
ਮਰੀਜ਼ ਵਲੋਂ ਦੂਜੀ ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼
ਲੁਧਿਆਣਾ: ਇੱਥੋਂ ਦੇ ਕ੍ਰਿਸਚਨ ਮੈਡੀਕਲ ਕਾਲਜ (ਸੀਐਮਸੀ) ਅਤੇ ਹਸਪਤਾਲ ’ਚ ਇਕ ਮਰੀਜ਼ ਵਲੋਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਦੇਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਜ਼ੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ ਤੇ ਉਸ ਨੇ ਕੁਝ ਦਿਨ ਪਹਿਲਾਂ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ, ਜੋਧੇਵਾਲ ਬਸਤੀ ਦੇ ਰੂਬਲ ਨੇ ਕੁਝ ਦਿਨ ਪਹਿਲਾਂ ਜ਼ਹਿਰੀਲੀ ਦਵਾਈ ਖਾ ਲਈ ਸੀ, ਜਿਸ ਦੇ ਚਲਦੇ ਉਸ ਨੂੰ 3 ਜੂਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
Suicide
ਸੀਐਮਸੀ ਦੇ ਡਾ. ਵਿਨੀਤ ਜੋਸਨ ਨੇ ਦੱਸਿਆ ਕਿ ਰੂਬਲ ਸ਼ਰਾਬ ਪੀਣ ਦੀ ਆਦੀ ਹੈ ਤੇ ਦਿਮਾਗੀ ਪ੍ਰੇਸ਼ਾਨੀ ਕਾਰਨ ਉਸ ਨੇ ਦੂਜੀ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿਤੀ। ਹੇਠਾਂ ਹਸਪਤਾਲ ਦੇ ਹੀ ਡਾਕਟਰ ਦੀ i20 ਗੱਡੀ ਖੜ੍ਹੀ ਸੀ, ਪਹਿਲਾਂ ਉਹ ਗੱਡੀ ਦੇ ਸ਼ੀਸ਼ੇ ’ਤੇ ਅਤੇ ਬਾਅਦ ’ਚ ਬੋਨਟ ’ਤੇ ਜਾ ਡਿੱਗਾ। ਰੂਬਲ ਨੂੰ ਜ਼ਿਆਦਾ ਸੱਟਾਂ ਤਾਂ ਨਹੀਂ ਲੱਗੀਆਂ ਪਰ ਉਸ ਦਾ ਐਮਰਜੈਂਸੀ ’ਚ ਇਲਾਜ ਚੱਲ ਰਿਹਾ ਹੈ।
Patient Jumps from 3rd floor