ਖਤਰਾ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਹੈ। ਇਹਨਾਂ ਰਾਜਾਂ ਵਿਚ ਬੀਤੇ 24 ਘੰਟਿਆਂ ਵਿਚ ਭਾਰੀ ਬਾਰਿਸ਼, ਤੂਫ਼ਾਨ ਆਇਆ ਸੀ ਜਿਸ ਕਾਰਨ ਬਹੁਤ ਨੁਕਸਾਨ ਹੋਇਆ ਹੈ।
Rain
ਮੌਸਮ ਵਿਭਾਗ ਨੇ ਤਾਂ ਰਾਜਸਥਾਨ ਦੇ 23 ਜ਼ਿਲ੍ਹਿਆਂ ਲਈ ਓਰੇਂਜ਼ ਅਲਰਟ ਜਾਰੀ ਕੀਤਾ ਹੈ। ਯਾਨੀ ਹੁਣ ਬਾਰਿਸ਼ ਅਤੇ ਗੜ੍ਹੇ ਪੈਣਗੇ। ਮੌਜੂਦਾ ਮੌਸਮ ਦਾ ਇਹ ਮੌਸਮ ਸਿਸਟਮ ਅਗਲੇ ਤਿੰਨ-ਚਾਰ ਦਿਨਾਂ ਤਕ ਸਰਗਰਮ ਰਹਿ ਸਕਦਾ ਹੈ ਜਿਸ ਨਾਲ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ਼ ਅਤੇ ਉੱਤਰ ਪ੍ਰਦੇਸ਼ ਵਿਚ ਕਈ ਥਾਵਾਂ ਤੇ ਬਾਰਿਸ਼ ਦੇਖਣ ਨੂੰ ਮਿਲੇਗੀ।
Rain
ਸਕਾਇਮੇਟ ਵੈਦਰ ਅਨੁਸਾਰ ਹੁਣ ਪਹਾੜੀ ਖੇਤਰਾਂ ਵਿਚ ਕਿਤੇ-ਕਿਤੇ ਬਰਫ਼ਬਾਰੀ ਤੇ ਮੈਦਾਨੀ ਖੇਤਰਾਂ ਖਾਸ ਕਰ ਕ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ ਵਿਚ ਗੜ੍ਹੇ ਪੈਣ ਦੀ ਸੰਭਾਵਨਾ ਹੈ। ਸਕਾਈਮੈੱਟ ਵੈਦਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ 'ਤੇ ਬਣੇ ਸਰਗਰਮੀ ਪੱਛਮੀ ਡਿਸਟਰਬੈਂਸ ਤੇ ਪੂਰਬੀ ਭਾਰਤ 'ਤੇ ਚੱਕਰਵਾਤੀ ਹਵਾਵਾਂ ਦੇ ਖੇਤਰ ਕਾਰਨ ਉੱਤਰ ਪ੍ਰਦੇਸ਼ ਤੋਂ ਬਿਹਾਰ ਤਕ ਇਕ ਟਰਫ ਰੇਖਾ ਬਣ ਗਈ ਹੈ।
Rain
ਇਨ੍ਹਾਂ ਸਿਸਟਮਾਂ ਕਾਰਨ ਬੰਗਾਲ ਦੀ ਖਾੜੀ ਤੋਂ ਠੰਢੀਆਂ ਹਵਾਵਾਂ ਦੋਵਾਂ ਸੂਬਿਆਂ ਤਕ ਪਹੁੰਚ ਰਹੀਆਂ ਹਨ। ਮੌਸਮ ਵਿਭਾਗ ਨੇ ਜੋਧਪੁਰ, ਰਾਜਸਥਾਨ, ਜੈਸਲਮੇਰ, ਪਾਲੀ, ਨਾਗੌਰ, ਬੀਕਾਨੇਰ, ਸ਼੍ਰੀਗੰਗਾਨਗਰ, ਚੁਰੂ, ਹਨੂੰਮਾਨਗੜ, ਅਜਮੇਰ, ਟੋਂਕ, ਭਿਲਵਾੜਾ, ਝੁੰਝੁਨੂ, ਸੀਕਰ, ਭਰਤਪੁਰ, ਜੈਪੁਰ, ਦੌਸਾ, ਕਰੌਲੀ, ਧੌਲਪੁਰ, ਸਵਾਈ ਮਾਧੋਪੁਰ, ਰਾਜਸਮੰਦ, ਚਾਂਦੀਗੜ, ਸ਼ਾਮਲ ਕੀਤੇ ਹਨ। ਕੋਟਾ ਜ਼ੋਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ।
Rain
ਮੌਸਮ ਵਿਭਾਗ ਨੇ ਮੀਂਹ ਅਤੇ ਤੂਫਾਨ ਬਾਰੇ ਅਲਰਟ ਜਾਰੀ ਕੀਤਾ ਹੈ। ਆਂਧਰ ਤੋਂ ਜੋਧਪੁਰ ਸਣੇ ਮਾਰਵਾੜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਤੇਜ਼ ਹਵਾਵਾਂ ਚੱਲੀਆਂ ਅਤੇ ਇਸ ਤੋਂ ਬਾਅਦ ਕਈ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋਈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਈ। ਮੌਸਮ ਵਿਭਾਗ ਨੇ ਮੌਸਮ ਖ਼ਰਾਬ ਹੋਣ ਕਾਰਨ ਅਗਲੇ ਤਿੰਨ ਦਿਨਾਂ ਲਈ ਓਰੇਂਜ਼ ਅਲਰਟ ਜਾਰੀ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।