
ਲੁਧਿਆਣਾ ਸ਼ਹਿਰ ਦੇ ਮੋਤੀ ਨਗਰ 'ਚ ਸ਼ਥਿਤ ਬੀਤੀ ਦੇਰ ਸ਼ਾਮ ਇੱਕ ਟੀ-ਸ਼ਰਟਾਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ।
ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਮੋਤੀ ਨਗਰ 'ਚ ਸ਼ਥਿਤ ਬੀਤੀ ਦੇਰ ਸ਼ਾਮ ਇੱਕ ਟੀ-ਸ਼ਰਟਾਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ। ਜਿਸ ਦੇ ਕਾਰਨ ਉੱਥੇ ਹਫੜਾ-ਦਫੜੀ ਦਾ ਮਚ ਗਈ। ਉਸ ਤੋਂ ਬਾਅਦ 5 ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।
Ludhiana factory in fire
ਇਸ ਬਾਰੇ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮਾਲਕ ਅਤੇ ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ ਬੀਤੀ ਸ਼ਾਮ ਕਰੀਬ 6 ਵਜੇ ਲੱਗੀ, ਜਿਸ ਤੋਂ ਬਾਅਦ ਤੁਰੰਤ ਨੇੜੇ ਦੀਆਂ ਫੈਕਟਰੀ ਵਾਲਿਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਗ ਬੁਝਾਊ ਅਮਲੇ ਨੂੰ ਵੀ ਸੂਚਿਤ ਕੀਤਾ ਗਿਆ।
Ludhiana factory in fire
ਜਿਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਫੈਕਟਰੀ ਮਾਲਕ ਨੇ ਦੱਸਿਆ ਕਿ ਫੈਕਟਰੀ 'ਚ ਟੀ-ਸ਼ਰਟਾਂ ਬਣਾਈਆਂ ਜਾਂਦੀਆਂ ਸਨ ਅਤੇ ਅੱਗ ਲੱਗਣ ਕਾਰਨ ਅੰਦਰ ਪਿਆ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।